• Login
Saturday, February 14, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਪੰਜ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ ‘ਚ ਭਰਤੀ ਰੈਲੀ 7 ਫਰਵਰੀ ਤੋਂ -ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਭਰਤੀ ‘ਚ ਲੈ ਸਕਣਗੇ ਹਿੱਸਾ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਸਹਾਇਕ ਕਮਿਸ਼ਨਰ -ਕੋਵਿਡ-19 ਕਾਰਨ ਅਗਸਤ 2020 ‘ਚ ਮੁਲਤਵੀ ਕੀਤੀ ਭਰਤੀ ਰੈਲੀ ਹੁਣ ਫਰਵਰੀ ‘ਚ ਕੀਤੀ ਜਾਵੇਗੀ ਕਰਨਲ ਚੰਦੇਲ

admin by admin
in PUNJAB
0
ਪੰਜ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਫ਼ੌਜ ‘ਚ ਭਰਤੀ ਰੈਲੀ 7 ਫਰਵਰੀ ਤੋਂ -ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਭਰਤੀ ‘ਚ ਲੈ ਸਕਣਗੇ ਹਿੱਸਾ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ   ਸਹਾਇਕ ਕਮਿਸ਼ਨਰ -ਕੋਵਿਡ-19 ਕਾਰਨ ਅਗਸਤ 2020 ‘ਚ ਮੁਲਤਵੀ ਕੀਤੀ ਭਰਤੀ ਰੈਲੀ ਹੁਣ ਫਰਵਰੀ ‘ਚ ਕੀਤੀ ਜਾਵੇਗੀ  ਕਰਨਲ ਚੰਦੇਲ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ : ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ ਹਰ ਸਾਲ ਭਾਰਤੀ ਫ਼ੌਜ ‘ਚ ਭਰਤੀ ਲਈ ਕੀਤੀ ਜਾਂਦੀ ਰੈਲੀ ਸਾਲ 2020 ‘ਚ ਕੋਵਿਡ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ, ਜੋ ਹੁਣ 7 ਫਰਵਰੀ 2021 ਨੂੰ ਕਰਵਾਈ ਜਾ ਰਹੀ ਹੈ, ਇਸ ਰੈਲੀ ‘ਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਹ ਨੌਜਵਾਨ ਹਿੱਸਾ ਲੈ ਸਕਣਗੇ ਜਿਨ੍ਹਾਂ ਵੱਲੋਂ ਜੂਨ ਤੇ ਜੁਲਾਈ 2020 ਮਹੀਨੇ ‘ਚ ਆਪਣੀ ਆਨ ਲਾਇਨ ਰਜਿਸਟਰੇਸ਼ਨ ਕਰਵਾਈ ਹੋਈ ਹੈ।

ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨੂੰ ਭਰਤੀ ਰੈਲੀ ਦੀਆਂ ਤਿਆਰੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜਨਰਲ) ਡਾ. ਇਸਮਤ ਵਿਜੈ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਰਤੀ ਹੋਣ ਆਏ ਨੌਜਵਾਨਾਂ ਲਈ ਪੁਖਤਾ ਪ੍ਰਬੰਧ ਕਰਨ ਅਤੇ ਕੋਵਿਡ-19 ਤੋਂ ਬਚਾਅ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਰਤੀ ਲਈ ਆਏ ਨੌਜਵਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਭਰਤੀ ਰੈਲੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ੌਜ ਵੱਲੋਂ ਹਰੇਕ ਸਾਲ ਪਟਿਆਲਾ ਵਿਖੇ ਪੰਜ ਜ਼ਿਲ੍ਹਿਆਂ ਦੀ ਭਰਤੀ ਰੈਲੀ ਕੀਤੀ ਜਾਂਦੀ ਹੈ ਪਰ ਕੋਵਿਡ ਕਾਰਨ 2020 ਦੀ ਭਰਤੀ ਰੈਲੀ ਮੁਲਤਵੀ ਕੀਤੀ ਗਈ ਸੀ ਜੋ ਹੁਣ 7 ਫਰਵਰੀ 2021 ਤੋਂ ਕੀਤੀ ਜਾ ਰਹੀ ਹੈ, ਜਿਸ ਵਿੱਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟਡਰ ਨੌਜਵਾਨਾਂ ਨੂੰ ਭਰਤੀ ਰੈਲੀ ‘ਚ ਸ਼ਾਮਲ ਹੋਣ ਸਮੇਂ ਕੋਵਿਡ-19 ਦੀਆਂ ਹਦਾਇਤਾ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ।
ਕੈਪਸ਼ਨ : ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੈ ਸਿੰਘ ਭਰਤੀ ਰੈਲੀ ਸਬੰਧੀ ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨਾਲ ਮੀਟਿੰਗ ਕਰਦੇ ਹੋਏ।

Post Views: 49
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

-ਆਬਕਾਰੀ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਜੀਰੋ ਟਾਲਰੇਂਸ ਨੀਤੀ ਨੂੰ ਸਖ਼ਤੀ ਨਾਲ ਅਮਲੀ ਜਾਮਾ ਪਹਿਨਾਇਆ ਜਾਵੇਗਾ-ਰਜਤ ਅਗਰਵਾਲ -ਅਜਿਹੇ ਕਾਰੋਬਾਰ ਕਰਨ ਵਾਲਾ ਬੇਸ਼ੱਕ ਲਾਇਸੰਸੀ, ਅਧਿਕਾਰੀ, ਕਰਮਚਾਰੀ ਜਾਂ ਕੋਈ ਹੋਰ ਵੀ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ-ਅਗਰਵਾਲ -ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੀ ਸੂਚਨਾ ਆਬਕਾਰੀ ਵਿਭਾਗ ਦੇ ਸ਼ਿਕਾਇਤ ਨੰਬਰ 98759-61126 ‘ਤੇ ਤੁਰੰਤ ਦੇਣ ਦੀ ਅਪੀਲ

Next Post

ਕੇਜਰੀਵਾਲ ਦੀ ਨੌਟੰਕੀ ਨਾਲ ਖੇਤੀ ਕਾਨੂੰਨਾਂ ‘ਤੇ ਆਪ ਦੇ ਯੂ-ਟਰਨ ਉਤੇ ਪਰਦਾ ਨਹੀਂ ਪੈ ਸਕਦਾ: ਸਿੰਗਲਾ

Next Post

ਕੇਜਰੀਵਾਲ ਦੀ ਨੌਟੰਕੀ ਨਾਲ ਖੇਤੀ ਕਾਨੂੰਨਾਂ 'ਤੇ ਆਪ ਦੇ ਯੂ-ਟਰਨ ਉਤੇ ਪਰਦਾ ਨਹੀਂ ਪੈ ਸਕਦਾ: ਸਿੰਗਲਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.