• Login
Sunday, July 13, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਵਰਲਡ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

admin by admin
in PUNJAB
0
ਵਰਲਡ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਪ੍ਰੋਫੈਸਰ ਸੰਜੈ ਮੰਡਲ, ਆਈ.ਆਈ.ਐੱਸ.ਈ.ਆਰ, ਮੋਹਾਲੀ, ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ : ਅਕਾਸ਼ਦੀਪ ਨਾਗਪਾਲ

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਫਤਹਿਗੜ ਸਾਹਿਬ 29 ਨਵੰਬਰ (ਨਾਗਪਾਲ) -ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰੋਫੈਸਰ (ਡਾ.) ਸੰਜੈ ਮੰਡਲ, ਆਈ.ਆਈ.ਐੱਸ.ਈ.ਆਰ, ਮੋਹਾਲੀ ਵੱਲੋਂ ਮੁੱਖ ਵਕਤਾ ਦੇ ਤੌਰ ਤੇ ਸਿਰਕਤ ਕੀਤੀ। ਇਸ ਲੈਕਚਰ ਦਾ ਆਯੋਜਨ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਲੜੀ ਦਾ ਹਿੱਸਾ ਸੀ, ਜੋ ਕਿ ਸ੍ਰੀ ਗੁਰੁ ਨਾਨਕ ਦੇ ਦੇਵ ਜੀ ਦੇ ੫੫੦ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਉਨ੍ਹਾਂ ਦੇ ਲੈਕਚਰ ਦਾ ਸਿਰਲੇਖ “ਛਿਦ੍ਰਯੁਕਤ (ਫੋਰੁਸ, ਪੋਰਸ) ਪਦਾਰਥਾਂ ਦਾ ਊਰਜਾ ਅਤੇ ਵਾਤਾਵਰਣ ਦੇ ਖੇਤਰ ਵਿਚ ਯੋਗਦਾਨ” ਸੀ। ਆਪਣੇ ਲੈਕਚਰ ਦੀ ਸ਼ੁਰੂਆਤ ਕਰਦੇ ਹੋਏ ਪ੍ਰੋਫੈਸਰ ਮੰਡਲ ਨੇ ਸਾਡੇ ਰੋਜਾਨਾ ਜੀਵਨ ਵਿੱਚ ਛਿਦ੍ਰਯੁਕਤ ਪਦਾਰਥਾਂ ਦੀਆਂ ਉਦਾਹਰਣਾਂ ਪੇਸ਼ ਕੀਤੀਆਂ ਕਿ ਕਿਸ ਤਰ੍ਹਾਂ ਇਹ ਪਦਾਰਥ ਗੈਸਾਂ ਅਤੇ ਤਰਲ ਪਦਾਰਥਾਂ ਨੂੰ ਆਪਣੀ ਸਤਹਿ ਤੇ ਸੋਖਦੇ ਹਨ। ਉਨ੍ਹਾਂ ਨੇ ਵਿਸਥਾਰ-ਪੂਰਵਕ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਕਿਸਮ ਦੇ ਛਿਦ੍ਰਯੁਕਤ ਪਦਾਰਥਾਂ, ਉਨ੍ਹਾਂ ਨੂੰ ਤਿਆਰ ਕਰਨ ਵਾਲੀਆਂ ਵਿਧੀਆਂ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ।
ਆਪਣੇ ਵਿਖਿਆਨ ਦੇ ਆਖੀਰ ਵਿੱਚ ਉਨ੍ਹਾਂ ਨੇ ਜੀਓਲਾਈਟਸ ਵਰਗੇ ਛਿਦ੍ਰਯੁਕਤ ਪਦਾਰਥਾਂ ਦੀ ਗੈਸ ਨੂੰ ਸੋਖਣ ਅਤੇ ਮੈਟਲ ਆਇਨ ਸੈਂਸਿੰਗ ਵਰਗੀਆਂ ਐਪਲੀਕੇਸਨਜ਼ ਤੇ ਚਾਨਣਾ ਪਾਇਆ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਵੱਲੋਂ ਕੀਤੀ ਗਈ।ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਨੇ ਜੋਰ ਦਿੰਦਿਆ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਸਾਨੂੰ ਛਿਦ੍ਰਯੁਕਤ ਪਦਾਰਥਾਂ ਦੀ ਵਰਤੋਂ ਨੂੰ ਵੱਧ ਤੋ ਵੱਧ ਪ੍ਰਫੁਲਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਭਰੋਸਾ ਜਾਹਿਰ ਕਰਦਿਆਂ ਕਿਹਾ ਕਿ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਫੈਕਲਟੀ ਮੈਂਬਰ, ਪ੍ਰੋ. ਮੰਡਲ ਦੇ ਇਸ ਲੈਕਚਰ ਦਾ ਆਪਣੀ ਅਕਾਦਮਿਕ aੁੱਨਤੀ ਲਈ ਭਰਪੂਰ ਲਾਭ ਉਠਾਉਣਗੇ। ਇਸ ਗਤੀਵਿਧੀ ਦੇ ਅੰਤ ਵਿਚ ਡਾ. ਰਾਹੁਲ ਬਦਰੂ ਨੇ ਧੰਨਵਾਦ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਪ੍ਰੋ. ਮੰਡਲ ਅਤੇ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ, ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।

Post Views: 69
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਬਲਬੀਰ ਸਿੰਘ ਸਿੱਧੂ ਨੇ 63 ਸਪੈਸ਼ਲਿਸਟ ਡਾਕਟਰਾਂ ਤੇ 235 ਪੇੈਰਾ ਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ ਗਏ

Next Post

ਆਪਣਿਆਂ ਦੀ ਉਡੀਕ ਵਿੱਚ ਬੰਜ਼ਰ ਧਰਤੀ ਵਾਂਗ ਯਤੀਮ ਹੋ ਰਿਹਾ ਪੰਜਾਬ

Next Post
ਆਪਣਿਆਂ ਦੀ ਉਡੀਕ ਵਿੱਚ ਬੰਜ਼ਰ ਧਰਤੀ ਵਾਂਗ ਯਤੀਮ ਹੋ ਰਿਹਾ ਪੰਜਾਬ

ਆਪਣਿਆਂ ਦੀ ਉਡੀਕ ਵਿੱਚ ਬੰਜ਼ਰ ਧਰਤੀ ਵਾਂਗ ਯਤੀਮ ਹੋ ਰਿਹਾ ਪੰਜਾਬ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In