• Login
Saturday, July 11, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਜਰਮਨ ਆਧਾਰਿਤ ਫਰਿਊਡੈਨਬਰਗ ਗਰੁੱਪ ਦੇ ਸੀ.ਈ.ਓ. ਵੱਲੋਂ ਪੰਜਾਬ ਵਿੱਚ 400 ਕਰੋੜ ਰੁਪਏ ਦੇ ਨਿਵੇਸ਼ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਾਂ

admin by admin
in WORLD
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 18 ਫਰਵਰੀ (ਵਰਸ਼ਾ ਵਰਮਾ) : – ਜਰਮਨ ਆਧਾਰਿਤ ਫਰਿਊਡੈਨਬਰਗ ਗਰੁੱਪ ਦੇ ਸੀ.ਈ.ਓ. ਓਲਰਿਕ ਕਾਰਬਰ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਵਿੱਚ ਆਟੋਮੋਟਿਵ ਖੇਤਰ ਵਿੱਚ 50 ਮਿਲੀਅਨ ਯੂਰੋ (400 ਕਰੋੜ ਰੁਪਏ ਤੋਂ ਵੱਧ) ਦੇ ਨਿਵੇਸ਼ ਕਰਨ ਬਾਰੇ ਵਿਚਾਰਾਂ ਕੀਤੀਆਂ। ਮੁੱਖ ਮੰਤਰੀ ਨੇ ਗਰੁੱਪ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਗਰੁੱਪ ਨੂੰ ਵਿਸਥਾਰ ਕਰਨ ਵਿੱਚ ਪੂਰਾ ਸਹਿਯੋਗ ਤੇ ਸਮਰਥਨ ਦੇਵੇਗੀ।
ਸ੍ਰੀ ਕਾਰਬਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਆਪਣੇ ਇਸ ਨਵੇਂ ਪ੍ਰਾਜੈਕਟ ਲਈ ਢੁੱਕਵੀ ਜਗ੍ਹਾਂ ਦੀ ਸ਼ਨਾਖਤ ਕਰਨ ਲਈ ਇਨਵੈਸਟ ਪੰਜਾਬ ਦੇ ਨਾਲ ਨਿਰੰਤਰ ਸੰਪਰਕ ਵਿੱਚ ਹੈ ਜਿਸ ਨੂੰ ਜਲਦੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਇਨਵੈਸਟ ਪੰਜਾਬ ਦੇ ਸਕਰਾਤਮਕ ਰਵੱਈਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਜਵੀਜ਼ਤ ਯੋਜਨਾ ਨੂੰ ਅਮਲੀ ਰੂਪ ਪਹੁੰਚਾਣ ਵਿੱਚ ਇਨਵੈਸਟ ਪੰਜਾਬ ਵੱਲੋਂ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ।
ਸੀ.ਈ.ਓ. ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਰਿਊਡੈਨਬਰਗ ਗਰੁੱਪ ਦਾ ਹਿੱਸਾ ਵਾਈਬਰਕੌਸਟਿਕ ਇੰਡੀਆ ਆਟੋਮੋਟਿਵ ਉਦਯੋਗ ਵਿੱਚ ਐਨ.ਬੀ.ਐਚ. ਸਪਲਾਈ ਕਰਨ ਵਾਲਾ ਪ੍ਰਮੁੱਖ ਗਰੁੱਪ ਹੈ ਜਿਹੜਾ 19 ਦੇਸ਼ਾਂ ਵਿੱਚ ਮੌਜੂਦਗੀ ਦਰਜ ਕਰਵਾ ਰਿਹਾ ਹੈ ਅਤੇ ਮਾਰਕੀਟ ਸ਼ੇਅਰ ਵਿੱਚ 18 ਫੀਸਦੀ ਹਿੱਸੇਦਾਰੀ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਔਡੀ, ਬੀ.ਐਮ.ਡਬਲਿਊ, ਮਰਸਡੀਜ਼ ਤੇ ਵੋਲਵੋ ਆਦਿ ਵੱਡੀਆਂ ਕੰਪਨੀਆਂ ਨੂੰ ਵੀ ਇਹੋ ਗਰੁੱਪ ਮੁੱਖ ਤੌਰ ’ਤੇ ਸਪਲਾਈ ਕਰਦਾ ਹੈ।
ਵਾਈਬਰਕੌਸਟਿਕ ਇੰਡੀਆ ਦੇ ਜਗਮਿੰਦਰ ਬਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਗਰੁੱਪ ਨੇ ਆਪਣਾ ਕੰਮ 20 ਸਾਲ ਪਹਿਲਾ ਮੁਹਾਲੀ ਵਿੱਚ ਸ਼ੁਰੂ ਕੀਤਾ ਸੀ ਅਤੇ 1700 ਦੀ ਰੋਜ਼ਗਾਰ ਦੀ ਸੰਭਾਵਨਾ ਪੈਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਵਾਈਬਰਕੌਸਟਿਕ ਇੰਡੀਆ ਨੇ ਵਾਈਬਰਕੌਸਟਿਕ ਇੰਡੀਆ ਅਤੇ ਮੈਸਰਜ਼ ਫਰਿਊਡੈਨਬਰਗ ਸੀਲਿੰਗ ਤਕਨਾਲੋਜੀ ਦੋਵਾਂ ਲਈ ਨਿਵੇਸ਼ ਕਰਨ ਦੇ ਪ੍ਰਸਤਾਵ ਉਤੇ ਵੀ ਕੰਮ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵੇਂ ਪ੍ਰਸਤਾਵਿਤ ਪ੍ਰਾਜੈਕਟ ਨਾਲ ਸੂਬੇ ਵਿੱਚ ਨਿਵੇਸ਼ ਦੀ ਭਾਵਨਾ ਨੂੰ ਹੋਰ ਹੁਲਾਰਾ ਮਿਲੇਗਾ ਜਦੋਂ ਕਿ ਇਸ ਨਾਲ ਰੋਜ਼ਗਾਰ ਉਤਪਤੀ ਦੇ ਮੌਕੇ ਵੱਖਰੇ ਪੈਦਾ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਨਿਵੇਸ਼ ਪੱਖੀ ਨੀਤੀਆਂ ਅਤੇ ਉਦਮੀਆਂ ਦੇ ਨਵੇਂ ਵਿਸ਼ਵਾਸ ਨਾਲ ਸੂਬੇ ਵਿੱਚ ਮਾਰਚ 2017 ਤੋਂ ਹੁਣ ਤੱਕ 60,000 ਕਰੋੜ ਰੁਪਏ ਦੇ ਕਰੀਬ ਨਿਵੇਸ਼ ਜ਼ਮੀਨੀ ਪੱਧਰ ’ਤੇ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਫਰਿਊਡੈਨਬਰਗ ਗਰੁੱਪ ਇਕ ਗਲੋਬਲ ਤਕਨਾਲੋਜੀ ਸਮੂਹ ਹੈ ਜਿਸ ਦਾ ਹੈਡਕੁਆਟਰ ਜਰਮਨੀ ਵਿੱਚ ਹੈ। ਇਹ ਗਰੁੱਪ ਮੋਬੈਲਟੀ, ਊਰਜਾ, ਕੈਮੀਕਲਜ਼, ਹਾਊਸਹੋਲਡ, ਟੈਕਸਟਾਈਲ ਜਿਹੇ ਕਈ ਖੇਤਰਾਂ ਵਿੱਚ ਕੰਮ ਕਰਦਾ ਹੈ। ਇਸ ਗਰੁੱਪ ਦੇ 60 ਦੇ ਕਰੀਬ ਦੇਸ਼ਾਂ ਵਿੱਚ 50,000 ਕਰਮਚਾਰੀ ਹਨ ਅਤੇ 2018 ਵਿੱਚ ਇਸ ਦੀ ਕੁੱਲ ਟਰਨਓਵਰ 9.4 ਬਿਲੀਅਨ ਯੂਰੋ ਤੋਂ ਵੱਧ ਸੀ।
ਮੀਟਿੰਗ ਵਿੱਚ ਸਲਾਹਕਾਰ ਇਨਵੈਸਟ ਪੰਜਾਬ ਮੇਜਰ ਬੀ.ਐਸ. ਕੋਹਲੀ (ਸੇਵਾ ਮੁਕਤ), ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ, ਵਧੀਕ ਸੀ.ਈ.ਓ. ਈਸ਼ਾ ਕਾਲੀਆ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਜਿਤੇਂਦਰਾ ਜੋਰਵਾਲ ਵੀ ਹਾਜ਼ਰ ਸਨ।

Post Views: 57
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪੰਜਾਬ ਵਿੱਚ ਸਟੋਰੇਜ਼ ਵਧਾਉਣ ‘ਤੇ ਕੰਮ ਜਾਰੀ, 31 ਸਾਈਲੋ ਬਣਾਏ ਜਾਣਗੇ: ਰਾਓ ਸਾਹਿਬ ਪਾਟਿਲ ਦਾਨਵੇ

Next Post

ਪੰਜਾਬ ਸਰਕਾਰ ਵੱਲੋਂ ਨੰਬਰਦਾਰਾ ਦਾ ਮਾਣਭੱਤਾ 2000 ਰੁਪਏ ਕਰਨ ਦਾ ਫੈਸਲਾ

Next Post
ਪੰਜਾਬ ਸਰਕਾਰ ਵੱਲੋਂ ਨੰਬਰਦਾਰਾ ਦਾ ਮਾਣਭੱਤਾ 2000 ਰੁਪਏ ਕਰਨ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਨੰਬਰਦਾਰਾ ਦਾ ਮਾਣਭੱਤਾ 2000 ਰੁਪਏ ਕਰਨ ਦਾ ਫੈਸਲਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.