ਚੰਡੀਗੜ, 15 ਫਰਵਰੀ (ਪਿਯੂਸ਼ ਗੁਪਤਾ) – ਹਰਿਆਣਾ ਪੁਲਿਸ ਦੀ ਸਪੈਸ਼ਨ ਟਾਸਕ ਫੋਰਸ (ਐਸਟੀਐਫ) ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਲਾਰੇਂਸ ਬਿਸ਼ਨੋਈ ਵੱਲੋਂ ਚਲਾਏ ਅੰਤਰ ਰਾਜੀ ਅਪਰਾਧਿਕ ਗਿਰੋਹ ਨਾਲ ਸਬੰਧਤ ਖਤਰਨਾਕ ਅਪਰਾਧੀ ਰਾਜੂ ਬਸੌਦੀ ਨੂੰ ਗ੍ਰਿਫਤਾਰ ਕੀਤਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਰਾਜੂ ਬਸੌਦੀ ਨੂੰ ਹਰਿਆਣਾ, ਪੰਜਾਬ, ਚੰਡੀਗੜ• ਅਤੇ ਦਿੱਲੀ ਦੀ ਪੁਲਿਸ ਨੂੰ ਭਾਲ ਸੀ| ਹਰਿਆਣਾ ਪੁਲਿਸ ਨੇ ਉਸ ਦੀ ਗ੍ਰਿਫਤਾਰੀ ‘ਤੇ 2.50 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ, ਜਿਸ ਵਿਚ ਸੋਨੀਪਤ ਪੁਲਿਸ ਵੱਲੋਂ ਇਕ ਲੱਖ ਰੁਪਏ, ਝੱਜਰ ਪੁਲਿਸ ਵੱਲੋਂ ਇਕ ਲੱਖ ਰੁਪਏ ਅਤੇ ਰੋਹਤਕ ਪੁਲਿਸ ਵੱਲੋਂ 50,000 ਰੁਪਏ ਦਾ ਇਨਾਮ ਸ਼ਾਮਿਲ ਹੈ|
ਅਪਰਾਧੀ ਨੂੰ ਫੜਣ ਲਈ ਐਸਟੀਐਫ ਹਰਿਆਣਾ ਪੁਲਿਸ ਦੀ ਅਪੀਲ ‘ਤੇ ਇਕ ਲੁੱਕ ਆਊਟ ਸਰਕੁਲ ਜਾਰੀ ਕੀਤਾ ਗਿਆ ਸੀ| ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਐਲਾਟ ਕੀਤੇ ਜਾਣ ਤੋਂ ਬਾਅਦ ਅਪਰਾਧੀ ਨੂੰ ਐਸਟੀਐਫ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ|
ਜਿਲਾ ਸੋਨੀਪਤ ਦੇ ਪਿੰਡ ਬਸੌਦੀ ਦਾ ਵਾਸੀ ਇਹ ਗੈਂਗਸਟਾਰ ਹਰਿਆਣਾ ਅਤੇ ਗੁਆਂਢੀ ਸੂਬਿਆਂ ਦੀ ਪੁਲਿਸ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਸੀ ਅਤੇ ਉਹ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਪੰਜਾਬ ਦੇ ਕਈ ਮਾਮਲੇ ਵਿਚ ਲੋਂੜੀਦਾ ਸੀ| ਕਈ ਸੂਬਿਆਂ ਦੀ ਪੁਲਿਸ ਨੂੰ ਇਸ ਦੀ ਭਾਲ ਸੀ| ਲਾਰੇਂਸ ਬਿਸ਼ਨੋਈ, ਸੰਪਤ ਨੇਹਰਾ, ਅਨਿਲ ਛਿੱਪੀ, ਅਕਸ਼ੈ ਪਾਲਰਾ ਅਤੇ ਨਰੇਸ਼ ਸੇਠੀ ਵਰਗੇ ਖਤਰਨਾਕ ਗੈਂਗਸਟਾਰਾਂ ਨਾਲ ਰਾਜੂ ਦੇ ਨੇੜਲੇ ਸਬੰਧ ਹਨ, ਜੋ ਫਿਲਹਾਲ ਵੱਖ-ਵੱਖ ਜੇਲਾਂ ਵਿਚ ਬੰਦ ਹਨ| ਇਸ ਦਾ ਕਰੀਬੀ ਸਹਿਯੋਗੀ ਸੰਦੀਪ ਉਰਫ ਕਾਲਾ ਹਾਲ ਹੀ ਵਿਚ ਫਰੀਦਾਬਾਦ ਵਿਚ ਕੁਝ ਦਿਨ ਪਹਿਲਾਂ ਪੁਲਿਸ ਹਿਰਾਸਤ ਨਾਲ ਫਰਾਰ ਹੋਇਆ ਹੈ|
ਦੋਸ਼ੀ ਇਕ ਵਸੂਲੀ ਗਿਰੋਹ ਚਲਾਦਾ ਹੈ, ਜਿਸ ਨੇ ਇਲਾਕੇ ਵਿਚ ਆਂਤਕ ਮਚਾ ਰੱਖਿਆ ਸੀ| ਇਹ ਹਰਿਆਣਾ, ਚੰਡੀਗੜ, ਪੰਜਾਬ ਅਤੇ ਦਿੱਲੀ ਵਿਚ ਕਈ ਵਿਅਕਤੀਆਂ ਤੋਂ ਜਰਬਨ ਵਸੂਲੀ ਲਈ ਸਰਗਰਮ ਸੀ| ਇਸ ਦੇ ਗਿਰੋਹ ਨੇ ਸੂਬੇ ਵਿਚ ਕਈ ਅਪਰਾਧ ਕੀਤੇ ਸਨ| ਰਾਜੂ ਬਸੌਦੀ ਖਿਲਾਫ ਦੋ ਦਰਜਨ ਤੋਂ ਵੱਧ ਮਾਮਲੇ ਦਰਜ ਹਨ| ਉਹ ਹਤਿਆ ਦੇ 13 ਮਾਮਲਿਆਂ, ਹੱਤਿਆ ਦਾ ਯਤਨ ਦੇ 3 ਮਾਮਲਿਆਂ ਅਤੇ ਲੁੱਟ ਅਤੇ ਡਕੈਤੀ ਦੇ ਲਗਭਗ ਇਕ ਦਰਜਨ ਮਾਮਲਿਆਂ ਵਿਚ ਸ਼ਾਮਿਲ ਹੈ| ਇਸ ਗਿਰੋਹ ਨੇ ਹਾਲ ਹੀ ਵਿਚ ਪੰਜਾਬ ਦੇ ਮਲੋਟ ਅਤੇ ਚੰਡੀਗੜ ਦੇ ਮਨੀਮਾਜਰਾ ਵਿਚ ਆਪਣੇ ਵਿਰੋਧੀਆਂ ਦੀ ਦਿਨ-ਦਹਾੜੇ ਹਤਿਆਵਾਂ ਕੀਤੀਆਂ|
ਰਾਜੂ ਬਸੌਦੀ ਦੀ ਗ੍ਰਿਫਤਾਰੀ ਨੂੰ ਐਸਟੀਐਫ ਵੱਲੋਂ ਵੱਡੀ ਸਫਲਤਾ ਵੱਜੋਂ ਵੇਖਿਆ ਜਾ ਰਿਹਾ ਹੈ| ਦੋਸ਼ੀ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਨ ਲਈ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਉਸ ਦੇ ਸਹਿਯੋਗੀ ਕਾਲਾ ਜਥੇਰੀ ਬਾਰੇ ਸੁਰਾਗ ਮਿਲਣ ਦੀ ਸੰਭਾਵਨਾ ਹੈ ਅਤੇ ਨਾਲ ਹੀ ਖੇਤਰ ਦੇ ਕਈ ਹੋਰ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਵਿਚ ਮਦਦ ਮਿਲ ਸਕਦੀ ਹੈ|