• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

“ਬੇਟੀ ਬਚਾਓ ਬੇਟੀ ਪੜਾਓ” ਸੈਮੀਨਾਰ ਵਿਚ ਸੀ.ਡੀ.ਪੀ.ਓ ਨੂੰ ਕੀਤਾ ਸਨਮਾਨਿਤ

admin by admin
in PUNJAB
0
“ਬੇਟੀ ਬਚਾਓ ਬੇਟੀ ਪੜਾਓ” ਸੈਮੀਨਾਰ ਵਿਚ ਸੀ.ਡੀ.ਪੀ.ਓ ਨੂੰ ਕੀਤਾ ਸਨਮਾਨਿਤ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 6 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ): ਅੰਤਰਰਾਸ਼ਟਰੀ ਸੰਸਥਾ ਬ੍ਰਹਮਾ ਕੁਮਾਰੀਜ਼ ਇਸ਼ਵਰੀਆ ਵਿਸ਼ਵ ਵਿਦਿਆਲਿਆ ਦੀ ਸ਼ਾਖਾ ਸਨੋਰ ਵੱਲੋਂ ਇਲਾਕੇ ਦੀਆਂ ਭੈਣਾਂ, ਮਾਤਾਵਾਂ ਨੂੰ ਬੇਟੀ ਬਚਾਓ, ਬੇਟੀ ਪੜਾਓ ਸੈਮੀਨਾਰ ਰਾਹੀਂ ਜਾਗਰੂਕ ਕੀਤਾ। ਇਸ ਦੇ ਤਹਿਤ ਬ੍ਰਹਮਾ ਕੁਮਾਰੀਜ਼ ਰਾਜਯੋਗ ਕੇਂਦਰ ਗਿਆਨ ਗੰਗਾ ਓਮ ਸ਼ਾਂਤੀ ਭਵਨ ਬ੍ਰਹਮਾ ਕੁਮਾਰੀਜ਼ ਮਾਰਗ ਸਨੋਰ ਵਿਖੇ ਵਿਸ਼ੇਸ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਰਮਨਜੀਤ ਕੌਰ ਸੀ.ਡੀ.ਪੀ.ਓ ਦਾ ਸਨਮਾਨ ਕੀਤਾ ਗਿਆ। ਮੈਡਮ ਰਮਨਜੀਤ ਕੌਰ ਨੇ ਸੈਂਕੜੇ ਹੀ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਮਾਜ ਵਿਚ ਲੜਕੀਆਂ ਅਤੇ ਔਰਤਾਂ ਦੇ ਪ੍ਰਤੀ ਹਮੇਸ਼ਾ ਸਨਮਾਨ ਦੀ ਉੱਚੀ ਨਜਰ ਹੀ ਰੱਖਣੀ ਚਾਹੀਦੀ ਹੈ। ਲੜਕੀਆਂ ਨੂੰ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਜ ਵਿਚ ਦਹੇਜ ਪ੍ਰਥਾ, ਕਨਿੰਆ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੂਰਾਈਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਲੜਕੀ ਅਤੇ ਲੜਕੇ ਵਿਚ ਜਨਮ ਤੋਂ ਹੀ ਸਮਾਜ ਵਿਚ ਚਲ ਰਹੇ ਭੇਦ ਭਾਵ ਨੂੰ ਸਹਿਨ ਨਹੀ ਕਰਨਾ ਚਾਹੀਦਾ ਹੈ। ਲੋਕਾਂ ਨੂੰ ਲੜਕੀ ਦੇ ਜਨਮ ਸਮੇਂ ਹੀ ਖੁਸ਼ੀ ਮਨਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਬ੍ਰਹਮਾ ਕੁਮਾਰੀ ਸੰਗੀਤਾ ਦੀਦੀ ਨੇ ਕਿਹਾ ਬੇਟੀ ਪੜ ਲਿਖ ਕੇ ਦੋ ਪਰਿਵਾਰਾਂ ਨੂੰ ਹੀ ਨਹੀ ਪੜਾਉਂਦੀ, ਉਹ 21 ਕੁਲਾਂ ਦਾ ਉਦਾਰ ਕਰਦੀ ਹੈ ਬ੍ਰਹਮਾ ਕੁਮਾਰੀ ਕੰਚਨ ਦੀਦੀ ਨੇ ਕਿਹਾ ਬ੍ਰਹਮਾ ਕੁਮਾਰੀ ਸੰਸਥਾਨ ਵਿਚ 25000 ਤੋਂ ਵੱਧ ਭੈਣਾਂ ਆਪਣੀ ਪੜਾਈ-ਲਿਖਾਈ ਪੂਰੀ ਕਰਨ ਤੋਂ ਬਾਅਦ ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਲਗਭਗ 9000 ਬ੍ਰਹਮਾ ਕੁਮਾਰੀ ਰਾਜਯੋਗ ਕੇਂਦਰਾਂ ਵਿਚ 140 ਦੇਸ਼ਾਂ ਵਿਚ ਮਾਨਵਤਾ ਦੀ ਸੇਵਾ ਕਰ ਰਹੀਆਂ ਹਨ। ਬ੍ਰਹਮਾ ਕੁਮਾਰੀ ਰਾਜਯੋਗ ਕੇਂਦਰ ਸਨੋਰ ਦੀ ਸੰਚਾਲਿਕਾ ਯੋਗਿਨੀ ਦੀਦੀ ਨੇ ਸਭ ਦੇ ਸਹਿਯੋਗ ਨਾਲ ਸੁੰਦਰ ਸੰਸਾਰ ਬਣਾਉਣ ਲਈ ਪ੍ਰੇਰਣਾ ਦਿੱਤੀ। ਕਿਰਨ ਕਾਮਨੀ ਨੇ ਸੀ.ਡੀ.ਪੀ.ਓ ਅਤੇ ਪੰਜ ਸੁਪਰਵਾਈਜਰ ਅਤੇ ਆਸਾ ਵਰਕਰ ਆਂਗਨਵਾੜੀ ਦੇ ਕਰਮਚਾਰੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਹ ਜਾਣਕਾਰੀ ਕਿਰਨ ਕਾਮਨੀ ਨੇ ਦਿੱਤੀ।

Post Views: 66
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਫਲਤਾ ਲਈ ਅਧਿਆਪਕ ਅਤੇ ਵਿਦਵਾਨਾਂ ਦੀ ਅਗਵਾਈ ਹਮੇਸ਼ਾ ਮੱਦਦ ਕਰਦੀ ਹੈ- ਡਾ. ਅਬਦੁਲ ਕਲਾਮ

Next Post

ਹਰਿਆਣਾ ਵਿਧਾਨ ਸਭਾ ਦੀ ਮੀਟਿੰਗ 20 ਫਰਵਰੀ ਨੂੰ

Next Post
ਹਰਿਆਣਾ ਵਿਧਾਨ ਸਭਾ ਦੀ ਮੀਟਿੰਗ 20 ਫਰਵਰੀ ਨੂੰ

ਹਰਿਆਣਾ ਵਿਧਾਨ ਸਭਾ ਦੀ ਮੀਟਿੰਗ 20 ਫਰਵਰੀ ਨੂੰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.