(ਪ੍ਰੈਸ ਕੀ ਤਾਕਤ ਬਿਊਰੋ):ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਹਨਾ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵਾਰਡ ਨੰ:੫੪ ਵਿਖੇ ਵਿਕਾਸ ਕਾਰਜਾ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਕਂੌਸਲਰ ਵਿਜੇ ਕੁਮਾਰ ਕੂਕਾ ਨੇ ਦੱਸਿਆ ਕਿ ਬਾਬਾ ਜਵਿਨ ਸਿੰਘ ਨਗਰ ਵਿਖੇ ੭ ਹਜ਼ਾਰ ਗਜ ਵਿੱਚ ੩੦ ਲੱਖ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਲਈ ਪਹਿਲੇ ਫੇਸ ਵਿੱਚ ਦੱਸ ਲੱਖ ਦੀ ਗਰਾਂਟ ਅਤੇ ਇਸੇ ਤਰ੍ਹਾ ੩੦ ਲੱਖ ਦੀ ਲਾਗਤ ਨਾਲ ਬਣਨ ਵਾਲੀ ਧਰਮਸ਼ਾਲਾ ਲਈ ੧੨ ਲੱਖ ਦੀ ਗਰਾਂਟ ਜ਼ਾਰੀ ਹੋਈ ਹੈ।ਜਿਸ ਦੇ ਨਾਲ ਇਹਨਾ ਦੋਨੋ ਕੰਮਾ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਆਮ ਲੋਕਾ ਨੂੰ ਵਧੀਆ ਸੁਵਿਧਾਵਾ ਮਿਲ ਸਕਣ।ਇਸ ਮੌਕੇ ਜੈ ਇੰਦਰ ਅਤੇ ਮੇਅਰ ਬਿੱਟੂ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਵਿਕਾਸ ਦੇ ਕੰਮਾ ਨੂੰ ਤਰਜੀਹ ਦਿੱਤੀ ਹੈ ਅਤੇ ਬਾਕੀ ਰਹਿੰਦੇ ਕੰਮਾ ਨੂੰ ਵੀ ਪਹਿਲ ਦੇ ਆਧਾਰ ਤੇ ਪੂਰਾ ਕਰਵਾਇਆ ਜਾਵੇਗਾ।ਇਸ ਮੌਕੇ ਡੀ.ਐਸ.ਪੀ ਜਸਵਿੰਦਰ ਟਿਵਾਣਾ, ਡਾ. ਸੂਧੀਰ ਵਰਮਾ, ਡਾ.ਨਿਧੀ ਬਾਂਸਲ, ਨਰਿੰਦਰ ਕੁਮਾਰ ਬਾਂਸਲ, ਮਨਸ਼ਿਕ ਗਰਗ, ਪੱਪੀ ਪ੍ਰਧਾਨ, ਦੀਪਾ ਪ੍ਰਧਾਨ, ਰਿਸ਼ੀਪਾਲ ਪ੍ਰਧਾਨ, ਲਾਲੀ ਪ੍ਰਧਾਨ, ਚਰਨਜੀਤ ਕੁਮਾਰ, ਰਜਿੰਦਰ ਪੱਪਲਾ, ਰਾਜਕੁਮਾਰ, ਲੱਕੀ ਬਾਗੜੀ, ਮੁਕੇਸ਼ ਰਾਹੀ, ਚੰਦ ਬਾਬਾ ਅਤੇ ਅਦਿਤਯ ਕੁਮਾਰ ਹਾਜ਼ਰ ਸਨ।
