• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤਾ, ਅਮਰੀਕਾ ਭਾਰਤ ਨੂੰ ਰੱਖਿਆ ਤਕਨੀਕ ਮੁਹੱਈਆ ਕਰਵਾਏਗਾ

admin by admin
in INDIA
0
ਭਾਰਤ ਅਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤਾ, ਅਮਰੀਕਾ ਭਾਰਤ ਨੂੰ ਰੱਖਿਆ ਤਕਨੀਕ ਮੁਹੱਈਆ ਕਰਵਾਏਗਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਨਵੀਂ ਦਿੱਲੀ –  ਭਾਰਤ ਤੇ ਅਮਰੀਕਾ ਵਿੱਚ ਅੱਜ ਇੱਥੇ 2+2 ਵਾਰਤਾ ਦੌਰਾਨ ਰੱਖਿਆ ਤਕਨੀਕਾਂ ਸਬੰਧੀ ਲੰਬੇ ਸਮੇਂ ਤੋਂ ਵਿਚਾਰ ਅਧੀਨ ਸਮਝੌਤੇ ਉੱਤੇ ਦੋਵਾਂ ਮੁਲਕਾਂ ਦੇ ਆਗੂਆਂ ਨੇ ਸਹੀ ਪਾ ਦਿੱਤੀ ਹੈ। ਇਸ ਤਹਿਤ ਅਮਰੀਕਾ ਭਾਰਤ ਨੂੰ ਰੱਖਿਆ ਤਕਨੀਕ ਮੁਹੱਈਆ ਕਰਵਾਏਗਾ। ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਆਗੂਆਂ ਵਿੱਚ ਹੋਈ ਗੱਲਬਾਤ ਦੌਰਾਨ ਹੋਰ ਮੁੱਢਲੇ ਮੁੱਦਿਆਂ ਦੇ ਨਾਲ ਸਰਹੱਦ ਪਾਰਲੇ ਅਤਿਵਾਦ, ਐੱਨਐੱਸਜੀ ਵਿੱਚ ਭਾਰਤ ਦੀ ਮੈਂਬਰੀ ਅਤੇ ਐੱਚ1ਬੀ ਵੀਜ਼ਾ ਨੂੰ ਜਾਰੀ ਰੱਖਣ ਬਾਰੇ ਅਹਿਮ ਗੱਲਬਾਤ ਹੋਈ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਆਰ ਪੌਂਪੀਓ, ਰੱਖਿਆ ਮੰਤਰੀ ਜੇਮਜ਼ ਮੈਟਿਜ਼ ਵਿਚਕਾਰ ਹੋਈ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿੱਚ ਹੌਟਲਾਈਨ ਸਥਾਪਿਤ ਕਰਨ ਦਾ ਵੀ ਫੈਸਲਾ ਹੋਇਆ। ਸਾਂਝੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਵਰਾਜ ਨੇ ਵੱਖ ਵੱਖ ਮੁੱਦਿਆਂ ਬਾਰੇ ਹੋਏ ਵਿਚਾਰ ਵਟਾਂਦਰੇ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਇਸ ਸ਼ੁਰੂਆਤੀ ਸੰਵਾਦ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਪੌਂਪੀਓ ਨੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਕਰਾਰ ਦਿੰਦਿਆਂ ਕਿਹਾ ਕਿ ‘ਕਮਿਊਨੀਕੇਸ਼ਨ, ਕੰਪੈਟੇਬਾਲਿਟੀ, ਸਕਿਓਰਟੀ ਐਗਰੀਮੈਂਟ (ਸੀਓਐਮਸੀਏਐੱਸਏ) ਦੋਵਾਂ ਦੇ ਦੇਸ਼ਾਂ ਦੇ ਸਬੰਧਾਂ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਸੀਤਾਰਾਮਨ ਨੇ ਕਿਹਾ ਕਿ ਰੱਖਿਆ ਸਮਝੌਤੇ ਨਾਲ ਭਾਰਤ ਦੀ ਰੱਖਿਆ ਸਮਰੱਥਾ ਅਤੇ ਮੁਸਤੈਦੀ ਵਧੇਗੀ। ਕੋਮਕਾਸਾ ਸਮਝੌਤੇ ਰਾਹੀਂ ਭਾਰਤ ਨੂੰ ਅਮਰੀਕਾ ਤੋਂ ਅਹਿਮ ਰੱਖਿਆ ਟੈਕਨਾਲੌਜੀ ਮਿਲੇਗੀ ਅਤੇ ਅਹਿਮ ਸੰਚਾਰ ਨੈੱਟਵਰਕ ਹਾਸਲ ਹੋਵੇਗਾ,ਜਿਸ ਦੇ ਰਾਹੀਂ ਭਵਿੱਖ ਵਿੱਚ ਭਾਰਤ ਤੇ ਅਮਰੀਕਾ ਦੀਆਂ ਸੈਨਾਵਾਂ ਵਿਚਕਾਰ ਕਾਰਵਾਈ ਨੂੰ ਅਸਰਦਾਰ ਢੰਗ ਦੇ ਨਾਲ ਅੰਜ਼ਾਮ ਦੇਣ ਦੀ ਸਮਰੱਥਾ ਵਧ ਜਾਵੇਗੀ।
ਸ੍ਰੀਮਤੀ ਸਵਰਾਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਾਰਤਾ ਤੋਂ ਇਹ ਵੀ ਪ੍ਰਭਾਵ ਪਿਆ ਹੈ ਕਿ ਦੋਵਾਂ ਦੇਸ਼ਾਂ ਦੇ ਆਗੂਆਂ ਦੀ ਇਹ ਦ੍ਰਿੜ ਇੱਛਾ ਹੈ ਕਿ ਦੋਵੇਂ ਦੇਸ਼ ਰੱਖਿਆ ਅਤੇ ਸੁਰੱਖਿਆ ਦੇ ਮੁੱਦਿਆਂ ਉੱਤੇ ਦੁਵੱਲੇ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨ ਲਈ ਅੱਗੇ ਵਧਣ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤ ਨੂੰ ਰਣਨੀਤਕ ਵਪਾਰ ਲਈ ਅਧਿਕਾਰਤ ਯੋਗ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰਕੇ (ਟਾਇਰ-1) ਲਾਇਸੈਂਸ ਤੋਂ ਛੋਟ ਦੇਣ ਤੋਂ ਭਾਰਤ ਦਾ ਆਪਣੇ ਵਪਾਰ ਨਾਲ ਸਬੰਧਤ ਮਜ਼ਬੂਤ ਬਰਾਮਦ ਨੀਤੀਆਂ ਉੱਤੇ ਕੰਟਰੋਲ ਦਾ ਪਤਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਚਾਰ ਵਟਾਂਦਰੇ ਦੌਰਾਨ ਦੋਵਾਂ ਦੇਸ਼ਾਂ ਵਿੱਚ ਇਸ ਗੱਲ ਉੱਤੇ ਵੀ ਸਹਿਮਤੀ ਬਣੀ ਹੈ ਕਿ ਪਰਮਾਣੂ ਸਪਲਾਇਰ ਗਰੁੱਪ ਵਿੱਚ ਭਾਰਤ ਦੀ ਮੈਂਬਰੀ ਨੂੰ ਸੁਰੱਖਿਅਤ ਕਰਨ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ।ਉਨ੍ਹਾਂ ਨੇ ਸ੍ਰੀ ਪੌਂਪੀਓ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਤੇ ਅਮਰੀਕਾ ਦੇ ਆਪਸੀ ਸਬੰਧਾਂ ਵੱਲੋਂ ਪਿਛਲੇ ਮਹੀਨਿਆਂ ਵਿੱਚ ਅਖ਼ਤਿਆਰ ਕੀਤੀ ਨਵੀਂ ਦਿਸ਼ਾ ਬਾਰੇ ਚਰਚਾ ਕਰਨ ਦੇ ਨਾਲ ਨਾਲ ਖੇਤਰੀ ਮੁੱਦਿਆਂ ਨੂੰ ਵੀ ਵਿਚਾਰਿਆ ਅਤੇ ਭਾਰਤ ਦੀਆਂ ਫਿਕਰਮੰਦੀਆਂ ਤੋਂ ਜਾਣੂ ਕਰਵਾਇਆ।

Post Views: 53
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਿੱਧੂ ਨੇ ਕੋਟਕਪੂਰਾ ਗੋਲੀਕਾਂਡ ਦੀ CCTV ਫੁਟੇਜ ਕੀਤੀ ਜਾਰੀ, ਹੋਏ ਹੈਰਾਨੀਜਨਕ ਖੁਲਾਸੇ

Next Post

ਤੇਜ਼ੀ ਨਾਲ ਵਾਪਰ ਰਹੀਆਂ ਨੇ ਮੌਸਮੀ ਤਬਦੀਲੀਆਂ – ਅੰਤੋਨੀਓ ਗੁਟੇਰੇਜ਼

Next Post
ਤੇਜ਼ੀ ਨਾਲ ਵਾਪਰ ਰਹੀਆਂ ਨੇ ਮੌਸਮੀ ਤਬਦੀਲੀਆਂ – ਅੰਤੋਨੀਓ ਗੁਟੇਰੇਜ਼

ਤੇਜ਼ੀ ਨਾਲ ਵਾਪਰ ਰਹੀਆਂ ਨੇ ਮੌਸਮੀ ਤਬਦੀਲੀਆਂ - ਅੰਤੋਨੀਓ ਗੁਟੇਰੇਜ਼

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.