• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਐਸ.ਪੀ. ਟ੍ਰੈਫਿਕ ਨੇ ‘ਪਟਿਆਲਾ ਟ੍ਰੈਫਿਕ ਪੁਲਿਸ ਮੋਬਾਇਲ ਐਪ’ ਦਾ ਸੁਧਰਿਆ ਵਰਜ਼ਨ ਜਾਰੀ ਕੀਤਾ

admin by admin
in PUNJAB
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, (ਪੈ੍ਰਸ ਕੀ ਤਾਕਤ ਬਿਊਰੋ) : ਪਟਿਆਲਾ ਸ਼ਹਿਰ ਅੰਦਰ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟ੍ਰੈਫਿਕ ਸਮੱਸਿਆ ਨਾਲ ਬਿਹਤਰ ਢੰਗ ਨਾਲ ਨਜਿੱਠਣ ਹਿਤ ਟ੍ਰੈਫਿਕ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਦੀ ਸਹੂਲਤ ਲਈ ‘ਪਟਿਆਲਾ ਟ੍ਰੈਫਿਕ ਪੁਲਿਸ ਮੋਬਾਇਲ ਐਪ’ ਦਾ ਅਪਡੇਟ ਵਰਜ਼ਨ ਜਾਰੀ ਕੀਤਾ ਹੈ।
ਇੱਥੇ ਪੁਲਿਸ ਲਾਇਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇਸ ਐਪ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਐਪ ਵਿੱਚ ਹੋਰ ਵੀ ਸੁਧਾਰ ਕੀਤੇ ਜਾ ਰਹੇ ਹਨ ਅਤੇ ਇਹ ਐਪ ਟ੍ਰੈਫਿਕ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਇਕ ਪੁਲ ਦਾ ਕੰਮ ਕਰੇਗੀ। ਇਸ ਮੌਕੇ ਡੀ.ਐਸ.ਪੀ. ਟ੍ਰੈਫਿਕ ਸ੍ਰੀ ਅੱਛਰੂ ਰਾਮ, ਇੰਸਪੈਕਟਰ ਪੁਸ਼ਪਾ ਦੇਵੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸ. ਚੀਮਾ ਨੇ ਦੱਸਿਆ ਕਿ ਇਹ ਟ੍ਰੈਫਿਕ ਮੋਬਾਇਲ ਐਪ ਐਂਡਰਾਇਡ ਫੋਨ ‘ਤੇ ਪਲੇਅ ਸਟੋਰ ਤੋਂ ਡਾਊਨ ਲੋਡ ਕਰਕੇ ਇਸ ਜਰੀਅਏ ਟ੍ਰੈਫਿਕ ਦਾ ਪਤਾ ਲਾਇਆ ਜਾ ਸਕਦਾ ਹੈ ਅਤੇ ਟ੍ਰੈਫਿਕ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਾਰੇ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਫੋਟੋ ਖਿੱਚ ਕੇ (ਜਿਸ ਵਿੱਚ ਉਸ ਵਹੀਕਲ ਦੀ ਨੰਬਰ ਪਲੇਟ ਨਜਰ ਆਉਂਦੀ ਹੋਵੇ) ਇਸ ਮੋਬਾਇਲ ਐਪ ਰਾਹੀ ਅਪਲੋਡ ਕੀਤੀ ਜਾ ਸਕਦੀ ਹੈ, ਜਿਸ ਉਪਰੰਤ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਸਬੰਧਤ ਵਿਅਕਤੀ ਦੇ ਪਤੇ ‘ਤੇ ਭੇਜਿਆ ਜਾਵੇਗਾ।
ਸ. ਪਲਵਿੰਦਰ ਸਿੰਘ ਚੀਮਾ ਨੇ ਹੋਰ ਦੱਸਿਆ ਕਿ ਇਸ ਮੋਬਾਇਲ ਐਪ ਨਾਲ ਸ਼ਹਿਰ ਵਿੱਚ ਆਵਾਜਾਈ ਦੇ ਜਾਮ, ਸੜਕ ਹਾਦਸਿਆਂ, ਪੁਲਿਸ ਸਹਾਇਤਾ ਸਮੇਤ ਥਾਣਿਆਂ ਦੇ ਫੋਨ ਨੰਬਰ ਅਤੇ ਐਮਰਜੈਂਸੀ ਹੈਲਪਲਾਇਨ ਨੰਬਰਾਂ ਆਦਿ ਬਾਰੇ ਜਾਣਕਾਰੀ ਹਾਸਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਦੁਆਰਾ ਸਾਲ 2018-2019 ਵਿਚ ਟ੍ਰੈਫਿਕ ਪੁਲਿਸ ਨੇ 3300 ਚਲਾਨ ਕਰਵਾ ਕੇ ਭਰਵਾਏ ਹਨ ਤੇ ਇਹ ਐਪ ਹੁਣ ਤੱਕ 5000 ਤੋਂ ਵੱਧ ਵਿਅਕਤੀਆਂ ਨੇ ਡਾਉਨਲੋਡ ਕੀਤੀ ਹੈ।
ਸ. ਚੀਮਾ ਨੇ ਇਸ ਐਪ ਦੇ ਲਾਭ ਗਿਣਾਉਂਦਿਆਂ ਹੋਰ ਦੱਸਿਆ ਕਿ ਇਸ ਰਾਹੀਂ ਟ੍ਰੈਫਿਕ ਸਿਗਨਲ ਦੇ ਸਹੀ ਕੰਮ ਕਰਨ ਜਾਂ ਖਰਾਬ ਹੋਣ ਸਮੇਤ ਸ਼ਹਿਰ ਵਿੱਚ ਆਵਾਜਾਈ ਦੇ ਜਾਮ ਤੇ ਸੜਕਾਂ ‘ਤੇ ਚੱਲ ਰਹੇ ਮੁਰੰਮਤ ਦੇ ਕੰਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਐਪ ਨਾਲ ਸ਼ਹਿਰ ਵਿੱਚ ਨੋ ਪਾਰਕਿੰਗ ਏਰੀਏ, ਜਿੱਥੇ ਗੱਡੀ ਪਾਰਕ ਕਰਨ ‘ਤੇ ਗੱਡੀ ਟੋ ਕੀਤੀ ਜਾ ਸਕਦੀ ਹੈ, ਸਬੰਧੀ ਜਾਣਕਾਰੀ ਮਿਲਦੀਹੈ। ਟ੍ਰੈਫਿਕ ਮਾਰਸ਼ਲਾਂ ਬਾਰੇ ਜਾਣਕਾਰੀ ਅਤੇ ਰੋਡ ਸੇਫਟੀ ਨਿਸ਼ਾਨ ਅਤੇ ਨਿਯਮਾਂ ਸਮੇਤ ਕਿਸੇ ਦਾ ਚਲਾਨ ਹੋਣ ‘ਤੇ ਚਲਾਨ ਕਿਸ ਅਥਾਰਟੀ ਕੋਲ ਭੁਗਤਾਨ ਲਈ ਜਾਵੇਗਾ ਬਾਰੇ ਵੀ ਜਾਣਕਾਰੀ ਮਿਲਦੀ ਹੈ।

Post Views: 73
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਹਸਨਪੁਰ ਪਰੋਹਤਾਂ ਵਿਖੇ ਮਨਾਇਆ ਵਿਸ਼ਵ ਦਾਲ ਦਿਵਸ

Next Post

ਨੇਵੀ ਸਕੂਲ ਦੀ 12 ਸਾਲਾ ਵਿਦਿਆਰਥਣ ਨੇ ਰਚਿਆ ਇਤਿਹਾਸ

Next Post
ਨੇਵੀ ਸਕੂਲ ਦੀ 12 ਸਾਲਾ ਵਿਦਿਆਰਥਣ ਨੇ ਰਚਿਆ ਇਤਿਹਾਸ

ਨੇਵੀ ਸਕੂਲ ਦੀ 12 ਸਾਲਾ ਵਿਦਿਆਰਥਣ ਨੇ ਰਚਿਆ ਇਤਿਹਾਸ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.