ਪਟਿਆਲਾ 26 ਮਾਰਚ (ਪ੍ਰੈਸ ਕੀ ਤਾਕਤ ਬਿਊਰੋ) :
ਮੁਜਾਹਰਾਕਾਰੀਆਂ ਦੀ ਅਗਵਾਈ ਏਟਕ ਜਥੇਬੰਦੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ, ਸੀਟੂ ਦੇ ਪ੍ਰਧਾਨ ਤਰਸੇਮ ਸਿੰਘ ਅਤੇ ਭਾਈਚਾਰਾ ਯੂਨੀਅਨ ਦੇ ਜਨਰਲ ਸਕੱਤਰ ਉਤਮ ਸਿੰਘ ਬਾਗੜੀ ਨੇ ਕੀਤੀ। ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਮੁਜਾਹਰਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣਾ ਫਾਸ਼ੀਵਾਦੀ ਚਿਹਰਾ ਵਿਖਾਉਂਦਿਆਂ ਇੰਨੀ ਨਿਰਦਈ ਹੋ ਚੁੱਕੇ ਹਨ ਕਿ ਉਹ ਚਾਰ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੀਆਂ ਮਨੁੱਖੀ ਤਕਲੀਫਾਂ ਵੀ ਸੁਣਨ ਤੋਂ ਇਨਕਾਰੀ ਹੈ। ਕਾਰਪੋਰੇਟਾਂ ਦੇ ਕਠਪੁੱਤਲੀ ਬਣਕੇ ਤਿੰਨੇ ਕਿਸਾਨ ਵਿਰੋਧੀ ਦੇਸ਼ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਸਾਨੀ ਧੰਦੇ ਦੀ ਬਰਬਾਦੀ ਨਾਲ ਕਰੋੜਾਂ ਹੀ ਹੋਰ ਤਬਕੇ ਵੀ ਕਿਸਾਨੀ ਤੋਂ ਇਲਾਵਾ ਬੁਰੀ ਤਰ੍ਹਾਂ ਪ੍ਰ੍ਰਭਾਵਤ ਹੋਣਗੇ। ਆਗੂਆਂ ਨੇ ਕਿਹਾ ਦੇਸ਼ ਦੇ ਆਮ ਮਿਹਨਤਕਸ਼ ਲੋਕ, ਟਰੇਡ ਯੂਨੀਅਨਾਂ, ਨੌਜਵਾਨ, ਵਿਦਿਆਰਥੀਆਂ ਅਤੇ ਛੋਟੇ ਕਾਰੋਬਾਰੀ ਲੋਕ ਇਸ ਅੰਦੋਲਨ ਦੀ ਲਾਮਿਸਾਲ ਹਿਮਾਇਤ ਤੇ ਉਤਰ ਚੁੱਕਾ ਹੈ। ਜਿਨ੍ਹਾਂ ਹੋਰਾਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਕਰਮਚੰਦ, ਰਮੇਸ਼ ਕੁਮਾਰ ਅਤੇ ਪਰਮਿੰਦਰ ਸਿੰਘ ਸ਼ਾਮਲ ਸਨ।
ਜਾਰੀ ਕਰਤਾ

