Saturday , September 25 2021
Home / breaking news / ਸਰਹੱਦ ਪਾਰ ਕਰਕੇ ਭਾਰਤ ਦਾਖ਼ਲ ਹੋਇਆ ਪਾਕਿਸਤਾਨੀ ਬੱਚਾ,ਬੀ.ਐੱਸ.ਐੱਫ ਨੇ ਕੀਤਾ ਗ੍ਰਿਫ਼ਤਾਰ

ਸਰਹੱਦ ਪਾਰ ਕਰਕੇ ਭਾਰਤ ਦਾਖ਼ਲ ਹੋਇਆ ਪਾਕਿਸਤਾਨੀ ਬੱਚਾ,ਬੀ.ਐੱਸ.ਐੱਫ ਨੇ ਕੀਤਾ ਗ੍ਰਿਫ਼ਤਾਰ

ਖਾਲੜਾ/ਭਿੱਖੀਵਿੰਡ, 8 ਸਤੰਬਰ (ਰਣਬੀਰ ਸਿੰਘ)- ਕਸਬਾ ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਪਲੋਪੱਤੀ ਵਿਖੇ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ 7/8 ਸਤੰਬਰ ਦੀ ਦਰਮਿਆਨੀ ਰਾਤ ਨੂੰ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਪਲੋਪੱਤੀ ਤੋਂ ਇੱਕ ਪਾਕਿ ਬੱਚੇ ਨੂੰ ਗ੍ਰਿਫ਼ਤਾਰ ਕਰ ਲੈਣ ਦੀ ਖਬਰ ਹੈ। ਉਕਤ ਛੋਟਾ ਬੱਚਾ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਅੰਦਰ ਦਾਖਲ ਹੋਇਆ ਸੀ। ਸੂਤਰਾਂ ਦੇ ਹਵਾਲੇ ਅਨੁਸਾਰ ਪਾਕਿ ਬੱਚੇ ਦੀ ਉਮਰ 10-12 ਸਾਲ ਦੇ ਕਰੀਬਚ ਦੱਸੀ ਜਾ ਰਹੀ ਹੈ। ਬੱਚੇ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਬੀ.ਐੱਸ.ਐੱਫ. ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੱਚਾ ਭਾਰਤ ਅੰਦਰ ਕਿਵੇਂ ਦਾਖਲ ਹੋਇਆ ਹੈ। ਬੀ.ਐੱਸ.ਐੱਫ. ਦੇ ਅਧਿਕਾਰੀਆਂ ਵੱਲੋਂ ਬੱਚੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਪੁੱਛਿਆ ਜਾ ਰਿਹ ਹੈ ਕਿ ਇਹ ਭਾਰਤ ਕਿਵੇਂ ਦਾਖ਼ਲ ਹੋਇਆ। ਖਬਰ ਲਿਖੇ ਜਾਣ ਤੱਕ ਪਾਕਿ ਬੱਚਾ ਬੀ.ਐੱਸ.ਐੱਫ ਦੀ ਹਿਰਾਸਤ ਵਿੱਚ ਹੀ ਸੀ।

About admin

Check Also

मुख्यमंत्री द्वारा केंद्र को खरीफ फ़सल मार्किटिंग सीजन 2021-22 के मद्देनज़र निर्विघ्न खरीद यकीनी बनाने में राज्य की मदद करने की अपील

चंडीगढ़, 24 सितम्बर (शिव नारायण जांगड़ा)- पंजाब के मुख्यमंत्री स. चरणजीत सिंह चन्नी ने शुक्रवार …