ਸਿੰਘੂ ਬਾਰਡਰ,29 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ): -ਸਿੰਘੂ ਬਾਰਡਰ ਵਿਖੇ ਕੁਝ ਕਥਿਤ ਸਥਾਨਕ ਭਾਜਪਾ ਨਾਲ ਸੰਬੰਧਤ ਲੋਕਾਂ ਨੇ ਕਿਸਾਨ ਅੰਦੋਲਨ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤਾ । ਜਿਸ ਕਾਰਨ ਝੜਪਾਂ ਹੋਈਆਂ ਹਨ। ਇਹਨਾਂ ਲੋਕਾਂ ਵਲੋਂ ਕਿਸਾਨਾਂ ‘ਤੇ ਪੱਥਰਬਾਜ਼ੀ ਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ । ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਹਨ। ਇਸ ਤੋਂ ਇਲਾਵਾ ਹਾਲਾਤ ਬੇਹੱਦ ਤਣਾਅ ਗ੍ਰਸਤ ਹੋ ਗਏ ਹਨ । ਕਿਸਾਨ ਸੰਗਤਾਂ ਹੁਣ ਲਗਾਤਾਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ।
ਸਿੰਘੁ ਬਾਰਡਰ : ਕਥਿਤ ਸਥਾਨਕ ਲੋਕਾਂ ਵਲੋਂ ਅੰਦੋਲਨਕਾਰੀ ਕਿਸਾਨਾਂ ’ਤੇ ਹਮਲਾ
ਕਥਿਤ ਸਥਾਨਕ ਲੋਕ ਭਾਜਪਾ ਨਾਲ ਸੰਬੰਧਤ, ਕੱਲ ਦੇ ਕੇ ਗਏ ਸਨ ਧਮਕੀ
– ਦੋਵਾਂ ਧਿਰਾਂ ਵਿਚਕਾਰ ਹੋਈ ਪੱਥਰਬਾਜ਼ੀ, ਝੜਪਾਂ
– ਅੰਦੋਲਨਕਾਰੀ ਕਿਸਾਨਾਂ ਦੇ ਫਾੜੇ ਗਏ ਟੈਂਟ
– ਕਿਸਾਨ ਸੰਗਤਾਂ ਵਲੋਂ ਸਤਨਾਮ ਵਾਹਿਗੁਰੂ ਦਾ ਜਾਪ
– ਪੁਲਿਸ ਵਲੋਂ ਛੱਡੇ ਹੰਝੂ ਗੈਸ ਦੇ ਗੋਲੇ
– ਇਕ ਪੁਲਿਸ ਇੰਸਪੈਕਟਰ ਅਤੇ 1 ਪੁਲਿਸ ਕਰਮੀ ਜ਼ਖਮੀ