ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋ ਵਿਧਾਨ ਸਭਾ ਹਲਕਾ ਸ਼ਤਰਾਣਾ, ਜਿਲਾ ਪਟਿਆਲਾ ਦੇ ਕਸਬਾ ਘੱਗਾ ਅਤੇ ਪਾਤੜਾਂ ਵਿੱਚ ਦੌਰਾ ਕਰਕੇ ਬ੍ਰਾਹਮਣ ਸਮਾਜ ਵੱਲੋ ਚਲਾਈ ਜਾ ਰਹੀ ਜਾਗੋ ਲਹਿਰ ਨੂੰ ਪ੍ਰਫੁਲਤ ਕਰਨ ਲਈ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਵਿਧਾਨ ਸਭਾ ਹਲਕਾ ਸ਼ਤਰਾਣਾ ਦੇ ਕਸਬਾ ਘੱਗਾ ਦੇ ਇਲਾਕੇ ਦੇ ਬ੍ਰਾਹਮਣ ਸਮਾਜ ਦੀ ਮੀਟਿੰਗ ਬੱਬੀ ਸ਼ਰਮਾ ਪਿੰਡ ਘੱਗਾ ਦੀ ਪ੍ਰਧਾਨਗੀ ਹੇਠ ਹੋਈ। ਬੱਬੀ ਸ਼ਰਮਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੀਆਂ ਦੋ ਮੰਗਾਂ ਬ੍ਰਾਹਮਣ ਭਲਾਈ ਬੋਰਡ ਬਣਾਉਣ ਅਤੇ ਸੰਸਕ੍ਰਿਤ ਭਾਸ਼ਾ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੀ ਪੂਰੀ ਹਮਾਇਤ ਕੀਤੀ ਗਈ ਅਤੇ ਕਿਹਾ ਜੇਕਰ ਪੰਜਾਬ ਸਰਕਾਰ ਬ੍ਰਾਹਮਣ ਸਮਾਜ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਜੋ ਫੈਸਲਾ ਕਰੇਗਾ ਉਸ ਨੂੰ ਅਸੀਂ ਪੂਰੀ ਤਨਦੇਹੀ ਨਾਲ ਲਾਗੂ ਕਰਾਂਗੇ। ਮੀਟਿੰਗ ਵਿੱਚ ਵੱਖ—ਵੱਖ ਪਿੰਡਾਂ ਦੇ ਬ੍ਰਾਹਮਣ ਸਮਾਜ ਦੇ ਵਿਅਕਤੀਆਂ ਨੇ ਹਿੱਸਾ ਲਿਆ। ਪਾਤੜਾਂ ਸ਼ਹਿਰ ਦੇ ਬ੍ਰਾਹਮਣ ਸਭਾ ਦੇ ਪ੍ਰਧਾਨ ਸ੍ਰੀ ਕਮਲਜੀਤ ਸ਼ਰਮਾ ਅਤੇ ਮੈਂਬਰਾਂ ਦੀ ਅਗਵਾਈ ਹੇਠ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੇ ਮੈਂਬਰਾਂ ਨਾਲ ਬ੍ਰਾਹਮਣ ਭਲਾਈ ਬੋਰਡ ਬਣਾਉਣ ਅਤੇ ਸੰਸਕ੍ਰਿਤ ਭਾਸ਼ਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਦੀ ਮੰਗ ਸਬੰਧੀ ਵਿਚਾਰ ਚਰਚਾ ਹੋਈ। ਸਾਰੀ ਟੀਮ ਨੇ ਭਰੋਸਾ ਦਿਵਾਇਆ ਕਿ ਅਸੀਂ ਬ੍ਰਾਹਮਣ ਸਭਾ ਪਾਤੜਾਂ ਵੱਲੋਂ ਇਹਨਾਂ ਮੰਗਾਂ ਦਾ ਸਮਰਥਨ ਕਰਦੇ ਹਾਂ ਅਤੇ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਗਾ। ਮੰਗਤ ਸ਼ਰਮਾ ਪਿੰਡ ਬਰਾਸ ਬ੍ਰਾਹਮਣ ਸਭਾ ਦੇ ਪ੍ਰਧਾਨ ਜੀ ਨੇ ਵੀ ਉਚੇਚੇ ਤੌਰ ਤੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਤੇ ਮੰਗਾਂ ਸਬੰਧੀ ਮਦਦ ਕਰਨ ਦਾ ਭਰੋਸਾ ਦਿੱਤਾ। ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਟੀਮ ਦੀ ਅਗਵਾਈ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰਪਾਲ ਕੌਰਜੀਵਾਲਾ, ਮੀਤ ਪ੍ਰਧਾਨ ਸਤਪਾਲ ਪ੍ਰਾਸ਼ਰ, ਦਿਹਾਤੀ ਪ੍ਰਧਾਨ ਦਰਸ਼ਨ ਸਿੰਘ ਪੀ.ਆਰ.ਟੀ.ਸੀ. ਅਤੇ ਪ੍ਰੈਸ ਸਕੱਤਰ ਜਤੇਸ਼ ਜੋਲੀ ਨੇ ਕੀਤੀ।