ਚੰਡੀਗੜ, 2 ਮਾਰਚ (ਪੈ੍ਰਸ ਕੀ ਤਾਕਤ ਬਿਊਰੋ) : ਔਰਤਾਂ ਨੂੰ ਸਮਰੱਥ ਵਧਾਉਣ ਦੀ ਦਿਸ਼ਾ ਵਿੱਚ ਇਕ ਹੋਰ ਕਦਮ ਪੁੱਟਦਿਆਂ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਅੱਜ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ 41 ਲੜਕੀਆਂ ਵਾਲੇ 92 ਮੁਲਾਜ਼ਮਾਂ ਦੇ ਨਵ ਨਿਯੁਕਤ ਗਰੁੱਪ ਨੂੰ ਨਿਯੁਕਤੀ ਪੱਤਰ ਸੌਂਪੇ।
ਸ੍ਰੀਮਤੀ ਚੌਧਰੀ ਨੇ ਸੈਕਟਰ-39 ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਨਵ ਨਿਯੁਕਤ 5 ਸਟੈਨੋਗ੍ਰਾਫਰ ਲੜਕੀਆਂ ਅਤੇ 87 ਕਲਰਕਾਂ (ਜਿਨ•ਾਂ ਵਿੱਚ 36 ਲੜਕੀਆਂ ਸ਼ਾਮਲ ਹਨ) ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ ਕਿਹਾ ਕਿ ਇਨ•ਾਂ ਮੁਲਾਜ਼ਮਾਂ ਦੇ ਵਿਭਾਗ ਵਿੱਚ ਸ਼ਾਮਲ ਹੋਣ ਨਾਲ ਜਿੱਥੇ ਵਿਭਾਗ ਦੀ ਕਾਰਗੁਜ਼ਾਰੀ ਵਿੱਚ ਲਾਮਿਸਾਲ ਸੁਧਾਰ ਹੋਵੇਗਾ, ਉਥੇ ਸਰਕਾਰ ਦੀ ਔਰਤਾਂ ਨੂੰ ਸਮਰੱਥ ਬਣਾਉਣ ਦੀ ਵਚਨਬੱਧਤਾ ਵੀ ਪੂਰੀ ਹੋਈ ਹੈ। ਉਨ•ਾਂ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਉਹ ਵਿਭਾਗ ਦੀ ਕਾਰਜਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਆਪਣੇ ਸੁਝਾਅ ਦੇਣ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਬਜਟ 2020-21 ਵਿੱਚ ਵੀ ਔਰਤਾਂ, ਬੁਢਾਪਾ ਤੇ ਬਾਲ ਤੇ ਹੋਰ ਪੈਨਸ਼ਨਧਾਰਕਾਂ ਦੀ ਪੈਨਸ਼ਨਾਂ ਲਈ ਬਜਟ ਪਿਛਲੀ ਵਾਰ ਨਾਲੋਂ 31 ਫੀਸਦੀ ਵਧਾ ਕੇ 2388 ਕਰੋੜ ਰੁਪਏ ਕਰ ਦਿੱਤਾ ਹੈ, ਜਿਸ ਤੋਂ ਸਰਕਾਰ ਦੀ ਇਸ ਖੇਤਰ ਪ੍ਰਤੀ ਵਚਨਬੱਧਤਾ ਦਾ ਪਤਾ ਚਲਦਾ ਹੈ। ਉਨ•ਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ ਵੀ 2015 ਵਿੱਚ ਐਲਾਨੇ ਸਥਾਈ ਵਿਕਾਸ ਟੀਚਿਆਂ (ਸਸਟੇਨੇਬਲ ਡਿਵੈਲਪਮੈਂਟ ਗੋਲਜ਼) ਵਿੱਚ ਲਿੰਗਕ ਬਰਾਬਰੀ ਨੂੰ ਸ਼ਾਮਲ ਕੀਤਾ ਹੈ ਅਤੇ ਇਨ•ਾਂ ਟੀਚਿਆਂ ਨੂੰ ਪੂਰਾ ਕਰਨ ਲਈ 2030 ਤੱਕ ਦਾ ਸਮਾਂ ਮਿੱਥਿਆ ਹੈ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੀ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਇਨ•ਾਂ ਟੀਚਿਆਂ ਨੂੰ ਰਾਜ ਵਿੱਚ ਪੂਰਾ ਕੀਤਾ ਜਾ ਸਕੇ। ਨਿਯੁਕਤੀ ਪੱਤਰ ਵੰਡਣ ਸਮੇਂ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਦੇ ਨਿੱਜੀ ਸਕੱਤਰ ਸ੍ਰੀ ਚਿਰੰਜੀ ਲਾਲ ਵੀ ਹਾਜ਼ਰ ਸਨ।