ਨਵੀਂ ਦਿੱਲੀ(ਪ੍ਰੈਸ ਕੀ ਤਾਕਤ ਬਿਊਰੋ):ਕਿਸਾਨਾਂ ਵੱਲੋਂ ਜਿੱਥੇ ਅੱਜ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਤੇ ਕੇ.ਐਮ.ਪੀ ਐਕਸਪ੍ਰੈਸ ਵੇਅ ‘ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ,ਓਥੇ ਹੀ ਪੰਜਾਬ ਦੇ ਵੱਖ -ਵੱਖ ਸ਼ਹਿਰਾਂ ਵਿੱਚ ਅੱਜ ਕਿਸਾਨਾਂ ਵੱਲੋਂਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਬਾਰਡਰ ਤੋਂ ਸ਼ਾਹਜਾਪੁਰ, ਗਾਜ਼ੀਪੁਰ ਬਾਰਡਰ ਤੋਂ ਪਲਵਲ, ਪਲਵਲ ਤੋਂ ਗਾਜ਼ੀਪੁਰ ਬਾਰਡਰ ‘ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚੇ ਹਨ ,ਓਥੇ ਕਿਸਾਨ ਬੀਬੀਆਂ ਵੀ ਦਿੱਲੀ ਬਾਰਡਰ ‘ਤੇ ਪੁੱਜ ਗਈਆਂ ਹਨ। ਕਿਸਾਨ ਇਸ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਦੱਸ ਰਹੇ ਹਨ।
