*ਚਾਹਵਾਨ ਉਮੀਦਵਾਰ 23 ਮਾਰਚ ਸ਼ਾਮ 5 ਵਜੇ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ
ਚੰਡੀਗੜ•, 6 ਮਾਰਚ:(ਅਸ਼ੋਕ ਵਰਮਾ)
ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਈ.ਟੀ.ਟੀ. ਅਧਿਆਪਕਾਂ ਦੀਆਂ 1664 ਆਸਾਮੀਆਂ ਨੂੰ ਭਰਨ ਸਬੰਧੀ ਪ੍ਰਵਾਨਗੀ ਦੇਣ ਤੋਂ ਬਾਅਦ ਅੱਜ ਸਿੱਖਿਆ ਵਿਭਾਗ ਨੇ ਇਨਾਂ ਆਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।
ਇਥੇ ਜਾਰੀ ਬਿਆਨ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਹੱਦੀ ਜ਼ਿਲਿਆਂ ਲਈ ਕੱਢੀਆਂ ਗਈਆਂ ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ (ਈ.ਟੀ.ਟੀ.) ਦੀਆਂ ਇਨਾਂ ਆਸਾਮੀਆਂ ਵਿੱਚ 664 ਬੈਕਲਾਗ ਅਤੇ 1000 ਸਿੱਧੀਆਂ ਆਸਾਮੀਆਂ ਹਨ। ਉਨਾਂ ਦੱਸਿਆ ਕਿ ਇਨਾਂ ਆਸਾਮੀਆਂ ਵਿੱਚ ਜਨਰਲ ਵਰਗ ਦੀਆਂ 390, ਐਸ.ਸੀ. (ਐਮ ਤੇ ਬੀ) ਦੀਆਂ 398, ਐਸ.ਸੀ. (ਆਰ. ਤੇ ਓ.) ਦੀਆਂ 397, ਐਸ.ਸੀ. (ਸਾਬਕਾ ਫ਼ੌਜੀ-ਐਮ ਤੇ ਬੀ) ਦੀਆਂ 20, ਐਸ.ਸੀ. (ਸਾਬਕਾ ਫ਼ੌਜੀ-ਆਰ ਤੇ ਓ) ਦੀਆਂ 20, ਐਸ.ਸੀ. (ਖਿਡਾਰੀ-ਐਮ ਤੇ ਬੀ) ਦੀਆਂ 5, ਐਸ.ਸੀ. (ਖਿਡਾਰੀ-ਆਰ ਤੇ ਓ) ਦੀਆਂ 5, ਬੀ.ਸੀ. ਦੀਆਂ 100, ਬੀ.ਸੀ. (ਸਾਬਕਾ ਫ਼ੌਜੀ) ਦੀਆਂ 20, ਖਿਡਾਰੀ (ਜਨਰਲ) ਦੀਆਂ 20, ਆਜ਼ਾਦੀ ਘੁਲਾਟੀਆਂ ਦੀਆਂ 53, ਸਾਬਕਾ ਫ਼ੌਜੀ (ਜਨਰਲ) ਦੀਆਂ 70, ਅੰਗਹੀਣ ਵਰਗ ਦੀਆਂ 66 ਅਤੇ ਜਨਰਲ ਕੈਟਾਗਿਰੀ ਦੇ ਆਰਥਿਕ ਤੌਰ ‘ਤੇ ਪੱਛੜੇ ਵਰਗ ਦੀਆਂ 100 ਆਸਾਮੀਆਂ ਸ਼ਾਮਲ ਹਨ। ਉਨਾਂ ਕਿਹਾ ਕਿ ਯੋਗ ਉਮੀਦਵਾਰ ਵਿਭਾਗ ਦੀ ਵੈੱਬਸਾਈਟ www.educationrecruitmentboard.com ‘ਤੇ 23 ਮਾਰਚ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਨਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਨਿਯਮ ਵਿਭਾਗ ਦੀ ਵੈੱਬਸਾਈਟ ‘ਤੇ ਵੇਖ ਸਕਦੇ ਹਨ।