• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ ‘ਤੇ ਲਿਖੀ ਕਿਤਾਬ ‘ ਦ ਪੀ.ਓ.ਡਬਲਿਊ. ਹੂ ਸੇਵਡ ਕਸ਼ਮੀਰ’ ਜਾਰੀ

admin by admin
in WORLD
0
ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ ‘ਤੇ ਲਿਖੀ ਕਿਤਾਬ ‘ ਦ ਪੀ.ਓ.ਡਬਲਿਊ. ਹੂ ਸੇਵਡ ਕਸ਼ਮੀਰ’ ਜਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ ‘ਤੇ ਲਿਖੀ ਕਿਤਾਬ ‘ ਦ ਪੀ.ਓ.ਡਬਲਿਊ. ਹੂ ਸੇਵਡ ਕਸ਼ਮੀਰ’ ਜਾਰੀ
ਚੰਡੀਗੜ•, 14 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਅੱਜ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਬ੍ਰਿਗੇਡੀਅਰ ਜਸਬੀਰ ਸਿੰਘ ਦੁਆਰਾ ਸ਼ੇਰ ਬੱਚਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਅਣਸੁਣੀ ਗਾਥਾ ‘ਤੇ ਲਿਖੀ ਕਿਤਾਬ ‘ਦ ਪੀ.ਓ.ਡਬਲਿਊ. ਹੂ ਸੇਵਡ ਕਸ਼ਮੀਰ’ ਸਬੰਧੀ ਪੈਨਲ ਚਰਚਾ ਕੀਤੀ ਗਈ। ਇਸ ਮੌਕੇ ਕਿਤਾਬ ਦੀ ਪਹਿਲੀ ਕਾਪੀ ਲੇਖਕ ਨੂੰ ਭੇਟ ਕੀਤੀ ਗਈ। ਪੈਨਲ ਚਰਚਾ ਦੌਰਾਨ ਪ੍ਰੀਤਮ ਸਿੰਘ ਦੀ ਬਹਾਦਰੀ ਅਤੇ ਉਨ•ਾਂ ਦਾ ਬਣਦਾ ਮਾਣ ਸਨਮਾਨ ਬਹਾਲ ਕਰਨ ਤੋਂ ਇਲਾਵਾ ਵੱਖ ਵੱਖ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਪੈਨਲਿਸਟਾਂ ਵਿੱਚ ਕਿਤਾਬ ਦੇ ਲੇਖਕ ਬ੍ਰਿਗੇਡੀਅਰ ਜਸਬੀਰ ਸਿੰਘ, ਸੰਪਾਦਕ ਅਤੇ ਸਹਿ-ਲੇਖਕ ਪੰਕਜ ਪੀ ਸਿੰਘ ਅਤੇ ‘ਇੰਡੀਅਨ ਮਿਲਟਰੀ ਰਵਿਊ’ ਦੇ ਸੀ.ਈ.ਓ. ਚੀਫ਼ ਅਡੀਟਰ ਮੇਜਰ ਜਨਰਲ ਰਵੀ ਅਰੋੜਾ ਸ਼ਾਮਲ ਸਨ।
ਪੈਨਸਿਲਟਾਂ ਨੇ ਮਹਿਸੂਸ ਕੀਤਾ ਕਿ ਬ੍ਰਿਗੇਡੀਅਰ ਪੀ੍ਰਤਮ ਸਿੰਘ ਦੇ ਯੋਗਦਾਨ ਨੂੰ ਮਾਣਤਾ ਦਿੱਤੇ ਜਾਣ ਦੀ ਜ਼ਰੂਰਤ ਹੈ।
ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਸੂਰਬੀਰਤਾ ਦੀ ਗਾਥਾ, ਜਿਸਨੇ ਪੁੰਛ ਨੂੰ ਬਚਾਇਆ ਸੀ । ਉਨ•ਾਂ ਇਹ ਉਪਾਧੀ ਉਦੋਂ ਹਾਸਲ ਕੀਤੀ ਜਦੋਂ 22 ਨਵੰਬਰ, 1947 ਤੋਂ 21 ਨਵੰਬਰ, 1948 ਤੱਕ ਇੱਕ ਸਾਲ ਲਈ ਸ਼ਹਿਰ ਨੂੰ ਪਾਕਿਸਤਾਨੀ ਫੌਜ ਨੇ ਘੇਰ ਲਿਆ ਸੀ । ਅਸਲ ਵਿੱਚ ਮੁਸੀਬਤ ਦੀ ਸ਼ੁਰੂਆਤ ਨਵੀਂ ਤਹਿ ਕੀਤੀ ਸਰਹੱਦ ਦੇ ਪਾਰ ਤੋਂ ਆਏ ਤਕਰੀਬਨ 40,000 ਸ਼ਰਨਾਰਥੀਆਂ ਦੀ ਆਮਦ ਨਾਲ ਹੋਈ ਜਿਸਨੇ ਸ਼ਹਿਰ ਦੀ ਆਬਾਦੀ ਨੂੰ ਵਧਾ ਕੇ ਤਕਰੀਬਨ 50,000 ਤੱਕ ਪਹੁੰਚਾ ਦਿੱਤਾ। ਭੋਜਨ ਅਤੇ ਗਰਮ ਕੱਪੜੇ ਦੀ ਘਾਟ ਅਤੇ ਦੁਸ਼ਮਣ ਦੇ ਦਰਵਾਜ਼ੇ ਖੜਕਾਉਣ ਕਾਰਨ ਲੋਕਾਂ ਨੂੰ ਬੇਅੰਤ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ, ਬ੍ਰਿਗੇਡੀਅਰ ਪ੍ਰੀਤਮ ਸਿੰਘ, ਪੁੰਛ ਦਾ ਮੁਕਤੀਦਾਤਾ ਬਣ ਕੇ ਉੱਭਰਿਆ, ਅਤੇ ਸ਼ਹਿਰ ਦੇ ਬਜ਼ੁਰਗਾਂ ਨੇ ਘੇਰਾਬੰਦੀ ਦੌਰਾਨ ਉਸਦੀ ਦਿਲੇਰਾਨਾ ਅਗਵਾਈ ਲਈ ਉਸਨੂੰ ਉੱਥੋਂ ਦੇ ਲੋਕਾਂ ਵੱਲੋਂ ‘ਸ਼ੇਰ ਬੱਚਾ’ ਕਹਿ ਕੇ ਸਨਮਾਨਿਆ ਸੀ।
ਇਸ ਪੁਸਤਕ ਵਿਚ ਦਰਜ ਇੱਕ ਸਾਲ ਤੱਕ ਚੱਲੀ ਘੇਰਾਬੰਦੀ ਨੂੰ ਪਛਾਣ ਦੀ ਲੋੜ ਹੈ ਕਿ ਅਸਲ ਵਿੱਚ ਉਹ ਕੀ ਸੀ। ਸ਼ਾਇਦ ਇਹ ਯਾਦ ਰੱਖਣਾ ਕਾਫ਼ੀ ਹੈ ਕਿ ਜੇ ਪ੍ਰੀਤਮ ਸਿੰਘ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਸਿਰਫ ਪੁੰਛ ਦੀ ਨਹੀਂ, ਸ੍ਰੀਨਗਰ ਦੀ ਕਿਸਮਤ ਵੀ ਸੌ ਗੁਣਾ ਬਦਤਰ ਹੋਣੀ ਸੀ। ਉਨ•ਾਂ ਨੇ ਕਿਹਾ ਕਿ ਇਹ ਬ੍ਰਿਗੇਡੀਅਰ ਪ੍ਰੀਤਮ ਸਿੰਘ ਅਤੇ ਉਸ ਦੀ ਬਟਾਲੀਅਨ ਦੀ ਬਹਾਦਰੀ ਸਦਕਾ ਸੰਭਵ ਹੋ ਸਕਿਆ ਜਿਸਨੇ ਪੁੰਛ ਨੂੰ ਬਚਾਇਆ ਸੀ। ਪਰ ਕੁਝ ਸਮਾਂ ਬਾਅਦ ਹੀ ਪੁੰਛ ਦੇ ਇÎਸ ਮੁਕਤੀਦਾਤਾ ਦੀ ਕਹਾਣੀ ਨੇ ਇੱਕ ਨਵਾਂ ਮੋੜ ਲਿਆ। ਆਪਣੇ ਨਿੱਜੀ ਮੁਫਾਦ ਸਿੱਧ ਕਰਨ ਵਾਲਿਆਂ ਵਲੋਂ ਬ੍ਰਿਗੇਡੀਅਰ ਪ੍ਰੀਤਮ ਨੂੰ ਕੁਝ ਝੂਠੇ ਇਲਜ਼ਾਮ ਲਗਾ ਕੇ ਕੋਰਟ ਮਾਰਸ਼ਲ ਕਰ ਦਿੱਤਾ ਗਿਆ। ਪੈਨਲਿਸਟਾਂ ਨੇ ਕਿਹਾ ਕਿ ਲਗਭਗ ਸੱਤ ਦਹਾਕਿਆਂ ਬਾਅਦ ਹੁਣ ਵੀ, ਇਤਿਹਾਸ ਦੀ ਇਸ ਗੰਭੀਰ ਬੇਇਨਸਾਫੀ ਨੂੰ ਪੜਚੋਲਣ ਅਤੇ ਦ੍ਰਿੜ ਹੋ ਕੇ ਆਪਣਾ ਫਰਜ਼ ਨਿਭਾਉਣ ਵਾਲੇ ਇਕ ਬਹਾਦਰ ਪੁੱਤਰ ਦੇ ਮਾਣ ਸਨਮਾਨ ਨੂੰ ਮੁੜ ਬਹਾਲ ਕਰਨ ਦਾ ਸਮਾਂ ਆ ਗਿਆ ਹੈ।

Post Views: 80
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਵਾਤਾਵਰਣ ‘ਤੇ ਖੇਤਰੀ ਕਾਨਫਰੰਸ : ਕੌਮੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਵਲੋਂ ਵਾਤਾਵਰਣ ਮਸਲਿਆਂ ਦੇ ਹੱਲ ਲਈ ਸਾਂਝੇ ਯਤਨ ਵਿੱਢਣ ਦਾ ਸੱਦਾ

Next Post

ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ

Next Post
ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ

ਵਿਟੇਂਜ ਕਾਰਾਂ ਅਤੇ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.