• Login
Tuesday, March 10, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home HARYANA

ਹਰਿਆਣਾ ਦੇ ਮੁੱਖ ਮੰਤਰੀ ਨੇ ਸਰਵ ਭਾਰਤੀ ਪੁਲਿਸ ਘੁੜਸਵਾਰੀ ਮੁਕਾਬਲੇ ਦਾ ਉਦਘਾਟਨ ਕੀਤਾ

admin by admin
in HARYANA, INDIA, SPORTS
0
ਹਰਿਆਣਾ ਦੇ ਮੁੱਖ ਮੰਤਰੀ ਨੇ ਸਰਵ ਭਾਰਤੀ ਪੁਲਿਸ ਘੁੜਸਵਾਰੀ ਮੁਕਾਬਲੇ ਦਾ ਉਦਘਾਟਨ ਕੀਤਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਗੁਰੂਗ੍ਰਾਮ, 05 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਹੱਬ ਹੈ ਅਤੇ ਹਰਿਆਣਾ ਸਰਕਾਰ ਨੇ ਖੇਡ ਨੀਤੀ ਦੇ ਨਾਲ-ਨਾਲ ਖੇਡ ਪਰਿਸ਼ਦ ਦਾ ਵੀ ਗਠਨ ਕੀਤਾ ਹੈ ਉਨਾਂ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਖੇਡਾਂ ਵਿਚ ਅੱਗੇ ਵੱਧਾਉਣ ਲਈ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੇ ਤਜੁਰਬੇ ਦਾ ਵੀ ਲਾਭ ਪ੍ਰਾਪਤ ਕਰ ਰਹੀ ਹੈ ਤਾਂ ਜੋ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ

ਮੁੱਖ ਮੰਤਰੀ ਅੱਜ ਗੁਰੂਗ੍ਰਾਮ ਦੇ ਭੌਂਡਸੀ ਪੁਲਿਸ ਕੰਪਲੈਕਸ ਵਿਚ ਸਰਵ ਭਾਰਤੀ ਪੁਲਿਸ ਘੁੜਸਵਾਰੀ ਮੁਕਾਬਲੇ ਤੇ ਘੁੜਸਵਾਰ ਪੁਲਿਸ ਡਿਊਟੀ ਮੀਟ ਦੀ ਸ਼ੁਰੂਆਤ ਕਰਨ ਦੌਰਾਨ ਹਾਜਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ ਉਨਾਂ ਕਿਹਾ ਕਿ ਖੇਡਾਂ ਨਾਲ ਵਿਅਕਤੀ ਵਿਚ ਅਨੁਸ਼ਾਸਨ, ਮਨੋਬਲ, ਟੀਮ ਭਾਵਨਾ ਅਤੇ ਸਰੀਰਕ ਤਾਕਤ ਵੱਧਦੀ ਹੈ ਅਤੇ ਇਕ ਚੰਗੇ ਸਿਪਾਹੀ ਇਕ ਚੰਗਾ ਖਿਡਾਰੀ ਵੀ ਹੁੰਦਾ ਹੈ ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ, ਨੀਮ ਫੌਜ ਦੀ 16 ਟੀਮਾਂ ਦੇ 623 ਘੁੜਸਵਾਰ ਅਤੇ 279 ਘੋੜਿਆਂ ਨਾਲ 31 ਤਰਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ ਮੁਕਾਬਲਾ 14 ਫਰਵਰੀ ਤਕ ਚਲੇਗਾ

ਉਨਾਂ ਕਿਹਾ ਕਿ ਸੂਬੇ ਵਿਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਨੇ ਖੇਡ ਨੀਤੀ 2015 ਲਾਗੂ ਕੀਤੀ ਹੈ, ਜਿਸ ਵਿਚ ਹਰਿਆਣਾ ਦੇ ਉਲੰਪਿਕ ਵਿਚ ਸੋਨਾ ਤਮਗਾ ਜੇਤੂ ਨੂੰ 6 ਕਰੋੜ ਰੁਪਏ ਦੀ ਰਕਮ ਇਨਾਮ ਵਿਚ ਦਿੱਤੀ ਜਾਂਦੀ ਹੈ ਇਸ ਤਰਾਂ, ਹੋਰ ਤਮਗਾ ਜੇਤੂਆਂ ਨੂੰ ਵੀ ਕਰੋੜਾਂ ਰੁਪਏ ਦੀ ਰਕਮ ਇਨਾਮ ਵੱਜੋਂ ਦਿੱਤੀ ਜਾਂਦੀ ਹੈ ਅਤੇ ਉਲੰਪਿਕ ਵਿਚ ਹਿੱਸਾ ਲੈਣ ਵਾਲਿਆਂ ਨੂੰ 15 ਲੱਖ ਰੁਪਏ ਦਿੱਤੇ ਜਾਂਦੇ ਹਨ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਖਿਡਾਰੀਆਂ ਲਈ ਨਰਸਰੀ ਪੱਧਰ ‘ਤੇ ਹੀ ਧਿਆਨ ਦੇਣਾ ਸ਼ੁਰੂ ਕੀਤਾ ਹੈ

ਉਨਾਂ ਨੇ ਘੁੜਸਵਾਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਚ ਆਯੋਜਨ ਲਈ ਵਧੀਆ ਇੰਤਜਾਮ ਕੀਤੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਘੁੜਸਵਾਰ ਅਨੇਕ ਜੋਖਿਮ ਵਾਲੇ ਸਥਿਤੀਆਂ ਵਿਚ ਕੰਮ ਕਰਦੇ ਹਨ ਜੋ ਉਨਾਂ ਦੀ ਜਿੰਮੇਵਾਰੀ ਪ੍ਰਤੀ ਸਮਰਪਨ ਨੂੰ ਦਰਸਾਉਂਦਾ ਹੈ

ਇਸ ਮੁਕਾਬਲੇ ਵਿਚ ਮੇਜਬਾਨ ਹਰਿਆਣਾ ਪੁਲਿਸ, ਬਿਹਾਰ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਚੰਡੀਗੜ ਪੁਿਲਸ, ਸੀਮਾ ਸੁਰੱਖਿਆ ਬਲ, ਆਸਾਮ ਰਾਇਫਲ, ਭਾਰਤ ਤਿਬੱਤ ਬਾਡਰ ਪੁਲਿਸ, ਹਥਿਆਰਬੰਦ ਸੁਰੱਖਿਆ ਬਲ ਅਤੇ ਸਰਦਾਰ ਵੱਲਭ ਭਾਈ ਪਟੇਲ ਕੌਮੀ ਪੁਲਿਸ ਅਕਾਦਮੀ ਦੀ ਘੁੜਸਵਾਰ ਟੀਮਾਂ ਹਿੱਸਾ ਲੈ ਰਹੀ ਹੈ

Post Views: 72
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪੰਜਾਬ ਵਿਧਾਨ ਸਭਾ ਦਾ ਇਜਲਾਸ 20 ਫਰਵਰੀ ਤੋਂ

Next Post

ਰਾਜ ਵਿਚ 860 ਆਂਗਨਵਾੜੀ ਕਾਰਕੁਨਾਂ ਅਤੇ 1047 ਆਂਗਨਵਾੜੀ ਸਹਾਇਕਾਂ ਦੀ ਖਾਲੀ ਆਸਾਮੀਆਂ ਨੂੰ ਜਲਦੀ ਭਰੀਆ ਜਾਵੇਗਾ – ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ

Next Post
ਰਾਜ ਵਿਚ 860 ਆਂਗਨਵਾੜੀ ਕਾਰਕੁਨਾਂ ਅਤੇ 1047 ਆਂਗਨਵਾੜੀ ਸਹਾਇਕਾਂ ਦੀ ਖਾਲੀ ਆਸਾਮੀਆਂ ਨੂੰ ਜਲਦੀ ਭਰੀਆ ਜਾਵੇਗਾ – ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ

ਰਾਜ ਵਿਚ 860 ਆਂਗਨਵਾੜੀ ਕਾਰਕੁਨਾਂ ਅਤੇ 1047 ਆਂਗਨਵਾੜੀ ਸਹਾਇਕਾਂ ਦੀ ਖਾਲੀ ਆਸਾਮੀਆਂ ਨੂੰ ਜਲਦੀ ਭਰੀਆ ਜਾਵੇਗਾ - ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.