Home / Haryana / ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2021 ਲਈ ਬਿਨੈ 31 ਅਗਸਤ ਤਕ

ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2021 ਲਈ ਬਿਨੈ 31 ਅਗਸਤ ਤਕ

ਚੰਡੀਗੜ, 19 ਜੁਲਾਈ (ਪੀਤੰਬਰ ਸ਼ਰਮਾ) – ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲ ਨੇ ਸੁਭਾਸ਼ ਚੰਦਰ ਬੋਰਸ ਆਪਦਾ ਪ੍ਰਬੰਧਨ ਪੁਰਸਕਾਰ 2021 ਲਈ 31 ਅਗਸਤ, 2020 ਤਕ ਬਿਨੈ ਮੰਗ ਹਨ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਵੱਖ-ਵੱਖ ਆਪਦਾਵਾਂ ਸਾਡੇ ਜੀਵਨ, ਰੁਜ਼ਗਾਰ ਅਤੇ ਸੰਪਤੀ ਨੂੰ ਪ੍ਰਭਾਵਿਤ ਕਰਦੀ ਹੈ| ਆਪਦਾਵਾਂ ਵਿਚ ਦੇਸ਼ ਵਿਚ ਹਮਦਰਦੀ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ| ਆਪਦਾ ਤੋਂ ਬਾਅਦ ਸਾਡੇ ਸਮਾਜ ਦੇ ਵੱਖ-ਵੱਖ ਵਰਗ ਇਕ ਸਾਥ ਆਉਂਦੇ ਹਨ ਅਤੇ ਆਪਦਾਵਾਂ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਹਨ| ਅਜਿਹੇ ਵਿਅਕਤੀਆਂ ਅਤੇ ਸੰਗਠਨਾਂ ਦੇ ਯਤਨਾਂ ਨੂੰ ਪਛਾਣ ਦੀ ਲੋਂੜ ਹੁੰਦੀ ਹੈ|
ਬੁਲਾਰੇ ਨੇ ਅੱਗੇ ਦਸਿਆ ਕਿ ਕੇਂਦਰ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿਚ ਵਿਅਕਤੀਆਂ ਅਤੇ ਸੰਸਥਾਨਾਂ ਵੱਲੋਂ ਕੀਤੇ ਗਏ ਵਧੀਆ ਕੰਮਾਂ ਨੂੰ ਮਾਨਤਾ ਦੇਣ ਲਈ ਸੁਭਾਸ਼ ਚੰਦਰ ਬੋਰਸ ਆਪਦਾ ਪ੍ਰਬੰਧਨ ਪੁਰਸਕਾਰ ਦੀ ਸਥਾਪਨਾ ਕੀਤਾ ਹੈ| ਇਸ ਪੁਰਸਕਾਰ ਦੇ ਤਹਿਤ ਜੇਤੂ ਸੰਸਥਾ ਨੂੰ ਪ੍ਰਮਾਣ-ਪੱਤਰ ਸਮੇਤ 51 ਲੱਖ ਰੁਪਏ ਤੇ ਜੇਤੂ ਵਿਅਕਤੀ ਨੂੰ ਪ੍ਰਮਾਣ-ਪੱਤਰ ਸਮੇਤ 5 ਲੱਖ ਰੁਪਏ ਦਾ ਨਗਦ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ| ਇਸ ਪੁਰਸਕਾਰ ਲਈ ਪਾਤਰਤਾ ਨਿਰਧਾਰਿਤ ਕੀਤੀ ਗਈ ਹੈ, ਜਿਸ ਦੇ ਤਹਿਤ ਸਿਰਫ ਭਾਰਤੀ ਨਾਗਰਿਕ ਅਤੇ ਭਾਰਤੀ ਸੰਸਥਾਨ ਹੀ ਪੁਰਸਕਾਰ ਲਈ ਬਿਨੈ ਕਰ ਸਕਦੇ ਹਨ|

About admin

Check Also

ਕਈ ਵੀ ਵਿਅਕਤੀ ਆਪਣੇ ਦਸਤਾਵੇਜ ਜਮਾਂ ਕਰਨ ਤੋਂ ਬਾਅਦ ਹਰਿਆਣਾ ਵਿਚ ਕਿਸੇ ਵੀ ਤਹਿਸੀਲ ਤੋਂ ਰਜਿਸਟਰੀ ਕਰਵਾ ਸਕੇਗਾ : ਦੁਸ਼ਯੰਤ ਚੌਟਾਲਾ

ਚੰਡੀਗੜ, 23 ਜੁਲਾਈ (ਪੀਤੰਬਰ ਸ਼ਰਮਾ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ …