• Login
Sunday, February 8, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਡਿਜੀਟਲ ਸੰਚਾਰ ਕੋਰੋਨਾ ਕਾਲ ਦਾ ਸਭ ਤੋਂ ਮਹੱਤਵਪੂਰਨ ਸਬਕ : ਐਡੀਸ਼ਨਲ ਡਾਇਰੈਕਟਰ

admin by admin
in INDIA, PUNJAB
0
ਡਿਜੀਟਲ ਸੰਚਾਰ ਕੋਰੋਨਾ ਕਾਲ ਦਾ ਸਭ ਤੋਂ ਮਹੱਤਵਪੂਰਨ ਸਬਕ : ਐਡੀਸ਼ਨਲ ਡਾਇਰੈਕਟਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 7 ਜੁਲਾਈ (ਸ਼ਿਵ ਨਾਰਾਇਣ ਜਾਂਗੜਾ) : ਡਿਜੀਟਲ, ਔਨਲਾਈਨ ਸੰਚਾਰ ਕੋਰੋਨਾ ਕਾਲ ਦਾ ਸਭ ਤੋਂ ਮਹੱਤਵਪੂਰਨ ਸਬਕ ਹੈ। ਆਉਣ–ਜਾਣ ’ਤੇ ਪਾਬੰਦੀਆਂ ਕਾਰਨ ਆਪਸੀ ਗੱਲਬਾਤ ਹੁਣ ਵੈਬੀਨਾਰਾਂ ਜ਼ਰੀਏ ਅਤੇ ਵਰਚੁਅਲ ਹੀ ਹੁੰਦੀ ਹੈ ਪਰ ਇਸ ਨਾਲ ਪਹੁੰਚ ਹੱਦੋਂ ਜ਼ਿਆਦਾ ਹੋ ਜਾਂਦੀ ਹੈ ਤੇ ਖ਼ਰਚਾ ਨਾਮਾਤਰ ਹੁੰਦਾ ਹੈ; ਇਹ ਪ੍ਰਗਟਾਵਾ ਸ਼੍ਰੀਮਤੀ ਦੇਵਪ੍ਰੀਤ ਸਿੰਘ, ਐਡੀਸ਼ਨਲ ਡਾਇਰੈਕਟਰ ਜਨਰਲ (ਉੱਤਰੀ ਜ਼ੋਨ), ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ‘ਸਰਕਾਰੀ ਸੰਚਾਰ ਰਣਨੀਤੀ-ਕੋਵਿਡ–19 ਦੇ ਯੁਗ ਵਿੱਚ ਸੰਚਾਰ’ ਵਿਸ਼ੇ ਉੱਤੇ ਇੱਕ ਵੈਬੀਨਾਰ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਵੈਬੀਨਾਰ ਦਾ ਆਯੋਜਨ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਚੰਡੀਗੜ੍ਹ ਸਥਿਤ ਰੀਜਨਲ ਆਊਟਰੀਚ ਬਿਊਰੋ ਅਤੇ ਪੱਤਰ ਸੂਚਨਾ ਦਫ਼ਤਰ ਦੁਆਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ–ਸੰਚਾਰ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ ਦੇ ਡਾਇਰੈਕਟਰ (ਉੱਤਰ–ਪੱਛਮ ਖੇਤਰ) ਸ਼੍ਰੀ ਆਸ਼ੀਸ਼ ਗੋਇਲ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕਾਰਜਾਤਮਕ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਸੰਚਾਰ ਦਾ ਪ੍ਰਮੁੱਖ ਫ਼ਰਜ਼ ਆਮ ਲੋਕਾਂ ਨੂੰ ਆਪਣੀ ਭਲਾਈ ਲਈ ਸੂਚਿਤ ਕੀਤੇ ਵਿਕਲਪਾਂ ਦੀ ਚੋਣ ਕਰਨ ਦੇ ਯੋਗ ਬਣਾਉਣਾ ਹੈ। ਕੋਵਿਡ–19 ਦੌਰਾਨ ਸਮੁੱਚੇ ਸੰਚਾਰ ਆਦਰਸ਼ ਦੇ ਹੋਏ ਕਾਇਆ–ਕਲਪ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸੰਕਟ ਨੇ ਸਾਨੂੰ ਨਵੇਂ ਟੂਲਾਂ ਬਾਰੇ ਸਿੱਖਣ ਦਾ ਮੌਕਾ ਵੀ ਮੁਹੱਈਆ ਕਰਵਾਇਆ ਹੈ ਅਤੇ ਆਪਣੀ ਗੱਲ ਸਮਝਾਉਣ ਤੇ ਵਿਵਹਾਰਾਤਮਕ ਤਬਦੀਲੀ ਲਈ ਵਿਭਿੰਨ ਸੰਚਾਰ ਪਹੁੰਚਾਂ ਲਾਗੂ ਹੋਈਆਂ ਹਨ। ਅਨਲੌਕ ਤੋਂ ਬਾਅਦ ਇੱਕ ਸੰਚਾਰਕ ਦਾ ਕੰਮ ਖ਼ਾਸ ਤੌਰ ’ਤੇ ਵਧ ਗਿਆ ਹੈ ਅਤੇ ਸਾਡੇ ਸੰਚਾਰ ਦੀ ਮੌਜੂਦਾ ਕੋਸ਼ਿਸ਼ ਲੋਕਾਂ ਨੂੰ ਕੋਵਿਡ ਦੇ ਟਾਕਰੇ ਲਈ ਉਚਿਤਵਿਵਹਾਰ ਅਪਣਾਉਣ, ਜਿਵੇਂ ਕਿ ਫ਼ੇਸ ਮਾਸਕ ਦੀ ਵਰਤੋਂ ਕਰਨ, ਸਮਾਜਿਕ ਦੂਰੀ ਕਾਇਮ ਰੱਖਣ ਅਤੇ ਹੱਥ ਧੋਣ ਵੱਲ ਲੈ ਕੇ ਜਾਣਾ ਹੋ ਗਿਆ ਹੈ। ਸੋਸ਼ਲ ਮੀਡੀਆ ਦੇ ਫ਼ਾਇਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੋਵੇਂ ਪਾਸੇ ਗੱਲਬਾਤ ਹੁੰਦੀ ਹੈ ਤੇ ਇਸ ਨੇ ਜਨਤਾ ਦੇ ਵਿਚਾਰ ਜਾਣਨਾ ਸੁਖਾਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ–ਕੱਲ੍ਹ ਇਨਫ਼ੋਗ੍ਰਾਫ਼ਿਕਸ ਸੋਸ਼ਲ ਮੀਡੀਆ ਸੰਚਾਰ ਦਾ ਅਹਿਮ ਭਾਗ ਬਣ ਗਏ ਹਨ। ਉਨ੍ਹਾਂ ਸੰਚਾਰਕਾਂ ਨੂੰ ਦਰਪੇਸ਼ ਵਿਭਿੰਨ ਸੰਚਾਰ ਚੁਣੌਤੀਆਂ – ਏਆਈ, ਬਿੱਗ ਡਾਟਾ ਆਦਿ ਜਿਹੀਆਂ ਤੇਜ਼ ਰਫ਼ਤਾਰ ਨਾਲ ਨਵੀਆਂ ਉੱਭਰ ਰਹੀਆਂ ਟੈਕਨੋਲੋਜੀਆਂ ਨਾਲ ਤਕਨੀਕੀ ਤਬਦੀਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨ ਪੱਤਰਕਾਰਾਂ ਲਈ ਇਸ ਖੇਤਰ ਵਿੱਚ ਨਵੇਂ ਮੌਕੇ ਵੀ ਉਜਾਗਰ ਹੋਏ ਹਨ।

ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ, ਸ਼੍ਰੀ ਅਨੁਜ ਚਾਂਡਕ ਨੇ ਭਾਗੀਦਾਰਾਂ ਨੂੰ ਸੋਸ਼ਲ ਮੀਡੀਆ ਸੰਚਾਰ ਸਬੰਧੀ ਸਰਕਾਰ ਦੀ ਪਹੁੰਚ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਜਾਅਲੀ ਖ਼ਬਰਾਂ ਦੀਆਂ ਸਮੱਸਿਆਵਾਂ ਨਾਲ ਕਿਵੇਂ ਨਿਪਟ ਰਹੀ ਹੈ, ਜਿਸ ਨੂੰ ‘ਇਨਫ਼ੋਡੈਮਿਕ’ (ਸੂਚਨਾ ਮਹਾਮਾਰੀ) ਦੇ ਨਾਮ ਨਾਲ ਵੀ ਜਾਣਿਆ ਜਾਣ ਲਗਿਆ ਹੈ। ਉਨ੍ਹਾਂ ਹੈਸ਼ਟੈਗਜ਼, ਸਾਦੇ ਅਤੇ ਵਿਆਖਿਆਤਮਕ ਇਨਫੋਗ੍ਰਾਫ਼ਿਕਸ, ਛੋਟੇ ਐਨੀਮੇਟਡ ਵੀਡੀਓਜ਼ ਜਿਹੇ ਸੰਚਾਰ ਟੂਲਾਂ ਦੀ ਵਰਤੋਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਇਨ੍ਹਾਂ ਦੀ ਮਦਦ ਨਾਲ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੰਦੇ ਹੋਏ ਆਪਣੇ ਟੀਚਾਗਤ ਸਰੋਤਿਆਂ/ਦਰਸ਼ਕਾਂ ਤੱਕ ਸੰਦੇਸ਼ ਪਹੁੰਚਾਇਆ ਜਾ ਸਕਦਾ ਹੈ।

ਸ਼੍ਰੀ ਅਨੁਜ ਚਾਂਡਕ ਨੇ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਅਤੇ ਪ੍ਰਭਾਵ ਪਾਉਣ ਲਈ ਸਥਾਨਕ ਪ੍ਰਸਿੱਧ ਸ਼ਖ਼ਸੀਅਤਾਂ ਦੇ ਮਹੱਤਵ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੰਦੇਸ਼ ਭੇਜਣੇ ਲੌਕਡਾਊਨ 1 ਤੋਂ ਅਨਲੌਕ 2 ਤੱਕ ਦੇ ਸਮਿਆਂ ਉੱਤੇ ਕੇਂਦ੍ਰਿਤ ਰਹੇ ਹਨ। ਲੌਕਡਾਊਨ ਦੇ ਸਮੇਂ ਦੌਰਾਨ ਸਾਰਾ ਧਿਆਨ ਦਿਸ਼ਾ–ਨਿਰਦੇਸ਼ਾਂ ਤੇ ਰਾਸ਼ਟਰੀ ਹਿਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ’ਤੇ ਕੇਂਦ੍ਰਿਤ ਰਿਹਾ ਸੀ ਅਤੇ ਹਰੇਕ ਸੰਦੇਸ਼ ਵਿੱਚ ਲੋਕਾਂ ਨੂੰ ਆਪੋ–ਆਪਣੇ ਘਰਾਂ ਅੰਦਰ ਹੀ ਟਿਕੇ ਰਹਿਣ ਉੱਤੇ ਜ਼ੋਰ ਦਿੱਤਾ ਗਿਆ ਸੀ ਅਤੇ ਹੁਣ ਅਨਲੌਕ ਵੇਲੇ ਸਾਰਾ ਧਿਆਨ ‘ਨਵੇਂ ਆਮ ਵਿਵਹਾਰ’ ਨੂੰ ਅਪਣਾਉਣ ਦੀ ਤਬਦੀਲੀ ਲਿਆਉਣ ਉੱਤੇ ਕੇਂਦ੍ਰਿਤ ਹੋ ਗਿਆ ਹੈ। ਉਨ੍ਹਾਂ ਭਾਗੀਦਾਰਾਂ ਨੂੰ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਚੰਡੀਗੜ੍ਹ ’ਚ ‘ਰੀਜਨਲ ਫ਼ੈਕਟ ਚੈੱਕ ਯੂਨਿਟ’ (ਖੇਤਰੀ ਤੱਥ–ਪੜਤਾਲ ਇਕਾਈ) ਦੀ ਸਥਾਪਨਾ ਬਾਰੇ ਦੱਸਿਆ, ਜੋ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਮੁੱਚੇ ਖੇਤਰ ਵਿੱਚ ਕੇਂਦਰ ਸਰਕਾਰ ਨਾਲ ਸਬੰਧਿਤ ਜਾਅਲੀ ਖ਼ਬਰਾਂ ਫੈਲਣ ਤੋਂ ਰੋਕਦੀ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ–ਸੰਚਾਰ ਵਿਭਾਗ ਦੀ ਮੁਖੀ ਸੁਸ਼੍ਰੀ ਹੈਪੀ ਜੇਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਜੀਟਲ ਸੰਚਾਰ ਦੇ ਇਸ ਯੁਗ ਵਿੱਚ ਹਰ ਪਾਸਿਓਂ ਬਹੁਤ ਸਾਰੀ ਜਾਣਕਾਰੀ ਆ ਰਹੀ ਹੈ ਤੇ ਉਸ ਵਿੱਚੋਂ ਬਹੁਤੀ ਗ਼ਲਤ ਹੁੰਦੀ ਹੈ। ਗ਼ਲਤ ਤੇ ਤੋੜ–ਮਰੋੜ ਕੇ ਦਿੱਤੀ ਗਈ ਜਾਣਕਾਰੀ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਡਰ ਤੇ ਚਿੰਤਾ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਪ੍ਰਦਾਨ ਕਰਵਾਈ ਜਾਣ ਵਾਲੀ ਸਹੀ ਜਾਣਕਾਰੀ ਦੇ ਬਾਵਜੂਦ ਜਾਅਲੀ ਖ਼ਬਰਾਂ ਦਾ ਸਾਹਮਣਾ ਕਰਨ ਲਈ ਉਨ੍ਹਾਂ ’ਤੇ ਯਕੀਨ ਨਾ ਕਰਨਾ ਅਤੇ ਸਵੈ–ਨਿਯੰਤ੍ਰਣ ਹੀ ਸਮੇਂ ਦੀ ਲੋੜ ਹੈ। ਸੁਸ਼੍ਰੀ ਜੇਜੀ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਸੰਦੇਸ਼ ਹੋਰਨਾਂ ਨੂੰ ਫ਼ਾਰਵਰਡ ਕਰਨ ਤੋਂ ਪਹਿਲਾਂ ਉਸ ਸੰਦੇਸ਼ ਦੇ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਐਂਵੇਂ ਹੀ ਜੋਸ਼ ਵਿੱਚ ਆ ਕੇ ਸੰਦੇਸ਼ਾਂ ਨੂੰ ਫ਼ਾਰਵਰਡ ਕਰਨ ਤੋਂ ਬਚਣਾ ਚਾਹੀਦਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ–ਸੰਚਾਰ ਵਿਭਾਗ ਦੇ ਫ਼ੈਕਲਟੀ ਮੈਂਬਰ ਡਾ. ਨੈਂਸੀ ਦਵਿੰਦਰ ਕੌਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਕੰਟੈਂਟ ਪ੍ਰੋਡਿਊਸਰ, ਕੰਟੈਂਟ ਡਿਸਟ੍ਰੀਬਿਊਟਰ ਅਤੇ ਕੰਟੈਂਟ ਰਿਸੀਵਰ ਦੀਆਂ ਭੂਮਿਕਾਵਾਂ ਨੂੰ ਸ਼ਾਮਲ ਕਰ ਦਿੱਤਾ ਹੈ। ਇਸ ਵੈਬੀਨਾਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ–ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਇਸ ਸੈਸ਼ਨ ਨੂੰ ਬੇਹੱਦ ਜਾਣਕਾਰੀ ਭਰਪੂਰ ਕਰਾਰ ਦਿੰਦਿਆਂ ਸ਼ਲਾਘਾ ਕੀਤੀ ਅਤੇ ਫ਼ੈਕਲਟੀ ਮੈਂਬਰਾਂ ਨੇ ਐਡੀਸ਼ਨਲ ਡਾਇਰੈਕਟਰ ਜਨਰਲ (ਉੱਤਰੀ ਜ਼ੋਨ) ਨੂੰ ਭਵਿੱਖ ’ਚ ਅਜਿਹੀ ਗੱਲਬਾਤ ਦੇ ਹੋਰ ਸੈਸ਼ਨ ਕਰਵਾਉਣ ਦੀ ਬੇਨਤੀ ਕੀਤੀ। ਇਸ ਵੈਬੀਨਾਰ ਵਿੱਚ ਲਗਭਗ 35 ਵਿਦਿਆਰਥੀ, ਖੋਜੀ ਵਿਦਵਾਨ ਤੇ ਫ਼ੈਕਲਟੀ ਮੈਂਬਰ ਸ਼ਾਮਲ ਹੋਏ।

ਇਹ ਸੈਸ਼ਨ ਰੀਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਦੀ ਅਸਿਸਟੈਂਟ ਡਾਇਰੈਕਟਰ ਸੁਸ਼੍ਰੀ ਸਪਨਾ ਦੁਆਰਾ ਸਾਰੇ ਭਾਗੀਦਾਰਾਂ ਦੇ ਧੰਨਵਾਦ ਨਾਲ ਸੰਪੰਨ ਹੋਇਆ। ਆਕਾਸ਼ਵਾਣੀ (ਆਲ ਇੰਡੀਆ ਰੇਡੀਓ) (ਪ੍ਰਾਦੇਸ਼ਿਕ ਸਮਾਚਾਰ ਇਕਾਈ-ਆਰਐੱਨਯੂ) ਮੁਖੀ ਸ਼੍ਰੀ ਸ਼ਾਂਤਨੂ ਪ੍ਰਤਾਪ ਸਿੰਘ, ਸ਼੍ਰੀ ਹਿਮਾਂਸ਼ੂ ਪਾਠਕ, ਅਸਿਸਟੈਂਟ ਡਾਇਰੈਕਟਰ, ਪੀਆਈਬੀ ਸ਼ਿਮਲਾ, ਸ਼੍ਰੀ ਹਿਤੇਸ਼ ਰਾਵਤ, ਅਸਿਸਟੈਂਟ ਡਾਇਰੈਕਟਰ, ਪੀਆਈਬੀ ਚੰਡੀਗੜ੍ਹ ਅਤੇ ਇਸ ਖੇਤਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਇਸ ਵੈਬੀਨਾਰ ਵਿੱਚ ਭਾਗ ਲਿਆ।

Post Views: 47
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

WHO ने कहा सावधान, कोरोना हवा के जरिए फैल सकता है !

Next Post

ਡਿਪਟੀ ਕਮਿਸ਼ਨਰ ਫੂਲਕਾ ਵੱਲੋਂ ਕੋਠੇ ਰਾਮਸਰ ਵਿਖੇ ਸਫਾਈ ਕਾਰਜ ਦਾ ਜਾਇਜ਼ਾ

Next Post
ਡਿਪਟੀ ਕਮਿਸ਼ਨਰ ਫੂਲਕਾ ਵੱਲੋਂ ਕੋਠੇ ਰਾਮਸਰ ਵਿਖੇ ਸਫਾਈ ਕਾਰਜ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਫੂਲਕਾ ਵੱਲੋਂ ਕੋਠੇ ਰਾਮਸਰ ਵਿਖੇ ਸਫਾਈ ਕਾਰਜ ਦਾ ਜਾਇਜ਼ਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.