• Login
Friday, February 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

-ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਜੀਰੋ ਟਾਲਰੇਂਸ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇਗਾ-ਰਜਤ ਅਗਰਵਾਲ -ਅਜਿਹੇ ਕਾਰੋਬਾਰ ਕਰਨ ਵਾਲਾ ਬੇਸ਼ੱਕ ਲਾਇਸੰਸੀ, ਅਧਿਕਾਰੀ, ਕਰਮਚਾਰੀ ਜਾਂ ਕੋਈ ਹੋਰ ਵੀ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ-ਅਗਰਵਾਲ -ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 ‘ਤੇ ਤੁਰੰਤ ਦੇਣ ਦੀ ਅਪੀਲ

admin by admin
in PUNJAB
0
-ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਜੀਰੋ ਟਾਲਰੇਂਸ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇਗਾ-ਰਜਤ ਅਗਰਵਾਲ -ਅਜਿਹੇ ਕਾਰੋਬਾਰ ਕਰਨ ਵਾਲਾ ਬੇਸ਼ੱਕ ਲਾਇਸੰਸੀ, ਅਧਿਕਾਰੀ, ਕਰਮਚਾਰੀ ਜਾਂ ਕੋਈ ਹੋਰ ਵੀ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ-ਅਗਰਵਾਲ -ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 ‘ਤੇ ਤੁਰੰਤ ਦੇਣ ਦੀ ਅਪੀਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਰਾਜਪੁਰਾ:ਆਬਕਾਰੀ ਵਿਭਾਗ, ਪੰਜਾਬ, ਪਟਿਆਲਾ ਪੁਲਿਸ, ਆਈ.ਆਰ.ਬੀ ਅਤੇ ਸਿਹਤ ਵਿਭਾਗ ਨੇ ਅੱਜ ਦੇਰ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਵਿਖੇ ਦੋ ਥਾਵਾਂ ‘ਤੇ ਛਾਪੇਮਾਰੀ ਕਰਕੇ ਅਲਕੋਹਲ ‘ਤੇ ਅਧਾਰਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਇੱਕ ਫੈਕਟਰੀ ਬੇਨਕਾਬ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਆਬਕਾਰੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਨਕਲੀ ਤੇ ਨਾਜਾਇਜ਼ ਸ਼ਰਾਬ, ਅਲਕੋਹਲ ‘ਤੇ ਅਧਾਰਤ ਨਾਜਾਇਜ਼ ਕਾਰੋਬਾਰ ਆਦਿ ਪ੍ਰਤੀ ਅਪਣਾਈ ‘ਜ਼ੀਰੋ ਟਾਲਰੇਂਸ’ ਦੀ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਆਬਕਾਰੀ ਵਿਭਾਗ, ਪੰਜਾਬ, ਸਥਾਨਕ ਪੁਲਿਸ, ਆਈ.ਆਰ.ਬੀ ਅਤੇ ਸਿਹਤ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਅਲਕੋਹਲ ‘ਤੇ ਅਧਾਰਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਫੜੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚੋਂ 5-5 ਲਿਟਰ ਦੀਆਂ ਵੱਡੀਆਂ ਕੇਨੀਆਂ, ਬਣੇ ਹੋਏ ਸੈਨੇਟਾਈਜ਼ਰ ਨਾਲ ਭਰੀਆਂ 4000 ਬੋਤਲਾਂ, ਜਿਨ੍ਹਾਂ ‘ਤੇ ਈਥਾਈਲ ਅਲਕੋਹਲ ਲਿਖਿਆ ਹੋਇਆ ਸੀ, ਤੋਂ ਇਲਾਵਾ ਵੱਡੀ ਮਾਤਰਾ ‘ਚ ਖਾਲੀ ਬੋਤਲਾਂ, ਢੱਕਣ, ਲੇਬਲ, ਜਿਨ੍ਹਾਂ ‘ਚ ਜਗਤਜੀਤ ਇੰਡਸਟਰੀ ਹਮੀਰਾ ਦੇ ਲੇਬਲ ਸ਼ਾਮਲ ਹਨ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਇੱਕ 35 ਲਿਟਰ ਦੇ ਕਰੀਬ ਸਪਿਰਟ ਵਰਗਾ ਤਰਲ ਪਦਾਰਥ ਅਤੇ ਸੈਨੇਟਾਈਜ਼ਰ ਪ੍ਰੈਸ਼ਰ ਪੰਪ ਵੀ ਮਿਲੇ ਹਨ।
ਸ੍ਰੀ ਰਜਤ ਅਗਰਵਾਲ ਨੇ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਜਾਂ ਅਲਕੋਹਲ ‘ਤੇ ਅਧਾਰਤ ਅਜਿਹੇ ਕਿਸੇ ਵੀ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 ‘ਤੇ ਤੁਰੰਤ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕਾਰੋਬਾਰ ਕਰਨ ਵਾਲਾ ਬੇਸ਼ੱਕ ਕੋਈ ਆਬਕਾਰੀ ਵਿਭਾਗ ਦਾ ਲਾਇਸੰਸੀ ਹੋਵੇ, ਅਧਿਕਾਰੀ ਜਾਂ ਕਰਮਚਾਰੀ ਜਾਂ ਕੋਈ ਹੋਰ ਅਸਰ ਰਸੂਖ ਰੱਖਣ ਵਾਲਾ ਵਿਅਕਤੀ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਉਪਰੇਸ਼ਨ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਆਬਕਾਰੀ ਸੰਯੁਕਤ ਕਮਿਸ਼ਨਰ ਆਬਕਾਰੀ ਪੰਜਾਬ ਨਰੇਸ਼ ਦੂਬੇ ਨੇ ਦੱਸਿਆ ਕਿ ਰਾਜਪੁਰਾ ਦੇ ਫੋਕਲ ਪੁਆਇੰਟ ਅਤੇ ਐਸ.ਬੀ.ਐਸ. ਨਗਰ ਵਿਖੇ ਇੱਕ ਘਰ ‘ਚ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਇਸ ਅਲਕੋਹਲ ‘ਤੇ ਅਧਾਰਤ ਸੈਨੇਟਾਈਜ਼ਰ ਬਣਾਉਣ ਵਾਲੀ ਜਾਅਲੀ ਅਤੇ ਬਿਨ੍ਹਾਂ ਲਾਇਸੰਸੀ ਫੈਕਟਰੀ ਨੂੰ ਬੇਨਕਾਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਵਾਲੇ ਕੋਲ ਵਿਭਾਗ ਦਾ ਐਲ 42-ਬੀ ਲਾਇਸੰਸ ਵੀ ਨਹੀਂ ਸੀ ਤੇ ਨਾ ਹੀ ਸਿਹਤ ਵਿਭਾਗ ਵੱਲੋਂ ਡਰੱਗ ਸਬੰਧੀ ਲਾਇਸੰਸ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਨ ਸੱਗੀ ਨਾਮ ਦੇ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ, ਜਿਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਘਰ ਵਿੱਚੋਂ ਬਣਿਆ ਜਾਅਲੀ ਸੈਨੇਟਾਈਜ਼ਰ ਵੱਡੀ ਮਾਤਰਾ ‘ਚ ਬਰਾਮਦ ਹੋਇਆ ਹੈ।
ਸ੍ਰੀ ਦੂਬੇ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਜਾ ਰਿਹਾ ਹੈ ਜਦੋਂਕਿ ਬਰਾਮਦ ਕੀਤੇ ਗਏ ਤਰਲ ਪਦਾਰਥ ਦੇ ਸੈਂਪਲ ਭਰੇ ਗਏ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਫੜਿਆ ਗਿਆ ਸੈਨੇਟਾਈਜ਼ਰ ਈਥਾਈਲ ਅਲਕੋਹਲ ‘ਤੇ ਅਧਾਰਤ ਹੈ ਜਾਂ ਮਿਥਾਈਲ ਅਲਕੋਹਲ ‘ਤੇ ਅਧਾਰਤ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਈ.ਟੀ.ਓ ਮੇਜਰ ਮਨਮੋਹਨ ਸਿੰਘ, ਈ.ਟੀ.ਓ. ਹਰਜੋਤ ਸਿੰਘ, ਡਰੱਗ ਇੰਸਪੈਕਟਰ, ਪੁਲਿਸ ਅਧਿਕਾਰੀ ਅਤੇ ਹੋਰ ਵਿਭਾਗੀ ਅਧਿਕਾਰੀ ਮੌਜੂਦ ਸਨ।
********
ਫੋਟੋ ਕੈਪਸ਼ਨ-ਰਾਜਪੁਰਾ ਵਿਖੇ ਆਬਕਾਰੀ, ਸਿਹਤ ਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਦੌਰਾਨ ਫੜੀ ਗਈ ਜਾਅਲੀ ਸੈਨੇਟਾਈਜ਼ਰ ਬਣਾਉਣ ਦੀ ਫੈਕਟਰੀ ਵਿੱਚੋਂ ਬਰਾਮਦ ਹੋਇਆ ਸਮਾਨ।

Post Views: 59
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮੰਤਰੀ ਮੰਡਲ ਨੇ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਸਿੱਧੀ ਭਰਤੀ ਵਾਸਤੇ ਉਪਰਲੀ ਉਮਰ ਹੱਦ ‘ਚ ਢਿੱਲ ਦਿੱਤੀ

Next Post

ਪੰਜ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ ‘ਚ ਭਰਤੀ ਰੈਲੀ 7 ਫਰਵਰੀ ਤੋਂ -ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਭਰਤੀ ‘ਚ ਲੈ ਸਕਣਗੇ ਹਿੱਸਾ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਸਹਾਇਕ ਕਮਿਸ਼ਨਰ -ਕੋਵਿਡ-19 ਕਾਰਨ ਅਗਸਤ 2020 ‘ਚ ਮੁਲਤਵੀ ਕੀਤੀ ਭਰਤੀ ਰੈਲੀ ਹੁਣ ਫਰਵਰੀ ‘ਚ ਕੀਤੀ ਜਾਵੇਗੀ ਕਰਨਲ ਚੰਦੇਲ

Next Post
ਪੰਜ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ ‘ਚ ਭਰਤੀ ਰੈਲੀ 7 ਫਰਵਰੀ ਤੋਂ -ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਭਰਤੀ ‘ਚ ਲੈ ਸਕਣਗੇ ਹਿੱਸਾ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ   ਸਹਾਇਕ ਕਮਿਸ਼ਨਰ -ਕੋਵਿਡ-19 ਕਾਰਨ ਅਗਸਤ 2020 ‘ਚ ਮੁਲਤਵੀ ਕੀਤੀ ਭਰਤੀ ਰੈਲੀ ਹੁਣ ਫਰਵਰੀ ‘ਚ ਕੀਤੀ ਜਾਵੇਗੀ  ਕਰਨਲ ਚੰਦੇਲ

ਪੰਜ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ 'ਚ ਭਰਤੀ ਰੈਲੀ 7 ਫਰਵਰੀ ਤੋਂ -ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਭਰਤੀ 'ਚ ਲੈ ਸਕਣਗੇ ਹਿੱਸਾ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਸਹਾਇਕ ਕਮਿਸ਼ਨਰ -ਕੋਵਿਡ-19 ਕਾਰਨ ਅਗਸਤ 2020 'ਚ ਮੁਲਤਵੀ ਕੀਤੀ ਭਰਤੀ ਰੈਲੀ ਹੁਣ ਫਰਵਰੀ 'ਚ ਕੀਤੀ ਜਾਵੇਗੀ ਕਰਨਲ ਚੰਦੇਲ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.