• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਉਧਵ ਠਾਕਰੇ ਜ਼ਿੰਦਾਬਾਦ ਦੇ ਜੈਕਾਰਿਆਂ ਨਾਲ ਗੂੰਜਿਆ ਪਟਿਆਲਾ ਸ਼ਹਿਰ – ਹਰੀਸ਼ ਸਿੰਗਲਾ

admin by admin
in PUNJAB
0
ਉਧਵ ਠਾਕਰੇ ਜ਼ਿੰਦਾਬਾਦ ਦੇ ਜੈਕਾਰਿਆਂ ਨਾਲ ਗੂੰਜਿਆ ਪਟਿਆਲਾ ਸ਼ਹਿਰ – ਹਰੀਸ਼ ਸਿੰਗਲਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦਾ ਮੁੱਖ ਮੰਤਰੀ ਬਣਨ ਉੱਪਰ ਪੰਜਾਬ ਵਾਸੀਆਂ ਵਿੱਚ ਛਾਈ ਖੁਸ਼ੀ ਦੀ ਲਹਿਰ – ਹਰੀਸ਼ ਸਿੰਗਲਾ

ਪਟਿਆਲਾ 28 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ) : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਨੇ ਕਿਹਾ ਕਿ ਕੇਂਦਰੀ ਭਾਜਪਾ ਨੇਤਾਵਾਂ ਨੇ ਸ਼ਿਵ ਸੈਨਾ ਦੇ ਬਖ਼ਸ਼ ਪ੍ਰਮੁੱਖ ਉਧਵ ਸਾਹਿਬ ਠਾਕਰੇ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ। ਇਹ ਗਠਬੰਧਨ ਦਾ ਉਸੀ ਦਿਨ ਟੁੱਟ ਜਾਣਾ ਚਾਹੀਦਾ ਸੀ ਜਿਸ ਦਿਨ ਭਾਜਪਾ ਨੇ ਸ਼ਿਵ ਸੈਨਾ ਨੇਤਾ ਸੁਰੇਸ਼ ਪ੍ਰਭੂ ਨੂੰ ਸਵੇਰੇ ਭਾਜਪਾ ਵਿੱਚ ਸ਼ਾਮਿਲ ਕਰਕੇ ਦੁਪਹਿਰ ਤੱਕ ਉਸ ਨੂੰ ਦੁਪਹਿਰ ਤੱਕ ਕੇਂਦਰੀ ਮੰਤਰੀ ਬਣਾ ਦਿੱਤਾ ਸੀ ਲੇਕਿਨ ਉਧਮ ਸਾਹਿਬ ਠਾਕਰੇ ਨੇ ਆਪਣੇ ਦਿੱਤੇ ਵਚਨ ਨੂੰ ਪੰਜ ਸਾਲ ਤੱਕ ਨਿਭਾਉਂਦੇ ਹੋਏ ਭਾਜਪਾਈ ਸਰਕਾਰ ਵਿੱਚ ਸ਼ਿਵ ਸੈਨਾ ਦੇ 3 ਮੰਤਰੀ ਅਤੇ ਲੋਕ ਸਭਾ ਸਪੀਕਰ ਸ਼ਿਵ ਸੈਨਾ ਦਾ ਸੀ।
ਜਦ ਕਿ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲ ਵਿੱਚ ਸ਼ਿਵ ਸੈਨਾ ਨੂੰ ਕੇਂਦਰ ਵਿੱਚ ਇੱਕ ਮੰਤਰੀ ਪਦ ਦਿੱਤਾ ਅਤੇ 2014 ਵਿਧਾਨ ਸਭਾ ਇਲੈਕਸ਼ਨ ਵਿੱਚ ਜ਼ਿਆਦਾ ਸੀਟਾਂ ਦੀ ਮੰਗ ਕਰਨ ਕਰਕੇ ਚੁਣਾਵ ਤੋਂ ਦੋ ਦਿਨ ਪਹਿਲੇ ਗਠਬੰਧਨ ਤੋੜ ਲਿਆ ਮਹਾਰਾਸ਼ਟਰ ਸਰਕਾਰ ਵਿੱਚ ਵੀ ਸ਼ਿਵ ਸੈਨਾ ਨੇ ਪੂਰੇ ਪੰਜ ਸਾਲ ਤੱਕ ਆਪਣੀ ਦੋਸਤੀ ਨਿਭਾਈ।
ਹਰੀਸ਼ ਸਿੰਗਲਾ ਨੇ ਕਿਹਾ ਕਿ ਕੇਂਦਰੀ ਭਾਜਪਾ ਨੇਤਾਵਾਂ ਨੇ ਰਾਜਨੀਤੀ ਨੂੰ ਬਾਜ਼ਾਰ ਬਣਾ ਰੱਖਿਆ ਹੈ ਜਦਕਿ ਸ਼ਿਵ ਸੈਨਾ ਕੇਵਲ 20 ਪਰਸੈਂਟ ਰਾਜਨੀਤੀ ਅਤੇ 80 ਪਰਸੈਂਟ ਸਮਾਜ ਸੇਵਾ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਕਰਕੇ ਸ੍ਰੀ ਬਾਲਾ ਸਾਹਿਬ ਠਾਕਰੇ ਨੇ ਭਾਜਪਾ ਨੂੰ ਮਹਾਰਾਸ਼ਟਰ ਤੋਂ ਇਲਾਵਾ ਪੂਰੇ ਦੇਸ਼ ਵਿੱਚ ਖੁੱਲ੍ਹੇ ਹੱਥ ਦੇ ਰੱਖੀ ਸੀ ਜਿਸ ਤਰ੍ਹਾਂ ਰਾਵਣ ਦਾ ਹੰਕਾਰ ਟੁੱਟਿਆ ਸੀ ਉਸ ਦੀ ਤਰ੍ਹਾਂ ਪ੍ਰਮੁੱਖ ਉਧਵ ਸਾਹਿਬ ਠਾਕਰੇ ਨੇ ਭਗਵਾਨ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਨਾਲ ਰਾਵਣ ਰੂਪੀ ਭਾਜਪਾ ਨੇਤਾਵਾਂ ਦਾ ਹੰਕਾਰ ਤੋੜ ਕੇ ਸਾਬਿਤ ਕਰ ਦਿੱਤਾ ਕਿ ਸ਼ਿਵ ਸੈਨਿਕ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਂਦੇ ਹਨ।
ਅੱਜ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਐੱਨਸੀਪੀ ਅਤੇ ਕਾਂਗਰਸ ਮਹਾਰਾਸ਼ਟਰਾ ਵਿਕਾਸ ਗਠਬੰਧਨ ਦੀ ਸਰਕਾਰ ਬਣਨ ਉੱਤੇ ਸ਼ਿਵਸੈਨਾ ਬਾਲ ਠਾਕਰੇ ਦੇ ਪਟਿਆਲਾ ਮੁੱਖ ਦਫ਼ਤਰ ਆਰੀਆ ਸਮਾਜ ਚੌਕ ਵਿੱਚ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੀ ਸਰਕਾਰ ਬਣਨ ਉਪਰ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ, ਆਤਿਸ਼ਬਾਜ਼ੀ ਚਲਾਈ ਅਤੇ ਢੋਲ ਦੀ ਥਾਪ ਉਪਰ ਸ਼ਿਵ ਸੈਨਿਕਾਂ ਨੇ ਖੂਬ ਭੰਗੜਾ ਪਾਇਆ।
ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਜਿਸ ਤਰ੍ਹਾਂ ਪੰਜਾਬ ਵਿੱਚੋਂ ਸਜ਼ਾ ਜ਼ਾਬਤਾ ਆਤੰਕਵਾਦੀਆਂ ਨੂੰ ਰਿਹਾ ਕਰ ਰਹੀ ਹੈ ਉਸ ਤੋਂ ਸਾਫ ਪਤਾ ਚੱਲਦਾ ਹੈ ਕਿ ਕੇਂਦਰੀ ਭਾਜਪਾ ਨੇਤਾ ਪੰਜਾਬ ਵਿਚ ਖ਼ੂਨ ਖ਼ਰਾਬਾ ਕਰਵਾਉਣ ਦੀ ਕਰਵਾਉਣ ਦੀ ਫਿਰਾਕ ਵਿੱਚ ਹੈ। ਸ਼ਿਵ ਸੈਨਾ ਰਣਨੀਤੀ ਬਣਾ ਕੇ ਪੰਜਾਬ ਦੇ ਹਿੱਤਾਂ ਲਈ ਪਹਿਰਾ ਦੇਵੇਗੀ ਅਤੇ ਪੰਜਾਬ ਵਿੱਚ ਰਾਜਨੀਤਿਕ ਤਾਕਤ ਬਣ ਕੇ ਉਭਰੇਗੀ ।
ਇਸ ਮੌਕੇ ਭਾਰਤ ਦੀਪ ਠਾਕੁਰ, ਤਿਲਕ ਰਾਜ ਬੌਬੀ ਡੈਂਟਰ, ਮਹਿੰਦਰ ਸਿੰਘ ਤਿਵਾੜੀ, ਆਰ ਕੇ ਬੌਬੀ, ਰਾਹੁਲ ਸਰੀਨ, ਅਮਰਜੀਤ ਗੋਲਡੀ, ਰਮਨਦੀਪ ਹੈਪੀ, ਮੁਕੇਸ਼ ਕੁਮਾਰ, ਪ੍ਰਦੀਪ ਯਾਦਵ, ਐਡਵੋਕੇਟ ਅਮਨ, ਕਰਨ ਰੰਧਾਵਾ, ਜੋਗਿੰਦਰ ਪਾਲ, ਕ੍ਰਿਸ਼ਨ ਪਵਾਰ, ਆਸ਼ੂ ਠਾਕੁਰ, ਨਰਾਇਣ ਦੱਤ, ਵਿਜੇ ਬੋਰਾ, ਹਰਜੀਤ ਸਿੰਘ, ਸੰਤੋਸ਼ ਕੁਮਾਰ ਪੰਮਾ ਤਾਰੀ ਸੋਨੀ ਤਾਰੀ ਰਾਹੁਲ ਸਹੋਤਾ ਮੌਜੂਦ ਰਹੇ।

Post Views: 72
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

महाराष्ट्र में ठाकरे राज: उद्धव ठाकरे महाराष्ट्र के मुख्यमंत्री बने

Next Post

ਨਗਰ ਨਿਗਮ ਪਟਿਆਲਾ ਵੱਲੋਂ ਨਾਟਕਾਂ ਰਾਹੀਂ ਸਵੱਛਤਾ ਮੁਹਿੰਮ ਦਾ ਆਗਾਜ਼, ਹਰੇਕ ਵਾਰਡ ਵਿੱਚ ਸਵੱਛਤਾ ਸਬੰਧੀ ਕਰਵਾਇਆ ਜਾਵੇਗਾ ਨਾਟਕ – ਮੇਅਰ

Next Post
ਨਗਰ ਨਿਗਮ ਪਟਿਆਲਾ ਵੱਲੋਂ ਨਾਟਕਾਂ ਰਾਹੀਂ ਸਵੱਛਤਾ ਮੁਹਿੰਮ ਦਾ ਆਗਾਜ਼,  ਹਰੇਕ ਵਾਰਡ ਵਿੱਚ ਸਵੱਛਤਾ ਸਬੰਧੀ ਕਰਵਾਇਆ ਜਾਵੇਗਾ ਨਾਟਕ – ਮੇਅਰ

ਨਗਰ ਨਿਗਮ ਪਟਿਆਲਾ ਵੱਲੋਂ ਨਾਟਕਾਂ ਰਾਹੀਂ ਸਵੱਛਤਾ ਮੁਹਿੰਮ ਦਾ ਆਗਾਜ਼, ਹਰੇਕ ਵਾਰਡ ਵਿੱਚ ਸਵੱਛਤਾ ਸਬੰਧੀ ਕਰਵਾਇਆ ਜਾਵੇਗਾ ਨਾਟਕ - ਮੇਅਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.