• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਉੱਘੇ ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦਾ ਪਲੇਠਾ ਪੰਜਾਬੀ ਗ਼ਜ਼ਲ ਸੰਗ੍ਰਹਿ ਲੋਕ ਅਰਪਣ ; -ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’ ਕੀਤਾ ਜਾਰੀ

admin by admin
in PUNJAB
0
ਉੱਘੇ ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦਾ ਪਲੇਠਾ ਪੰਜਾਬੀ ਗ਼ਜ਼ਲ ਸੰਗ੍ਰਹਿ ਲੋਕ ਅਰਪਣ ; -ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’ ਕੀਤਾ ਜਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 30 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ): ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਤ੍ਰੈਭਾਸ਼ੀ ਕਾਵਿ ਸਿਰਜਣਾ ਨਾਲ ਜੁੜੇ ਹੋਏ ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦੇ ਪਲੇਠੇ ਪੰਜਾਬੀ ਗ਼ਜ਼ਲ ਸੰਗ੍ਰਹਿ ਦਾ ਲੋਕ-ਅਰਪਣ ਅੱਜ ਭਾਸ਼ਾ ਵਿਭਾਗ ਪੰਜਾਬ ਵਿਖੇ ਹੋਇਆ। ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’ ਜਾਰੀ ਕਰਦਿਆਂ ਇਸ ਗ਼ਜ਼ਲ ਸੰਗ੍ਰਹਿ ਨੂੰ ਪੰਜਾਬੀ ਕਾਵਿ ਸਾਹਿਤ ਵਿੱਚ ਇੱਕ ਨਿੱਗਰ ਵਾਧਾ ਕਰਾਰ ਦਿੱਤਾ।
ਪੁਸਤਕ ਦੇ ਪ੍ਰੇਰਕ ਅਤੇ ਵਿਸ਼ਲੇਸ਼ਕ ਸ਼ਿਰੋਮਣੀ ਲੇਖਕ ਡਾ. ਅਮਰ ਕੋਮਲ ਨੇ ਇਸ ਪੁਸਤਕ ਨੂੰ ਆਪਣੇ ਨਿੱਜੀ ਜੀਵਨ ਦੀ ਇੱਕ ਵੱਡੀ ਉਪਲੱਬਧੀ ਦੱਸਿਆ। ਸਾਹਿਤਕਾਰ ਸ੍ਰੀ ਰਾਮ ਨਾਥ ਸ਼ੁਕਲਾ ਨੇ ਇਸ ਪੁਸਤਕ ਦੇ ਪਰਕਾਸ਼ਨ ਨੂੰ ਸ਼ੁਭ ਸ਼ਗਨ ਆਖਿਆ। ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਨੇ ਆਪਣੇ ਸੰਗ੍ਰਹਿ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਭਾਸ਼ਾ ਵਿਭਾਗ ਸਮੇਤ ਹੋਰ ਵਿਦਵਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬੀ, ਉਰਦੂ ਅਤੇ ਹਿੰਦੀ ਦੇ ਵਿਦਵਾਨ ਅਤੇ ਸਾਹਿਤ ਪ੍ਰੇਮੀ ਸਰਵਸ੍ਰੀ ਨਵੀਨ ਕਮਲ ਭਾਰਤੀ, ਹਰੀ ਸਿੰਘ ਚਮਕ, ਮੁਹਸਿਨ ਉਸਮਾਨੀ, ਗੁਰਦਸ਼ਨ ਸਿੰਘ ਗੁਸੀਲ, ਪ੍ਰੋ. ਰਮਣੀਕ ਸਿੰਘ, ਸ੍ਰੀਮਤੀ ਸਤਨਾਮ ਕੌਰ, ਸ੍ਰੀਮਤੀ ਨਿਰਮਲਾ ਗਰਗ, ਐਡਵੋਕੇਟ ਦਲੀਪ ਸਿੰਘ ਵਾਸਨ, ਅਸ਼ਵਨੀ ਕੁਮਾਰ, ਬਲਬੀਰ ਜਲਾਲਾਬਾਦੀ, ਤੇਜਿੰਦਰ ਸਿੰਘ ਅਨਜਾਨਾ, ਜਸਪ੍ਰੀਤ ਸਿੰਘ ਭਵਾਨੀਗੜ੍ਹ ਆਦਿ ਨੇ ਸ਼ਮੂਲੀਅਤ ਕੀਤੀ।
ਫੋਟੋ ਕੈਪਸ਼ਨ-ਉੱਘੇ ਸ਼ਾਇਰ ਅੰਮ੍ਰਿਤਪਾਲ ਸਿੰਘ ਸੈਦਾ ਦੇ ਪਲੇਠੇ ਪੰਜਾਬੀ ਗ਼ਜ਼ਲ ਸੰਗ੍ਰਹਿ ‘ਫ਼ਸਲ ਧੁੱਪਾਂ ਦੀ’ ਦਾ ਲੋਕ-ਅਰਪਣ ਕਰਦੇ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਅਤੇ ਹੋਰ ਵਿਦਵਾਨ।

Post Views: 88
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

CAPT AMARINDER LAUDS AGRICULTURE DEPT FOR PROMOTING CROP DIVERSIFICATION

Next Post

ਮੁਹਾਲੀ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ: ਡਿਪਟੀ ਕਮਿਸ਼ਨਰ

Next Post

ਮੁਹਾਲੀ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ: ਡਿਪਟੀ ਕਮਿਸ਼ਨਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.