• Login
Sunday, July 12, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਅੱਜ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੇ ਪ੍ਰਧਾਨ ਭਿੰਦਰ ਸਿੰਘ ਅਤੇ ਜਨਰਲ ਸਕੱਤਰ ਮੁਹੰਮਦ ਖਲੀਲ ਨੇ ਕਿਹਾ ਕਿ ਸੇਵਾ ਮੁਕਤ ਕਰਮਚਾਰੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਪੀ.ਆਰ.ਟੀ.ਸੀ. ਮੈਨੇਜਮੈਂਟ ਨੂੰ 11 ਸੂਤਰੀ ਮੰਗ ਪੱਤਰ 18 ਦਸੰਬਰ 2020 ਨੂੰ ਦਿੱਤਾ ਗਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਇਨ੍ਹਾਂ ਜਾਇਜ ਅਤੇ ਕਾਨੂੰਨੀ ਮੰਗਾਂ / ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਕੇ ਅਮਲ ਵਿੱਚ ਲਾਗੂ ਕੀਤੀਆਂ ਜਾਣ

admin by admin
in PUNJAB
0

SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ): ਅੱਜ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੇ ਪ੍ਰਧਾਨ ਭਿੰਦਰ ਸਿੰਘ ਅਤੇ ਜਨਰਲ ਸਕੱਤਰ ਮੁਹੰਮਦ ਖਲੀਲ ਨੇ ਕਿਹਾ ਕਿ ਸੇਵਾ ਮੁਕਤ ਕਰਮਚਾਰੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸਬੰਧੀ ਪੀ.ਆਰ.ਟੀ.ਸੀ. ਮੈਨੇਜਮੈਂਟ ਨੂੰ 11 ਸੂਤਰੀ ਮੰਗ ਪੱਤਰ 18 ਦਸੰਬਰ 2020 ਨੂੰ ਦਿੱਤਾ ਗਿਆ ਸੀ ਅਤੇ ਬੇਨਤੀ ਕੀਤੀ ਸੀ ਕਿ ਇਨ੍ਹਾਂ ਜਾਇਜ ਅਤੇ ਕਾਨੂੰਨੀ ਮੰਗਾਂ / ਮੁਸ਼ਕਲਾਂ ਦਾ ਜਲਦੀ ਨਿਪਟਾਰਾ ਕਰਕੇ ਅਮਲ ਵਿੱਚ ਲਾਗੂ ਕੀਤੀਆਂ ਜਾਣ। ਪਰ ਮੈਨੇਜਮੈਂਟ ਨੇ ਅਜੇ ਤੱਕ ਇਸ ਮੰਗ ਪੱਤਰ ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਸਪਸ਼ਟ ਹੈ ਕਿ ਸੇਵਾ ਮੁਕਤ ਕਰਮਚਾਰੀਆਂ ਦੀ ਭਲਾਈ ਅਤੇ ਮੁਸ਼ਕਲਾਂ ਮੈਨੇਜਮੈਂਟ ਦੇ ਅਜੰਡੇ ਤੇ ਹੀ ਨਹੀਂ ਹਨ। ਜਦ ਕਿ ਉਮਰ ਦੇ ਵੱਡੇ ਪੜਾਅ ਤੇ ਪੁੱਜੇ ਅਤੇ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੇਵਾ ਮੁਕਤ ਕਰਮਚਾਰੀਆਂ ਵਲ ਪ੍ਰਬੰਧਕਾਂ ਨੂੰ ਵੱਧ ਧਿਆਨ ਦੇਣਾ ਚਾਹੀਦਾ ਸੀ। ਲੰਮਾ ਸਮਾਂ 30 ਤੋਂ 40 ਸਾਲ ਤੱਕ ਅਦਾਰੇ ਦੀ ਸੇਵਾ ਕਰਕੇ ਸੇਵਾ ਮੁਕਤ ਹੋਏ ਵਰਕਰਾਂ ਦੀ ਪ੍ਰਬੰਧਕਾਂ ਵਲੋਂ ਕਦਰ ਕਰਨੀ ਬਣਦੀ ਹੈ ਨਾ ਕਿ ਬੇਕਦਰੀ ਕੀਤੀ ਜਾਵੇ।
ਭਾਈਚਾਰਾ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੰਗ ਪੱਤਰ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਅਤੇ ਆਪਣੇ ਮੰਗਾਂ ਨੂੰ ਮਨਵਾਉਣ ਲਈ ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਕਰਮਚਾਰੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿੱਚ ਮਿਤੀ 12—01—2021 ਨੂੰ ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਦੇ ਸਾਹਮਣੇ ਪਟਿਆਲਾ ਵਿਖੇ ਵਿਸ਼ਾਲ ਧਰਨਾ ਦੇਣਗੇ ਅਤੇ ਆਪਣੀਆਂ ਮੰਗਾਂ ਮੰਨਣ ਲਈ ਅਵਾਜ ਬੁਲੰਦ ਕਰਨਗੇ। ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਵਿੱਚ 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਵਰਕਰਾਂ ਨੂੰ ਪੈਨਸ਼ਨ ਸਕੀਮ ਦਾ ਮੈਂਬਰ ਬਣਾਉਣਾ, ਸੇਵਾ ਮੁਕਤ ਕਰਮਚਾਰੀਆਂ ਦੇ ਹਰ ਕਿਸਮ ਦੇ ਬਕਾਏ ਅਦਾ ਕਰਨੇ, ਮੈਡੀਕਲ ਬਿਲਾਂ ਦੀਆਂ ਫਾਈਲਾਂ ਨੂੰ ਜਾਣ ਬੁੱਝਕੇ ਪੈਡਿੰਗ ਰੱਖਣਾ, ਰਿਟਾਇਰ ਹੋਏ ਅਨੇਕਾਂ ਵਰਕਰਾਂ ਦੀਆਂ ਪੈਨਸ਼ਨਾਂ ਨਾ ਲਾ ਕੇ ਭੇਜਣਾ, 01—01—2006 ਤੋਂ ਪੇ ਫਿਕਸ ਕਰਕੇ ਪੇ ਗਰੇਡ ਲਾਗੂ ਕਰਨਾ, 10 ਫੈਮਲੀ ਪਾਸ ਦੇਣਾ, ਪੈਨਸ਼ਨ ਲਈ ਸਰਵਿਸ ਨਿਯੁਕਤੀ ਦੀ ਮਿਤੀ ਤੋਂ ਗਿਣਨੀ, ਪੈਨਸ਼ਨਰਾਂ ਦੇ ਕੇਸਾਂ ਲਈ ਵੱਖਰਾ ਲੇਖਾ ਅਫਸਰ ਲਾਉਣਾ, ਪੈਨਸ਼ਨਰਾਂ ਲਈ ਹਰ ਇੱਕ ਡਿਪੂ ਵਿੱਚ ਪੈਨਸ਼ਨਰ ਭਵਨ ਮੁਹੱਈਆ ਕਰਾਉਣਾ ਆਦਿ ਸ਼ਾਮਲ ਹਨ।

Post Views: 21
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

Swarnim Vijay Varsh : Mega event was organised by ‘AirawatDivision’ in Nabha Military Station

Next Post

ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗੇਟ ਰੈਲੀ ਕੀਤੀ

Next Post
ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗੇਟ ਰੈਲੀ ਕੀਤੀ

ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੋਥਾ ਦਰਜਾ ਕਰਮਚਾਰੀਆਂ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਗੇਟ ਰੈਲੀ ਕੀਤੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.