• Login
Tuesday, July 14, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਵਾਉਂਦੇ ਹੋਏ ਹੋਲੀ ਬੰਪਰ ਜੇਤੂ ਸਰਵਨ ਸਿੰਘ।

admin by admin
in PUNJAB
0
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮਾਂ ਕਰਵਾਉਂਦੇ ਹੋਏ ਹੋਲੀ ਬੰਪਰ ਜੇਤੂ ਸਰਵਨ ਸਿੰਘ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

*ਹੋਲੀ ਬੰਪਰ ਨੇ ਸਰਵਨ ਸਿੰਘ ਦੀ ਜ਼ਿੰਦਗੀ ‘ਚ ਭਰੇ ਹੋਰ ਰੰਗ
*ਫਾਜ਼ਿਲਕਾ ਵਾਸੀ ਸੇਵਾਮੁਕਤੀ ਵਾਲੇ ਮਹੀਨੇ ਬਣਿਆ ਕਰੋੜਪਤੀ
ਚੰਡੀਗੜ•,6 ਮਾਰਚ.(ਪ੍ਰੈਸ ਕੀ ਤਾਕਤ ਬਿਊਰੋ)
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਹੋਲੀ ਬੰਪਰ-2020 ਨੇ ਫਾਜ਼ਿਲਕਾ ਵਾਸੀ ਸਰਵਨ ਸਿੰਘ ਦੀ ਜ਼ਿੰਦਗੀ ਰੰਗੀਨ ਬਣਾ ਦਿੱਤੀ ਹੈ। ਪਿਛਲੇ ਦਿਨੀਂ ਲੁਧਿਆਣਾ ਵਿਖੇ ਕੱਢੇ ਗਏ ਹੋਲੀ ਬੰਪਰ ਦੇ ਡਰਾਅ ਵਿੱਚ 1.50-1.50 ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿੱਚੋਂ ਇਕ ਇਨਾਮ ਟਿਕਟ ਨੰਬਰ ਏ-664223 ‘ਤੇ ਨਿਕਲਿਆ, ਜੋ ਕਿ ਸਰਵਨ ਸਿੰਘ ਨੇ ਖਰੀਦੀ ਸੀ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਮੁੱਖ ਨਕਸ਼ਾ ਨਵੀਸ ਵਜੋਂ ਸੇਵਾ ਨਿਭਾਅ ਰਹੇ ਸਰਵਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਲਾਟਰੀ ਪਾ ਰਹੇ ਹਨ ਅਤੇ ਇਸ ਵਾਰ ਉਨਾਂ ਦੇ ਲੱਕੀ ਨੰਬਰ ’23’ ਨੇ ਉਨਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਹ ਇਸੇ ਸਾਲ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ।

ਇਨਾਮੀ ਰਾਸ਼ੀ ਲਈ ਇਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਦਸਤਾਵੇਜ਼ ਜਮਾਂ ਕਰਵਾਉਣ ਬਾਅਦ ਸਰਵਨ ਸਿੰਘ ਨੇ ਦੱਸਿਆ ਕਿ 23 ਨੰਬਰ ਉਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਖਾਸ ਰਿਹਾ ਹੈ। ਉਨਾਂ ਦੱਸਿਆ ਕਿ ਉਨਾਂ ਨੂੰ ਸਰਕਾਰੀ ਨੌਕਰੀ ਵਿੱਚ ਤਰੱਕੀ 23 ਅਗਸਤ, 2003 ਨੂੰ ਮਿਲੀ ਸੀ ਅਤੇ ਹੁਣ ਪਹਿਲੇ ਇਨਾਮ ਵਾਲੀ ਟਿਕਟ ਦੇ ਆਖਰੀ ਦੋ ਨੰਬਰ ਵੀ 23 ਹੀ ਹਨ। ਇਸ ਤੋਂ ਇਲਾਵਾ ਜੇਕਰ ਟਿਕਟ ਦੇ ਕੁੱਲ ਨੰਬਰਾਂ ਦਾ ਜੋੜ ਕੀਤਾ ਜਾਵੇ ਤਾਂ ਉਹ ਵੀ 23 ਹੀ ਬਣਦਾ ਹੈ।

ਰਾਤੋ ਰਾਤ ਕਰੋੜਪਤੀ ਬਣਨ ‘ਤੇ ਬਾਗ਼ੋ ਬਾਗ਼ ਨਜ਼ਰ ਆ ਰਹੇ ਸਰਵਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਟਰੀ ਬੰਪਰ ਬਦੌਲਤ ਜਿੱਤੀ ਐਨੀਂ ਵੱਡੀ ਰਾਸ਼ੀ ਨਾਲ ਉਨਾਂ ਨੂੰ ਆਪਣੇ ਦੋ ਬੇਟਿਆਂ ਦੇ ਕਰੀਅਰ ਬਣਾਉਣ ਅਤੇ ਚੰਗੀ ਜ਼ਿੰਦਗੀ ਬਤੀਤ ਕਰਨ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਹ ਇਨਾਮੀ ਰਾਸ਼ੀ ਨਾਲ ਸਮਾਜ ਭਲਾਈ ਦੇ ਕੰਮ ਵੀ ਕਰਨਾ ਚਾਹੁੰਦੇ ਹਨ। ਇਸ ਦੌਰਾਨ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਸਰਵਨ ਸਿੰਘ ਨੂੰ ਜਲਦੀ ਤੋਂ ਜਲਦੀ ਇਨਾਮੀ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।

Post Views: 84
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪ੍ਰਧਾਨ ਮੰਤਰੀ ਭਾਰਤੀ ਜਨ ਅਸ਼ੌਧੀ ਪਰਿਯੋਜਨਾ ਦੇ ਅੰਤਰਗਤ ਐਸ.ਡੀ.ਐਸ.ਈ.ਸੀਨੀ. ਸੈਕੰ.ਸਕੂਲ ਪਟਿਆਲਾ ਦੀਆਂ ਵਿਦਿਆਰਥਣਾ ਦਾ ਜਾਗਰੁਕਤਾ ਕੈਂਪ ਲਗਾਇਆ ਗਿਆ

Next Post

ਹਰੇਕ ਸਾਲ ਕਰਵਾਇਆ ਜਾਵੇਗਾ ਪੰਜਾਬ ਰਾਜ ਯੁਵਕ ਮੇਲਾ: ਰਾਣਾ ਸੋਢੀ

Next Post
ਹਰੇਕ ਸਾਲ ਕਰਵਾਇਆ ਜਾਵੇਗਾ ਪੰਜਾਬ ਰਾਜ ਯੁਵਕ ਮੇਲਾ: ਰਾਣਾ ਸੋਢੀ

ਹਰੇਕ ਸਾਲ ਕਰਵਾਇਆ ਜਾਵੇਗਾ ਪੰਜਾਬ ਰਾਜ ਯੁਵਕ ਮੇਲਾ: ਰਾਣਾ ਸੋਢੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.