• Login
Wednesday, July 15, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਨਰਮੇ ਦੀ ਫਸਲ ’ਤੇ ਬੇਲੋੜੇ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਗੁਰੇਜ਼ ਕੀਤਾ ਜਾਵੇ: ਡਾ. ਬਲਦੇਵ ਸਿੰਘ

Rakesh Goyal by Rakesh Goyal
in PUNJAB
0
ਨਰਮੇ ਦੀ ਫਸਲ ’ਤੇ ਬੇਲੋੜੇ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਗੁਰੇਜ਼ ਕੀਤਾ ਜਾਵੇ: ਡਾ. ਬਲਦੇਵ ਸਿੰਘ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 4 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੀਆਂ ਟੀਮਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਵਾਰ ਮੀਂਹ ਨਾ ਪੈਣ ਕਾਰਨ ਅਤੇ ਮੌਸਮ ਵਿੱਚ ਸਿੱਲ ਨਾ ਹੋਣ ਤੱਕ ਅਜੇ ਤੱਕ ਨਰਮੇ ਦੀ ਫਸਲ ’ਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਦੇਖਣ ਵਿੱਚ ਨਹੀਂ ਆਇਆ, ਜਿਸ ਕਰ ਕੇ ਨਰਮੇ ਦੀ ਫਸਲ ਨੂੰ ਅਜੇ ਕਿਸੇ ਕਿਸਮ ਦੇ ਕੀਟਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਪਨੂੰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਦੇ ਆਦੇਸ਼ਾਂ ’ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਟੀਮ ਅਤੇ ਤਿੰਨ ਬਲਾਕਵਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪੱਧਰੀ ਟੀਮ ਹਫਤੇ ਵਿੱਚ ਇੱਕ ਵਾਰ ਅਤੇ ਬਲਾਕ ਪੱਧਰੀ ਟੀਮਾਂ ਹਫਤੇ ਵਿੱਚ ਦੋ ਵਾਰ ਨਰਮੇ ਦੀ ਫਸਲ ਦਾ ਨਿਰੀਖਣ ਕਰਨਗੀਆਂ। ਇਸ ਸਰਵੇਖਣ ਲਈ ਕਿਸਾਨਾਂ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਬਲਾਕ ਬਰਨਾਲਾ ਦੀ ਟੀਮ ਦੀ ਅਗਵਾਈ ਡਾ. ਸੁਖਪਾਲ ਸਿੰਘ, ਬਲਾਕ ਸ਼ਹਿਣਾ ਦੀ ਡਾ. ਗੁਰਬਿੰਦਰ ਸਿੰਘ ਅਤੇ ਮਹਿਲ ਕਲਾਂ ਬਲਾਕ ਦੇ ਟੀਮ ਇੰਚਾਰਜ ਡਾ. ਲਖਵੀਰ ਸਿੰਘ ਖੇਤੀਬਾੜੀ ਅਫਸਰ ਅਤੇ ਜ਼ਿਲ੍ਹਾ ਪੱਧਰੀ ਟੀਮ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਆਪ ਕਰ ਰਹੇ ਹਨ। ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਟੀਮਾਂ ਵੱਲੋਂ ਵੱਖ ਵੱਖ ਪਿੰਡਾਂ ਧਨੌਲਾ, ਸ਼ਹਿਣਾ, ਬਖਤਗੜ੍ਹ, ਪੱਖੋ ਕਲਾਂ, ਧੌਲਾ, ਰਾਏਸਰ, ਚੀਮ, ਮਹਿਲ ਕਲਾਂ, ਮਹਿਲ ਖੁਰਦ, ਭੋਤਨਾ, ਕੋਟਦੁਨਾ ਦਾ ਸਰਵੇ ਕੀਤਾ ਗਿਆ ਅਤੇ ਫਸਲ ਉੱਪਰ ਕਿਸੇ ਵੀ ਕੀੜੇ ਮਕੌੜੇ ਜਿਵੇਂ ਚਿੱਟਾ ਮੱਛਰ, ਹਰਾ ਤੇਲਾ ਅਤੇ ਜੂੰ ਆਦਿ ਦਾ ਕੋਈ ਹਮਲਾ ਨਹੀਂ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮਾ ਬੀਜਣ ਵਾਲੇ ਕਿਸਾਨ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਦੇ ਰਹਿਣ। ਸਰਵੇਖਣ ਦੌਰਾਨ ਸਵੇਰੇ 8 ਵਜੇ ਤੋਂ ਪਹਿਲਾਂ ਖੇਤ ਦੇ ਵੱਖ ਵੱਖ ਹਿੱਸਿਆਂ ਵਿੱਚ ਲੱਗੇ ਬੂਟਿਆਂ ਦੇ ਉੱਪਰਲੇ ਤਿੰਨ ਪੱਤਿਆਂ ਨੂੰ ਦੇਖਿਆ ਜਾਵੇ ਅਤੇ ਚਿੱਟੇ ਮੱਛਰ ਦੀ ਗਿਣਤੀ ਨੋਟ ਕੀਤੀ ਜਾਵੇ। ਜੇਕਰ ਪ੍ਰਤੀ ਪੱਤਾ 6 ਮੱਛਰ ਹੋਣ ਤਾਂ ਸਪਰੇਅ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਰਮੇ ਦੇ ਖੇਤਾਂ ਵਿੱਚ 25 ਕਿਲੋ ਯੂਰੀਆ ਪ੍ਰਤੀ ਏਕੜ ਪਾਣੀ ਤੋਂ ਬਾਅਦ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨ ਵੀਰ ਆਪਣੇ ਖੇਤਾਂ ਦਾ ਆਲਾ ਦੁਆਲਾ ਨਦੀਨਾਂ ਤੋਂ ਮੁਕਤ ਰੱਖਣ ਤਾਂ ਜੋ ਕੀੜਾ-ਮਕੌੜਾ ਇਨ੍ਹਾਂ ਵਿੱਚ ਨਾ ਪਲ ਸਕੇ। ਜੇਕਰ ਕਿਸੇ ਕਿਸਾਨ ਨੂੰ ਕੋਈ ਸਮੱਸਿਆ ਆਊਂਦੀ ਹੈ ਤਾਂ ਉਹ ਖੇਤੀਬਾੜੀ ਮਾਹਰਾਂ ਨਾਲ ਰਾਬਤਾ ਕਾਇਮ ਕਰਨ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮਿਸ਼ਨ ਫਤਿਹ: ਸਿਹਤ ਵਿਭਾਗ ਵੱਲੋਂ ਦੁਕਾਨਾਂ ਅੱਗੇ ਲਾਏ ਗਏ ਜਾਗਰੂਕਤਾ ਸਟੀਕਰ

Next Post

ਹਰਿਆਣਾ ਦੇ ਮੁੱਖ ਮੰਤਰੀ ਨੇ ਕੋਵਿਡ-ਹਸਪਤਾਲ ਬੀਪੀਐਸ ਮੈਡੀਕਲ ਕਾਲਜ ਖਾਨਪੁਰ ਕਲਾਂ (ਸੋਨੀਪਤ) ਦੇ ਡਾਕਟਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਪਦੋਓਨਤੀ ਦਾ ਤੋਹਫਾ ਦਿੱਤਾ

Next Post
ਹਰਿਆਣਾ ਦੇ ਮੁੱਖ ਮੰਤਰੀ ਨੇ ਕੋਵਿਡ-ਹਸਪਤਾਲ ਬੀਪੀਐਸ ਮੈਡੀਕਲ ਕਾਲਜ ਖਾਨਪੁਰ ਕਲਾਂ (ਸੋਨੀਪਤ) ਦੇ ਡਾਕਟਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਪਦੋਓਨਤੀ ਦਾ ਤੋਹਫਾ ਦਿੱਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਕੋਵਿਡ-ਹਸਪਤਾਲ ਬੀਪੀਐਸ ਮੈਡੀਕਲ ਕਾਲਜ ਖਾਨਪੁਰ ਕਲਾਂ (ਸੋਨੀਪਤ) ਦੇ ਡਾਕਟਰਾਂ ਦਾ ਹੌਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਪਦੋਓਨਤੀ ਦਾ ਤੋਹਫਾ ਦਿੱਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.