ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਹ ਵੈਬੀਨਾਰ ਮਿਤੀ 23 ਫਰਵਰੀ 2021 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਕਰਵਾਇਆ ਜਾਵੇਗਾ। ਇਸ ਵੈਬੀਨਾਰ ਦਾ ਵਿਸ਼ਾ- ‘ਭਾਰਤ ਅਤੇ ਉਜ਼ਬੇਕਿਸਤਾਨ ਦੇ ਵਿਚਕਾਰ ਭਾਸ਼ਾਈ ਅਤੇ ਸਾਹਿਤਕ ਸਬੰਧ: ਸੂਫ਼ੀਮਤ ਦੇ ਸੰਦਰਭ ਵਿਚ’ ਹੈ। ਇਸ ਵੈਬੀਨਾਰ ਦੇ ਮੁਖ ਵਕਤਾ ਡਾ. ਸ਼ਾਹੀਦ ਤਸਲੀਮ, ਇੰਚਾਰਜ, ਉਜ਼ਬੇਕਿਸਤਾਨ ਸਟੱਡੀਜ਼, ਅਕੈਡਮਿਕ ਆਫ ਇੰਟਰਨੈਸ਼ਨਲ ਸਟੱਡੀਜ਼, ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਹੋਣਗੇ। ਇਸ ਵੈਬੀਨਾਰ ਵਿਚ ਸ੍ਰੀਮਤੀ ਰਵਨੀਤ ਕੌਰ (ਆਈ.ਏ.ਐਸ), ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਉਦਘਾਟਨੀ ਸ਼ਬਦ ਪੇਸ਼ ਕਰਨਗੇ। ਵੈਬੀਨਾਰ ਵਿਚ ਜੁੜੇ ਸਰੋਤਿਆਂ ਲਈ ਸਵਾਗਤੀ ਸ਼ਬਦ ਡਾ. ਅਮ੍ਰਿਤਪਾਲ ਕੌਰ, ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਕਹਿਣਗੇ। ਵੈਬੀਨਾਰ ਦੇ ਅਖ਼ੀਰ ਵਿਚ ਡਾ. ਕੇਸਰ ਸਿੰਘ ਭੰਗੂ, ਡੀਨ ਸੋਸ਼ਲ ਸਾਇੰਸਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਧੰਨਵਾਦੀ ਸ਼ਬਦ ਪੇਸ਼ ਕਰਨਗੇ। ਡਾ. ਮੁਹੰਮਦ ਹਬੀਬ, ਇੰਚਾਰਜ਼, ਸੂਫ਼ੀ ਸੈਂਟਰ ਇਸ ਵੈਬੀਨਾਰ ਦਾ ਸੰਚਾਲਨ ਕਰਨਗੇ। ਸਾਹਿਤ ਅਤੇ ਸੂਫ਼ੀਮਤ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਲੈਕਚਰ ਲਾਹੇਵੰਦ ਹੋਵੇਗਾ।