• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਣੀ ਜਰੂਰੀ : ਭਾਈ ਜਤਿੰਦਰਪਾਲ ਸਿੰਘ

admin by admin
in PUNJAB
0
ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਣੀ ਜਰੂਰੀ : ਭਾਈ ਜਤਿੰਦਰਪਾਲ ਸਿੰਘ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮੋਹਾਲੀ:(ਨਾਗਪਾਲ)ਰੋਜ਼ਾਨਾ ਪੰਜਾਬੀ ਅਖਬਾਰ “ਪ੍ਰੈਸ ਕੀ ਤਾਕਤ”
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਸਿੱਖ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਦੇਣੀ ਬਹੁਤ ਹੀ ਜਰੂਰੀ ਹੈ ਤਾਂ ਕਿ ਉਹ ਵੱਡੇ ਹੋ ਕੇ ਵੀ ਦਸਤਾਰ ਧਾਰੀ ਰਹਿਣ
ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਆਮ ਵੇਖਣ ਵਿਚ ਆਉਂਦਾ ਹੈ ਕਿ ਬਚਪਣ ਵਿਚ ਤਾਂ ਮਾਪਿਆਂ ਦੇ ਆਖੇ ਲੱਗਕੇ ਸਿੱਖ ਬੱਚੇ ਸਿਖੀ ਸਰੂਪ ਵਿਚ ਰਹਿੰਦੇ ਹਨ ਅਤੇ ਸੋਹਣੀ ਦਸਤਾਰ ਆਪਣੇ ਸਿਰ ਉਪਰ ਸਜਾਉਂਦੇ ਹਨ ਪਰ ਜਵਾਨੀ ਵਿਚ ਪੈਰ ਰਖਦਿਆਂ ਹੀ ਉਹ ਦਸਤਾਰ ਬੰਨਣੀ ਬੰਦ ਕਰ ਦਿੰਦੇ ਹਨ ਅਤੇ ਵੱਡੀ ਗਿਣਤੀ ਸਿੱਖ ਬੱਚੇ ਪਤਿਤ ਹੋ ਜਾਂਦੇ ਹਨ| ਉਹਨਾਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਬਚਪਣ ਵਿਚ ਹੀ ਬਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੁੰਦੀ|
ਉਹਨਾਂ ਕਿਹਾ ਕਿ ਵੱਖ ਵੱਖ ਗੁਰਦੁਆਰਾ ਕਮੇਟੀਆਂ ਵੀ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਦੀ ਜਾਣਕਾਰੀ ਦੇਣ ਵਿਚ ਅਸਫਲ ਰਹੀਆਂ ਹਨ| ਚਾਹੀਦਾ ਤਾਂ ਇਹ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆਪਣੇ ਗੁਰਦੁਆਰੇ ਵਿਚ ਸਿੱਖ ਬਚਿਆ ਨੂੰ ਦਸਤਾਰ ਦੀ ਮਹਾਨਤਾ ਬਾਰੇ ਹਰ ਦਿਨ ਹੀ ਜਾਣਕਾਰੀ ਦੇਣ ਤਾਂ ਕਿ ਬੱਚਿਆਂ ਵਿਚ ਦਸਤਾਰ ਪ੍ਰਤੀ ਮੋਹ ਪੈਦਾ ਹੋਵੇ|
ਉਹਨਾਂ ਕਿਹਾ ਕਿ ਅਕਸਰ ਹੀ ਪੰਜਾਬੀ ਗਾਣਿਆਂ ਵਿਚ ਵੀ ਜੋ ਬੱਚੇ ਦਿਖਾਏ ਜਾਂਦੇ ਹਨ ਉਹ ਦਸਤਾਰ ਧਾਰੀ ਹੁੰਦੇ ਹਨ ਜਾਂ ਉਹਨਾਂ ਦੇ ਜੂੜੇ ਉਪਰ ਚਿੱਟਾ ਰੁਮਾਲ ਬੰਨਿਆਂ ਹੁੰਦਾ ਹੈ ਪਰ ਇਹੀ ਬੱਚੇ ਜਦੋਂ ਗਾਣਿਆਂ ਵਿਚ ਨੌਜਵਾਨ ਦਿਖਾਏ ਜਾਂਦੇ ਹਨ ਤਾਂ ਉਹਨਾਂ ਨੂੰ ਕਲੀਨਸੇਵ ਦਿਖਾਇਆ ਜਾਂਦਾ ਹੈ ਇਹਨਾਂ ਗਾਣਿਆਂ ਦਾ ਮਾੜਾ ਪ੍ਰਭਾਵ ਸਿੱਖ ਬਚਿਆਂ ਉਪਰ ਪੈਂਦਾ ਹੈ ਅਤੇ ਉਹ ਗਾਣਿਆਂ ਵਿਚ ਦਿਖਾਏ ਗਏ ਨੌਜਵਾਨਾਂ ਵਾਂਗ ਹੀ ਪਤਿਤ ਹੋਣ ਨੂੰ ਤਰਜੀਹ ਦੇਣ ਲੱਗਦੇ ਹਨ| ਉਹਨਾਂ ਕਿਹਾ ਕਿ ਅਜਿਹੇ ਗਾਣਿਆਂ ਉਪਰ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਕਲਗੀਧਰ ਸੇਵਕ ਜਥੇ ਵਲੋਂ ਵੱਖ ਵੱਖ ਪਿੰਡਾਂ ਵਿਚ ਮੁਫਤ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਥੇ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰ ਦੀ ਸਿਖਲਾਈ ਦਿਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਵਿਚ ਗਰੀਬ ਬਚਿਆਂ ਨੂੰ ਮੁਫਤ ਦਸਤਾਰਾਂ ਵੀ ਦਿਤੀਆਂ ਜਾ ਰਹੀਆਂ ਹਨ ਤਾਂ ਕਿ ਬੱਚਿਆਂ ਵਿਚ ਦਸਤਾਰ ਬੰਨਣ ਦੀ ਰੁਚੀ ਪੈਦਾ ਕੀਤੀ ਜਾ ਸਕੇ|

Post Views: 106
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

हैदराबाद में प्रियंका रेडी के बलात्कार के दोषी और हत्या करने वाले चारों दोषियों को हैदराबाद पुलिस द्वारा पुलिस मुकाबले में मारे जाने की खुशी में पटियाला पंजाब में शिव सेना हिंदुस्तान के महिला शाखा द्वारा लड्डू बांटे गए

Next Post

पुलिस डी.ए.वी. पब्लिक स्कूल पटियाला में मनाया गया इंडियन आर्म्ड फोर्सेज डे

Next Post
पुलिस डी.ए.वी. पब्लिक स्कूल पटियाला में मनाया गया इंडियन आर्म्ड फोर्सेज डे

पुलिस डी.ए.वी. पब्लिक स्कूल पटियाला में मनाया गया इंडियन आर्म्ड फोर्सेज डे

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.