• Login
Friday, July 10, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਵਿਧਾਇਕ ਅਮਨ ਅਰੋੜਾ ਨੇ ਚੱਲ ਰਹੇ ਬਜਟ ਇਜਲਾਸ ਵਿੱਚ ਦੋ ਅਹਿਮ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਦਿਵਾਇਆ

Subash Bharti by Subash Bharti
in PUNJAB
0
ਵਿਧਾਇਕ ਅਮਨ ਅਰੋੜਾ ਨੇ ਚੱਲ ਰਹੇ ਬਜਟ ਇਜਲਾਸ ਵਿੱਚ ਦੋ ਅਹਿਮ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਦਿਵਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਸੁਨਾਮ ਊਧਮ ਸਿੰਘ ਵਾਲਾ, 03 ਮਾਰਚ (ਸੁਭਾਸ਼ ਭਾਰਤੀ / ਰਾਜ਼ੇਸ਼ ਬਾਂਸਲ / ਰਾਜਿੰਦਰ ਕੁਮਾਰ ਸ਼ਾਹ): ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਦੋਰਾਨ ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਦੋ ਮਤੇ ਸਰਕਾਰ ਦੇ ਧਿਆਨ ਹਿੱਤ ਲਿਆਂਦੇ ਗਏ। ਵਿਧਾਇਕ ਅਮਨ ਅਰੋੜਾ ਵੱਲੋਂ ਪਹਿਲਾ ਧਿਆਨ ਦਿਵਾਊ ਮਤਾ ਸੜਕਾਂ ਤੇ ਮੋਤ ਬਣ ਕੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਅਤੇ ਦੂਸਰਾ ਮਤਾ ਸ਼ੋਰ ਪ੍ਰਦੂਸ਼ਨ ਨਾਲ ਹੋ ਰਹੇ ਸਿਹਤ ਦੇ ਨੁਕਸਾਨ ਅਤੇ ਵਿਦਿਆਰਥੀਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਸਬੰਧੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ।
ਜਾਣਕਾਰੀ ਦਿੰਦਿਆਂ ਸ਼੍ਰੀ ਅਰੋੜਾ ਨੇ ਦੱਸਿਆ ਕਿ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਕਾਰਨ ਹਰ ਸਾਲ 150 ਤੋਂ ਵੱਧ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ ਅਤੇ 200 ਕਰੋੜ ਰੁਪਏ ਸਾਲਾਨਾ ਤੋਂ ਵਧੇਰੇ ਦਾ ਫਸਲੀ ਅਤੇ ਹੋਰ ਮਾਲੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਕਿ ਸਰਕਾਰ ਨੂੰ ਅਮਰੀਕੀ ਨਸਲ ਦੇ ਐਚ. ਐਫ ਅਤੇ ਦੇਸੀ ਪਸ਼ੂ ਧਨ ਦੀ ਪਹਿਚਾਣ ਕਰਨ ਬਾਰੇ ਕੋਈ ਠੋਸ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ ਅਤੇ ਦੇਸੀ ਗਊਧਨ ਨੂੰ ਸਰਕਾਰ ਗਊਸ਼ਾਲਾਵਾਂ ਵਿੱਚ ਸੰਭਾਲ ਲਈ ਢੁੱਕਵੇ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਮੋਜੂਦਾ ਸਮੇਂ ਵਿੱਚ ਲਗਭਗ 9 ਆਇਟਮਾਂ ਉਪਰ ਗਊ ਸੈੱਸ ਦੇ ਨਾਮ ਤੇ ਮੋਟੀ ਰਕਮ ਉਗਰਾਹ ਰਹੀ ਹੈ ਪਰੰਤੂ ਗਊਆਂ ਦੀ ਸਾਂਭ ਸੰਭਾਲ ਦੇ ਪੁੱਖਤਾ ਪ੍ਰਬੰਧ ਕਰਨ ਵਿੱਚ ਨਾਕਾਮ ਰਹੀ ਹੈ। ਸ਼ੋਰ ਪ੍ਰਦੂਸ਼ਨ ਸੰਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਰ ਪ੍ਰਦੂਸ਼ਨ ਜਿੱਥੇ ਮਨੁੱਖੀ ਸਿਹਤ ਤੇ ਤਾਂ ਬੁਰਾ ਅਸਰ ਪਾਉਂਦਾ ਹੀ ਹੈ ਉਥੇ ਨਾਲ ਹੀ ਬੱਚਿਆ ਦੀ ਪੜਾਈ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤਾਂ ਵੱਲੋਂ ਇਸ ਸੰਬੰਧੀ ਕਈ ਤਰਾਂ ਦੇ ਕਾਨੂੰਨ ਬਣਾਏ ਗਏ ਹਨ ਪਰੰਤੂ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਸਮੇਂ-ਸਮੇਂ ਆਵਾਜ ਪ੍ਰਦੂਸ਼ਣ ਦੇ ਹੋਣ ਵਾਲੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਕੋਲ ਆਪਣੀ ਸਹਿਮਤੀ ਵੀ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਨਾਮ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਇਹ ਦੋਨੋਂ ਅਤਿ ਮਹਤੱਵਪੂਰਨ ਧਿਆਨ ਦਵਾਊ ਮਤੇ ਸਰਕਾਰ ਦੇ ਧਿਆਨ ਹਿੱਤ ਪੇਸ਼ ਕੀਤੇ ਹਨ ਅਤੇ ਪੂਰੇ ਸਦਨ ਨੇ ਇਸ ਦੀ ਪ੍ਰੋੜਤਾ ਕਰਦਿਆਂ ਇਹਨਾਂ ਦੋਹਾਂ ਮਤਿਆਂ ਉਪਰ ਕਾਰਵਾਈ ਕਰਨ ਦੀ ਸਹਿਮਤੀ ਪ੍ਰਗਟਾਈ ਹੈ ਅਤੇ ਸਰਕਾਰ ਨੇ ਵੀ ਇਹਨਾਂ ਤੇ ਤੁਰੰਤ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ ਹੈ।

Post Views: 61
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਰੋਟਰੈਕਟ ਕਲੱਬ (ਰਾਇਲ) ਸੁਨਾਮ ਨੇ ਕੌਂਸਲਰ ਸੰਨੀ ਕਾਂਸਲ ਦਾ ਕੀਤਾ ਸਨਮਾਨ

Next Post

Punjab Govt appoints Senu Duggal as Add’l Secretary DIPR

Next Post
Punjab Govt appoints Senu Duggal as Add’l Secretary DIPR

Punjab Govt appoints Senu Duggal as Add’l Secretary DIPR

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.