• Login
Sunday, February 15, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਕੈਨੇਡਾ ਅਧਾਰਿਤ ਸੰਸਥਾ ਅਲਬਰਟਾ ਪੰਜਾਬੀ ਐਸੋਈਏਸ਼ਨ, ਕੈਲਗਰੀ ਨਾਲ ਇਕਰਾਰਨਾਮਾ

admin by admin
in WORLD
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 29 ਜਨਵਰੀ (ਪਰੈੱਸ ਕੀ ਤਾਕਤ ਬਿਊਰੋ): ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੀਆਂ ਪ੍ਰਕਾਸ਼ਨਾਵਾਂ ਨੂੰ ਵਿਦੇਸ਼ਾਂ ਤਕ ਪਹੁੰਚਾਉਣ ਦੇ ਮਕਸਦ ਨਾਲ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਕੈਨੇਡਾ ਅਧਾਰਿਤ ਸੰਸਥਾ ਅਲਬਰਟਾ ਪੰਜਾਬੀ ਐਸੋਈਏਸ਼ਨ, ਕੈਲਗਰੀ ਨਾਲ ਇਕ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ ਉੱਪਰ ਇਸ ਸੰਸਥਾ ਦੇ ਸਕੱਤਰ ਸ੍ਰ. ਜਸਵਿੰਦਰ ਸਿੰਘ ਗਰੇਵਾਲ ਅਤੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ ਵੱਲੋਂ ਦਸਤਖਤ ਕਰ ਕੇ ਭੇਜੇ ਗਏ ਸਨ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਦਸਤਖਤ ਕੀਤੇ ਗਏ।
ਇਸ ਇਕਰਾਰਨਾਮੇ ਅਨੁਸਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਪਣੇ ਪਬਲੀਕੇਸ਼ਨ ਬਿਊਰੋ ਤੋਂ ਪ੍ਰਕਾਸਿ਼ਤ ਪੁਸਤਕਾਂ ਅਲਬਰਟਾ ਪੰਜਾਬੀ ਐਸੋਸੀਏਸ਼ਨ, ਕੈਲਗਰੀ ਨੂੰ ਦੇਵੇਗੀ। ਅਲਬਰਟਾ ਪੰਜਾਬੀ ਐਸੋਸੀਏਸ਼ਨ ਪੁਸਤਕਾਂ ਦੀ ਖਰੀਦ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਬਤੌਰ ਸਕਿਉਰਿਟੀ 1000 ਕੈਨੇਡੀਅਨ ਡਾਲਰ ਜਮ੍ਹਾਂ ਕਰਵਾਏਗੀ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਰਕਮ ਦੀ 95 ਫੀਸਦੀ ਰਾਸ਼ੀ ਤਕ ਦੀਆਂ ਪੁਸਤਕਾਂ ਸੈਂਟਰ ਵੱਲੋਂ ਮੰਗ ਅਨੁਸਾਰ ਭੇਜੀਆਂ ਜਾਣਗੀਆਂ। ਸੈਂਟਰ ਨੂੰ ਭੇਜੀ ਜਾਣ ਵਾਲੀ ਪੁਸਤਕ 50 ਫੀਸਦੀ ਕੀਮਤ ਤੇ ਮੁਹਈਆ ਕਰਵਾਈ ਜਾਵੇਗੀ। ਪੁਸਤਕਾਂ ਡਾਕ ਜਾਂ ਕੋਰੀਅਰ ਰਾਹੀਂ ਭੇਜੀਆਂ ਜਾਣਗੀਆਂ ਪਰ ਡਾਕ ਖਰਚਾ ਅਲੱਗ ਹੋਵੇਗਾ। ਪੰਜਾਬੀ ਯੂਨੀਵਰਸਿਟੀ ਵੱਲੋਂ ਅਲਬਰਟਾ ਪੰਜਾਬੀ ਐਸੋਸੀਏਸ਼ਨ ਨੂੰ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਉਣ ਅਤੇ ਵਿੱਕਰੀ ਕਰਨ ਦਾ ਅਧਿਕਾਰ ਵੀ ਦਿੱਤਾ ਜਾਵੇਗਾ। ਇਸ ਇਕਰਾਰਨਾਮੇ ਅਨੁਸਾਰ ਕੈਲਗਰੀ ਵਿਚ ਇਕ ਤੋਂ ਵੱਧ ਸੈਂਟਰ ਨਹੀਂ ਹੋਵੇਗਾ। ਅਲਬਰਟਾ ਪੰਜਾਬੀ ਐਸੋਸੀਏਸ਼ਨ, ਕੈਲਗਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਲੰਡਰ ਅਤੇ ਨੇਮ ਵਿਧਾਨ ਦੀ ਪਾਲਣਾ ਕਰਨ ਦੀ ਪਾਬੰਦ ਹੋਵੇਗੀ। ਹਾਲ ਦੀ ਘੜੀ ਇਹ ਇਕਰਾਰਨਾਮਾ ਦੋ ਸਾਲ ਲਈ ਹੈ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੋਆਰਡੀਨੇਟਰ ਇਸ ਇਕਰਾਰਨਾਮੇ ਦੀ ਪ੍ਰਗਤੀ ਦਾ ਮੁਆਇਨਾ ਕਰਨਗੇ। ਦੋਹੇਂ ਸੰਸਥਾਵਾਂ ਤਿੰਨ ਮਹੀਨਿਆਂ ਦੇ ਅਗਾਊਂ ਨੋਟਿਸ ਨਾਲ ਇਸ ਇਕਰਾਰਨਾਮੇ ਨੂੰ ਖਤਮ ਕਰ ਸਕਦੀਆਂ ਹਨ। ਇਸ ਇਕਰਾਰਨਾਮੇ ਦੀਆਂ ਗਤੀਵਿਧੀਆਂ ਦੀ ਦੇਖ-ਰੇਖ ਅਤੇ ਇਹਨਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਡਾ. ਸਤਿਨਾਮ ਸਿੰਘ ਸੰਧੂ ਨੂੰ ਬਤੌਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਡਾ. ਨਿੱਜਰ ਵੱਲੋਂ ਰਸਮੀ ਰੂਪ ਵਿਚ ਦਸਤਖਤ ਕਰਨ ਸਮੇਂ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ, ਇੰਚਾਰਜ਼, ਪਬਲੀਕੇਸ਼ਨਜ਼ ਬਿਊਰੋ ਡਾ. ਸਰਬਜਿੰਦਰ ਸਿੰਘ, ਡਾਇਰੈਕਟੋਰੇਟ, ਅੰਤਰਰਾਸ਼ਟਰੀ ਵਿਦਿਆਰਥੀ ਦੇ ਡਾਇਰੈਕਟਰ ਡਾ. ਮਨਰੁਚੀ ਕੌਰ, ਕੋਆਰਡੀਨੇਟਰ, ਡਾਇਰੈਕਟੋਰੇਟ, ਅੰਤਰਰਾਸ਼ਟਰੀ ਵਿਦਿਆਰਥੀ ਡਾ. ਦਮਨ ਸੰਧੂ, ਡਾਇਰੈਕਟਰ, ਕੰਸਟੀਚਿਊਂਟ ਕਾਲਜਿਜ਼ ਡਾ. ਕਿਰਨਦੀਪ ਕੌਰ, ਡੀਨ ਬਾਹਰੀ ਕੈਂਪਸਿਜ਼ ਡਾ. ਪੁਸ਼ਪਿੰਦਰ ਗਿੱਲ, ਡੀਨ ਭਾਸ਼ਾ ਫੈਕਲਟੀ ਅਤੇ ਇਸ ਪ੍ਰਾਜੈਕਟ ਦੇ ਕੋਆਰਡੀਨੇਟਰ ਡਾ. ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Post Views: 53
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਯੂ. ਐੱਸ.ਏ. ਵਿਚ ਸਥਾਪਿਤ ਹੋਣ ਜਾ ਰਹੀ ਖਾਲਸਾ ਯੂਨੀਵਰਸਿਟੀ ਦੇ ਡਾਇਰੈਕਟਰ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਦੌਰਾ

Next Post

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਬੁੱਢਾ ਦੱਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਡੀ.ਬੀ.ਈ.ਈ. ਤੇ ਪੰਜਾਬ ਸਟੇਟ ਐਰੋਨਾਟਿਕਲ ਕਾਲਜ ਆਫ ਇੰਜੀਨੀਅਰਿੰਗ ਦਾ ਕਰਵਾਇਆ ਦੌਰਾ

Next Post
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਬੁੱਢਾ ਦੱਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਡੀ.ਬੀ.ਈ.ਈ. ਤੇ ਪੰਜਾਬ ਸਟੇਟ ਐਰੋਨਾਟਿਕਲ ਕਾਲਜ ਆਫ ਇੰਜੀਨੀਅਰਿੰਗ ਦਾ ਕਰਵਾਇਆ ਦੌਰਾ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਬੁੱਢਾ ਦੱਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਡੀ.ਬੀ.ਈ.ਈ. ਤੇ ਪੰਜਾਬ ਸਟੇਟ ਐਰੋਨਾਟਿਕਲ ਕਾਲਜ ਆਫ ਇੰਜੀਨੀਅਰਿੰਗ ਦਾ ਕਰਵਾਇਆ ਦੌਰਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.