• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਬੀਬੀ ਜਸਬੀਰ ਕੌਰ ਖਾਲਸਾ ਸਿਮਰਤੀ ਸਮਾਗਮ ਕਰਵਾਇਆ

admin by admin
in PUNJAB
0
ਬੀਬੀ ਜਸਬੀਰ ਕੌਰ ਖਾਲਸਾ ਸਿਮਰਤੀ ਸਮਾਗਮ ਕਰਵਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਪੈ੍ਰਸ ਕੀ ਤਾਕਤ ਬਿਊਰੋ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਅਧਿਐਨ ਕੇਂਦਰ ਵੱਲੋਂ ਸਾਂਝੇ ਰੂਪ ਵਿਚ ਬੀਬੀ ਜਸਬੀਰ ਕੌਰ ਖਾਲਸਾ ਸਿਮਰਤੀ ਸਮਾਗਮ ਕਰਵਾਇਆ ਗਿਆ। ਗੁਰਮਤਿ ਸੰਗੀਤ ਭਵਨ ਵਿਖੇ ਹੋਏ ਇਸ ਪ੍ਰੋਗਰਾਮ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਭੋਗ ਉਪਰੰਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਹ ਇਕ ਵਿਲੱਖਣਤਾ ਹੈ ਕਿ ਇੱਥੇ ਗੁਰਮਤਿ ਜਿਹੇ ਅਧਿਆਤਮਕ ਅਤੇ ਰੂਹਾਨੀ ਵਿਸ਼ੇ ਨਾਲ ਸੰਬੰਧਤ ਵਿਭਾਗ ਸਥਾਪਿਤ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੁਨੀਆਂ ਨਿੱਤ ਨਵੀਂ ਕਿਸਮ ਦੇ ਰੋਬੋਟ ਪੈਦਾ ਕਰਨ ਦੇ ਰਾਹ ਤੁਰੀ ਹੋਈ ਹੈ ਤਾਂ ਸਾਡੇ ਕੋਲ਼ ਸੇਧ ਲੈਣ ਲਈ ਅਜਿਹੇ ਅਧਿਆਤਮਕ ਵਿਸ਼ੇ ਹੋਣਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਜਦ ਵੀ ਇਸ ਥਾਂ ਉੱਪਰ ਆਉਂਦੇ ਹਨ ਤਾਂ ਇਕ ਰੂਹਾਨੀ ਆਨੰਦ ਅਤੇ ਸੇਧ ਲੈ ਕੇ ਜਾਂਦੇ ਹਨ। ਬੀਬੀ ਜਸਬੀਰ ਕੌਰ ਖਾਲਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜਿੱਥੇ ਖੁਦ ਇਕ ਸੰਸਥਾ ਜਿਹੇ ਹੁੰਦੇ ਹਨ ਉੱਥੇ ਸੰਸਥਾਵਾਂ ਦੇ ਨਿਰਮਾਣਕਾਰ ਵਜੋਂ ਵੀ ਭੂਮਿਕਾ ਨਿਭਾਉਂਦੇ ਹਨ। ਅਜਿਹੀਆਂ ਸ਼ਖਸੀਅਤਾਂ ਹੋਰਨਾਂ ਲਈ ਵੀ ਪ੍ਰੇਰਣਾ ਸਾਬਿਤ ਹੁੰਦੀਆਂ ਹਨ।
ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਵੱਲੋਂ ਧੰਨਵਾਦੀ ਸ਼ਬਦ ਬੋਲਦਿਆਂ ਬੀਬਾ ਜਸਬੀਰ ਕੌਰ ਖਾਲਸਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿਚ ਗੁਰਮਤਿ ਸੰਗੀਤ ਨਾਲ ਸੰਬੰਧਤ ਸਮੁੱਚੇ ਕਾਰਜਾਂ ਲਈ ਛੇ ਲੱਖ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਲਗਾਤਾਰ ਪੰਦਰਾਂ ਸਾਲ ਭਾਵ ਕੁੱਲ ਨੱਬੇ ਲੱਖ ਰੁਪਏ ਰਾਸ਼ੀ ਮੁਹਈਆ ਕਰਵਾਉਣ ਦਾ ਇਕਰਾਰਨਾਮਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਗੁਰਮਤਿ ਸੰਗੀਤ ਵਿਭਾਗ ਨੂੰ ਹਮੇਸ਼ਾ ਹੀ ਅਜਿਹੇ ਦਾਨੀ ਸੱਜਣਾਂ ਦੀ ਮਦਦ ਪ੍ਰਾਪਤ ਹੁੰਦੀ ਰਹੀ ਹੈ ਜਿਸ ਨਾਲ ਇਹ ਵਿਭਾਗ ਅੱਜ ਇਸ ਮੁਕਾਮ ਤਕ ਪਹੁੰਚਿਆ ਹੈ। ਉਨ੍ਹਾਂ ਵਿਭਾਗ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਬਾਰੇ ਦੱਸਿਆ ਕਿ ਸਾਰੇ ਹੀ ਵਿਦਿਆਰਥੀ ਆਪੋ ਆਪਣੀਆਂ ਥਾਵਾਂ ਤੇ ਚੰਗੀ ਜਿ਼ੰਦਗੀ ਜਿਉਂ ਰਹੇ ਹਨ ਕਿਉਂਕਿ ਵਿਭਾਗ ਵੱਲੋਂ ਕੀਰਤਨ ਦੇ ਖੇਤਰ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਸਚੁੱਜੀ ਸੇਧ ਅਤੇ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਬੀਬਾ ਜਸਬੀਰ ਕੌਰ ਖਾਲਸਾ ਸਿਮਰਤੀ ਐਵਾਰਡ 2020 ਦਿੱਤਾ ਗਿਆ ਜੋ ਕਿ ਉਨ੍ਹਾਂ ਦੇ ਪ੍ਰਤੀਨਿਧ ਵੱਲੋਂ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ, ਗੁਰਮਤਿ ਗਿਆਨ ਆਨਲਾਈਨ ਅਧਿਐਨ ਕੇਂਦਰ ਡਾ. ਅਮ੍ਰਿਤਪਾਲ ਕੌਰ, ਮੁਖੀ ਗੁਰਮਤਿ ਸੰਗੀਤ ਵਿਭਾਗ ਡਾ. ਕੰਵਲਜੀਤ ਸਿੰਘ, ਸ੍ਰ. ਰਣਜੋਧ ਸਿੰਘ (ਜੀ.ਐੱਸ. ਰੇਡੀਏਟਰ, ਲੁਧਿਆਣਾ), ਲੈਫ. ਜਨਰਲ ਸ੍ਰ. ਜਤਿੰਦਰ ਸਿੰਘ, ਸ. ਗੋਬਿੰਦਰ ਸਿੰਘ ਸਾਹਨੀ, ਸ੍ਰ. ਨਿਰਮਲ ਤੇਜ ਸਿੰਘ ਲੁਧਿਆਣਾ, ਡਾ. ਕੁਲਵਿੰਦਰ ਸਿੰਘ, ਗੁਰਇੰਦਰ ਸਿਮਘ, ਅਰਵਿੰਦਰ ਸਿੰਘ, ਮਨਿੰਦਰਪਾਲ ਸਿੰਘ ਮਿੱਢਾ, ਦਲਜੀਤ ਸਿੰਘ ਜੋਸ਼ੀ, ਸਰਬਜੀਤ ਸਿੰਘ ਅਰੈਸਟੋ, ਪਰਮਜੀਤ ਸਿੰਘ ਚੱਢਾ, ਬਲਬੀਰ ਸਿੰਘ ਦਿੱਲੀ, ਦਿਆ ਸਿੰਘ ਦਿੱਲੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Post Views: 126
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

Bigg Boss 13: सलमान खान के बॉडीगार्ड शेरा ने बताया: बिग बॉस विनर का नाम !

Next Post

ਪਟਿਆਲਾ ਤੀਜੀ ਵਾਰ ਕਰੇਗਾ ‘ਹੈਰੀਟੇਜ਼ ਫੈਸਟੀਵਲ’ ਦੀ ਮੇਜ਼ਬਾਨੀ-ਕੁਮਾਰ ਅਮਿਤ

Next Post
ਪਟਿਆਲਾ ਤੀਜੀ ਵਾਰ ਕਰੇਗਾ ‘ਹੈਰੀਟੇਜ਼ ਫੈਸਟੀਵਲ’ ਦੀ ਮੇਜ਼ਬਾਨੀ-ਕੁਮਾਰ ਅਮਿਤ

ਪਟਿਆਲਾ ਤੀਜੀ ਵਾਰ ਕਰੇਗਾ 'ਹੈਰੀਟੇਜ਼ ਫੈਸਟੀਵਲ' ਦੀ ਮੇਜ਼ਬਾਨੀ-ਕੁਮਾਰ ਅਮਿਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.