ਪਟਿਆਲਾ , 6 ਮਈ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ *ਚ 6 ਹੋਰ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ । ਇਨ੍ਹਾਂ ਮਰੀਜ਼ਾਂ ਚੋ 2 ਵਿਅਕਤੀ ਰਾਜਪੁਰਾ ਵਿਚੋਂ ਪਹਿਲਾ ਕੋਰੋਨਾ ਪੀੜਤ ਵਿਅਕਤੀਆਂ ਨਾਲ ਸਬੰਧਿਤ ਹਨ, ਜਦੋਂਕਿ 2 ਵਿਅਕਤੀ ਪਟਿਆਲਾ ਤੋਂ ਪਾਜੀਟਿਵ ਆਏ ਹਨ। ਨਵੇਂ ਕੋਰੋਨਾ ਪੀੜਤ ਪਾਏ ਜਾਣ ਦੇ ਨਾਲ 1 ਵਿਅਕਤੀ ਨਾਭਾ ਤੋਂ ਕੋਰੋਨਾ ਨਾਲ ਪ੍ਰਭਾਵਿਤ ਹੈ ।
ਨਾਭਾ ਦੇ ਬੇਦੀਆਂ ਸਟਰੀਟ ਦੀ ਰਹਿਣ ਵਾਲੀ ਇਕ 19 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਤੋਂ ਬਾਅਦ ਇਸ ਇਲਾਕੇ ਨੂੰ ਪੁਲਿਸ ਵੱਲੋਂ ਸੀਲ ਕੀਤਾ ਗਿਆ ਹੈ। ਇਸ ਲੜਕੀ ਨੂੰ ਟੀ ਬੀ ਦੀ ਸ਼ਿਕਾਇਤ ਵੀ ਦੱਸੀ ਜਾ ਰਹੀ ਹੈ। ਇਸ ਲੜਕੀ ਦੀ ਦਵਾਈ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਹੀ ਸੀ। ਹੁਣ ਇਸ ਲੜਕੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਕਰ ਦਿਤਾ ਗਿਆ ਹੈ। ਇਸ ਲੜਕੀ ਦੇ 4 ਹੋਰ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ। ਕੋਰੋਨਾ ਦੇ ਨਵੇਂ ਕੇਸ ਆਉਣ ਨਾਲ ਜ਼ਿਲ੍ਹੇ ੋਚ ਕੋਰੋਨਾ ਪੀੜਤਾਂ ਦੀ ਗਿਣਤੀ 100 ਤੱਕ ਪਹੁੰਚ ਗਈ ਹੈ।