ਪਟਿਆਲਾ(ਪ੍ਰੈਸ ਕੀ ਤਾਕਤ ਬਿਊਰੋ): ਜਿੰਮਖਾਨਾ ਕਲੱਬ ਚੋਣਾਂ ਦੇ ਮੱਦੇਨਜ਼ਰ ਅੱਜ ਵਿਨੋਦ ਢੂੰਡੀਆ ਗਰੁੱਪ ਦੇ ਉਮੀਦਵਾਰਾਂ ਨੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਕਲੱਬ ਮੈਂਬਰਾਂ ਨਾਲ ਸਿੱਧਾ ਸੰਪਰਕ ਕਰਕੇ ਘਰ-ਘਰ ਚੋਣ ਪ੍ਰਚਾਰ ਕੀਤਾ। ਇਸ ਮੌਕੇ ਅੱਜ ਨਿਹਾਲ ਬਾਗ ਵਿਖੇ ਵਿਨੋਦ ਢੂੰਡੀਆ ਅਤੇ ਉਨ੍ਹਾਂ ਦੀ ਟੀਮ ਨੇ ਕਲੱਬ ਮੈਂਬਰਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਦੀ ਮੈਨੇਜਮੈਂਟ ਵਲੋਂ ਪਿਛਲੇ ਸਮੇਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਮੀਦਵਾਰ ਨੇ ਦੱਸਿਆ ਕਿ ਮੌਜੂਦਾ ਮੈਨੇਜਮੈਂਟ ਨੇ ਕਲੱਬ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਹਨ, ਜਿਸ ਲਈ ਕਲੱਬ ਵਿਚ ਕੈਸ਼ ਕਾਰਡ ਸੁਵਿਧਾ, ਹੈਰੀਟੇਜ ਲੁਕ ਵਾਲਾ ਬੈਂਕੁਏਟ ਹਾਲ, 220 ਕੇ. ਵੀ. ਦਾ ਜਰਨੇਟਰ ਸੈਟ, ਡਿਜੀਟਲ ਤੰਬੋਲਾ, ਕਲੱਬ ਵਿਚ ਯੋਗਾ ਇੰਸਟਰੱਕਟਰ ਤੇ ਫਿਜ਼ੀਓਥੈਰੇਪਿਸਟ ਦੀ ਨਿਯੁਕਤੀ, ਮਹਿਮਾਨਾਂ ਲਈ ਨਵੇਂ ਕਮਰੇ, ਮੈਂਬਰਾਂ ਦੀਆਂ ਕਾਰਾਂ ਲਈ ਫਾਸਟਟੈਗ ਦੀ ਸੁਵਿਧਾ, ਪਾਰਕਿੰਗ ਵਿਚ ਬੂਮ ਬੈਰੀਅਰ, ਬਾਰ ਦੀ ਅਪਗ੍ਰੇਡੇਸ਼ਨ, ਹਰ ਪਾਸੇ ਤਜ਼ਰਬੇਕਾਰ ਸਕਿਓਰਟੀ ਗਾਰਡਾਂ ਦੀ ਨਿਯੁਕਤੀ ਤੋਂ ਇਲਾਵਾ ਹੋਰ ਵੀ ਸਹੂਲਤਾਂ ਕਲੱਬ ਮੈਂਬਰਾਂ ਦੇ ਪਰਿਵਾਰਾਂ ਅਤੇ ਬੱਚਿਆਂ ਲਈ ਉਪਲਬਧ ਕਰਵਾਈਆਂ ਗਈਆਂ ਤਾਂ ਜੋ ਉਤਰੀ ਭਾਰਤ ਦੇ ਇਸ ਪ੍ਰਸਿੱਧ ਕਲੱਬ ਵਿਚ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਪਹੁੰਚਣ ਤਾਂ ਉਨ੍ਹਾਂ ਨੂੰ ਇਕ ਵੱਖਰਾ ਹੀ ਨਜਾਰਾ ਮਿਲੇ। ਇਸ ਦੇ ਨਾਲ ਹੀ ਬੱਚਿਆਂ ਲਈ ਅਲੱਗ ਤੋਂ ਖੇਡਣ ਲਈ ਖੂਬਸੂਰਤ ਪਾਰਕ ਬਣਵਾਇਆ ਗਿਆ ਅਤੇ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਨੂੰ ਵੀ ਉਤਸਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਗਏ। ਢੂੰਡੀਆ ਨੇ ਕਿਹਾ ਕਿ ਵਿਰੋਧੀ ਗਰੁੱਪ ਇਸ ਤੋਂ ਪਹਿਲਾਂ ਬਿਕਰਮਜੀਤ ਅਤੇ ਭੁੱਲਰ ਗਰੁੱਪ ਵਲੋਂ ਜਾਣਿਆ ਜਾਂਦਾ ਸੀ ਅਤੇ ਹੁਣ ਇਹ ਗਰੁੱਪ ਕੰਪਾਨੀ ਗਰੁੱਪ ਵਲੋਂ ਜਾਣਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਨੋਦ ਢੂੰਡੀਆ ਨੇ ਡਾ. ਮਨਮੋਹਨ ਸਿੰਘ, ਡਾ. ਜੇ. ਪੀ. ਐਸ. ਵਾਲੀਆ ਅਤੇ ਉਨ੍ਹਾਂ ਸਮੇਤ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਆਉਣ ਵਾਲੀ 31 ਦਸੰਬਰ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਇੰਜ. ਐਮ. ਐਮ. ਸਿਆਲ, ਅਮਰਿੰਦਰ ਪਾਬਲਾ, ਸੁਭਾਸ਼ ਗੁਪਤਾ, ਡਾ. ਸੰਜੇ ਬਾਂਸਲ, ਡਾ. ਹਰਸਿਮਰਨ ਸਿੰਘ, ਐਡਵੋਕੇਟ ਸੁਮੇਸ਼ ਜੈਨ, ਡਾ. ਸੰਚਿਤ ਬਾਂਸਲ, ਕਲੱਬ ਦੇ ਸਾਬਕਾ ਸਕੱਤਰ ਹਰਪ੍ਰੀਤ ਸੰਧੂ, ਐਡਵੋਕੇਟ ਰਕੇਸ਼ ਬਧਵਾਰ ਤੋਂ ਇਲਾਵਾ ਹੋਰ ਵੀ ਮੈਂਬਰ ਮੌਕੇ ’ਤੇ ਹਾਜ਼ਰ ਸਨ।
ਫੋਟੋ

