ਲੁਧਿਆਣਾ, 17 ਅਗਸਤ (ਪ੍ਰੈਸ ਕੀ ਤਾਕਤ ਬਿਊਰੋ ) – ਸਪੇਅਰ ਪਾਰਟ ਦੇ ਕਾਰੋਬਾਰੀ ਨੀਰਜ ਕਟਾਰੀਆ ਵੱਲੋਂ ਖੁਦ ਨੂੰ ਗੋਲੀਆਂ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਨੀਰਜ ਕਟਾਰੀਆ ਵਲੋਂ ਆਪਣੀ ਛਾਤੀ ਵਿੱਚ 2 ਗੋਲੀਆਂ ਮਾਰੀਆਂ ਗਈਆਂ ਹਨ | ਪੁਲਸ ਨੂੰ ਦਿੱਤੇ ਬਿਆਨ ’ਚ 11ਵੀਂ ਜਮਾਤ ’ਚ ਪੜ੍ਹਨ ਵਾਲੇ ਮ੍ਰਿਤਕ ਦੇ 16 ਸਾਲਾ ਬੇਟੇ ਹਰਸ਼ਿਤ ਨੇ ਦੱਸਿਆ ਕਿ ਪਾਪਾ ਬੀਤੀ ਰਾਤ ਇਕ ਘੰਟੇ ਤੱਕ ਫੋਨ ’ਤੇ ਕਿਸੇ ਨਾਲ ਗੱਲ ਕਰਦੇ ਰਹੇ। ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਸ ਹਰ ਪਹਿਲੂ ਤੋਂ ਜਾਂਚ ’ਚ ਜੁੱਟੀ ਹੋਈ ਹੈ।