ਅਬੋਹਰ (ਪ੍ਰੈਸ ਕੀ ਤਾਕਤ ਬਿਊਰੋ) : ਬੀਤੀ ਰਾਤ ਸਥਾਨਕ ਦੁਰਗਾ ਨਗਰੀ ਵਾਸੀ ਇਕ 30 ਸਾਲਾ ਨੌਜਵਾਨ ਅਜੈ ਕੁਮਾਰ ਨੇ ਅਬੋਹਰ-ਫਾਜ਼ਿਲਕਾ ਕੌਮਾਂਤਰੀ ਰੋਡ ’ਤੇ ਸਥਿਤ ਇਕ ਕਾਟਨ ਫੈਕਟਰੀ ’ਚ ਫਾਹਾ ਲਾ ਕੇ ਆਤਮਹੱਤਿਆ ਕਰ ਲਈ ,ਜ਼ਿਕਰਯੋਗ ਹੈ ਕਿ ਅਜੈ ਕੁਮਾਰ ਪੁੱਤਰ ਗਿਆਨ ਚੰਦ ਇਸੀ ਕਾਟਨ ਫੈਕਟਰੀ ਚ ਪਿਕਅੱਪ ਚਲਾਉਣ ਦਾ ਕੰਮ ਕਰਦਾ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।