ਪਟਿਆਲਾ, 25 ਨਵੰਬਰ (ਪ੍ਰੈਸ ਕਿ ਤਾਕਤ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੀ ਸ਼ਹਿਰ ਵਿੱਚ ਦੂਜਾ ਵੱਡਾ ਝਟਕਾ ਲੱਗਾ ਹੈ 4 ਦਿਨ ਪਹਿਲਾਂ ਕੈਪਟਨ ਦੇ ਚਹੇਤੇ ਕੇ ਕੇ ਸ਼ਰਮਾ ਦੀ ਪੀ ਆਰ ਟੀ ਸੀ ਤੋਂ ਚੈਅਰਮੈਨੀ ਖੋਹੀ ਗਈ ਅਤੇ ਉਹਨਾਂ ਦੀ ਥਾਂ *ਤੇ ਸਤਵਿੰਦਰ ਸਿੰਘ ਚੈੜਿਆਂ ਨੂੰ ਚੈਅਰਮੈਨ ਲਗਾ ਦਿਤਾ ਗਿਆ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਧੜੇ ਦੇ ਮੇਅਰ ਸੰਜੀਵ ਬਿੱਟੂ ਬਹੁਮਤ ਸਾਬਤ ਨਹੀਂ ਕਰ ਸਕੇ ਜਿਸ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੂੰ ਕਾਰਜਕਾਰੀ ਮੇਅਰ ਬਣਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ 2 ਸਿਆਸਤਦਾਨਾਂ ਬ੍ਰਹਮ ਮਹਿੰਦਰਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਸੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੇਅਰ ਸੰਜੀਵ ਬਿੱਟੂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਸੀ।
ਕੈਪਟਨ ਅਮਰਿੰਦਰ ਸਿੰਘ ਥੜੇ ਦੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਨਗਰ ਨਿਗਮ ਦੇ ਜਰਨਲ ਹਾਉਸ ਵਿੱਚ ਬਹੁਮਤ ਸਾਬਤ ਕਰਨ ਵਿਚ ਅਸਮਰੱਥ ਰਹੇ, ਸੰਜੀਵ ਬਿੱਟੂ ਨੂੰ 32 ਵੋਟਾਂ ਦੀ ਲੋੜ ਸੀ, ਜਦੋਂਕਿ ਉਹਨਾਂ ਨੂੰ 25 ਵੋਟਾਂ ਮਿਲੀਆਂ। ਉਨ੍ਹਾਂ ਨੂੰ ਸਸਪੈਂਡ ਕਰ ਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਅਗਲਾ ਮੇਅਰ ਚੁਣੇ ਜਾਣ ਤੱਕ ਕਾਰਜਕਾਰੀ ਮੇਅਰ ਬਣਾਇਆ ਗਿਆ ਹੈ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਹਾਲ ਵਿਚ ਹੰਗਾਮਾ ਹੋ ਗਿਆ। ਮੇਅਰ ਦੀ ਕੁਰਸੀ ਤੇ ਸੀਨੀਅਰ ਡਿਪਟੀ ਮੇਅਰ ਬੈਠੇ ਤਾਂ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਇਸ ਦਾ ਵਿਰੋਧ ਕਰਦਿਆਂ ਹੰਗਾਮਾ ਕੀਤਾ। ਇਸੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਹਾਲ ਵਿੱਚ ਪੁੱਜੇ ਅਤੇ ਮੇਅਰ ਵੱਲੋਂ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਸਾਹਮਣੇ ਆਪਣਾ ਗੁੱਸਾ ਜ਼ਾਹਰ ਕੀਤਾ।
ਪਟਿਆਲਾ ਨਗਰ ਨਿਗਮ *ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਿਲਆ ਅਤੇ ਜੰਮ ਕੇ ਧੱਕਾ ਮੁੱਕੀ ਹੋਈ। ਮੇਅਰ ਸੰਜੀਵ ਬਿੱਟੂ ਨੇ ਪੁਲਿਸ *ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਅਤੇ ਇਸ ਸਬੰਧੀ ਮੇਅਰ ਸੰਜੀਵ ਬਿੱਟੂ ਨੇ ਆਪਣੇ ਪੇਜ *ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇੱਕ ਕੌਂਸਲਰ ਸਰੋਜ ਸ਼ਰਮਾ ਵਾਰਡ ਨੰਬਰ 35 ਨੂੰ ਕੋਵਿਡ ਪਰਟੋਕਾਲ ਦੇ ਤਹਿਤ ਇਕਾਂਤਵਾਸ ਕੀਤਾ ਗਿਆ।
ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਕਾਲੀ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਪੁੱਜੇ। ਪਰ ਅਕਾਲੀ ਵਿਧਾਇਕ ਨੇ ਵੋਟ ਦਾ ਇਸਤੇਮਾਲ ਨਹੀਂ ਕੀਤਾ।
2017 ਤੋਂ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰ ਤੋਂ ਵਿਧਾਇਕ ਬਣੇ ਹਨ, ਇਹ ਪਹਿਲੀ ਵਾਰ ਹੈ ਕਿ ਉਹਨਾਂ ਨੇ ਜਨਰਲ ਹਾਉਸ ਦੇ ਇਜਲਾਸ ਵਿਚ ਹਿੱਸਾ ਲਿਆ। ਦੱਸਣਯੋਗ ਹੈ ਕਿ ਕਾਂਗਰਸ *ਚੋਂ ਅਸਤੀਫ਼ਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਨਵੀਂ ਪਾਰਟੀ ਬਣਾ ਲਈ ਸੀ।
ਉਧਰ, ਕੈਪਟਨ ਅਮਰਿੰਦਰ ਸਿੰਘ ਦੇ ਧੜੇ ਮੇਅਰ ਸੰਜੀਵ ਬਿੱਟੂ ਦਾ ਕਹਿਣਾ ਸੀ ਕਿ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਲਈ ਜੋ ਦੋ ਤਿਹਾਈ ਬਹੁਮਤ ਚਾਹੀਦਾ ਹੁੰਦਾ ਹੈ, ਉਸ ਵਿੱਚ ਉਨ੍ਹਾਂ ਦੀ ਜਿੱਤ ਹੋਈ ਹੈ ਕਿਉਂਕਿ ਮੰਤਰੀ ਬ੍ਰਹਮ ਮਹਿੰਦਰਾ ਦਾ ਧੜਾ ਦੋ ਤਿਹਾਈ ਬਹੁਮਤ ਹਾਸਲ ਨਹੀਂ ਕਰ ਸਕਿਆ।
ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਬ੍ਰਹਮ ਮਹਿੰਦਰਾ ਵੱਲੋਂ ਮੇਅਰ ਨੂੰ ਸਸਪੈਂਡ ਕਰਨ *ਤੇ ਤਿੱਖੀ ਪ੍ਰਤੀਕਿਿਰਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਅਰ ਸੰਜੀਵ ਬਿੱਟੂ ਖਿਲਾਫ ਬੇਵਿਸਾਹੀ ਮਤਾ ਫੇਲ੍ਹ ਹੋ ਗਿਆ ਕਿਉਂਕਿ ਕਾਂਗਰਸ ਪਾਰਟੀ ਮਤੇ ਦੇ ਹੱਕ ਵਿੱਚ ਦੋ ਤਿਹਾਈ ਕੌਂਸਲਰਾਂ ਦੀ ਹਮਾਇਤ ਨਹੀਂ ਜੁਟਾ ਸਕੀ। ਇਸ ਸ਼ਕਤੀ ਪ੍ਰਦਰਸ਼ਨ ਵਿੱਚ ਬੇਵਿਸਾਹੀ ਮਤੇ ਦੇ ਵਿਰੋਧ ਵਿੱਚ 25 ਤੇ ਮਤੇ ਦੇ ਹੱਕ ਵਿੱਚ 36 ਕਾਂਗਰਸੀ ਕੌਂਸਲਰਾਂ ਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਵੋਟ ਪਾਈ ਹੈ।
ਕੈਪਟਨ ਨੇ ਕਿਹਾ ਕਿ ਸਰਕਾਰੀ ਧਿਰ ਹਾਰ ਗਈ ਹੈ ਤੇ ਹੁਣ ਬਹਾਨੇ ਘੜ ਰਹੀ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਅਦਾਲਤ ਦਾ ਰੁਖ ਵੀ ਕਰਨਗੇ। ਮੇਅਰ ਬਿੱਟੂ ਨੇ ਵੀ ਕਿਹਾ ਕਿ ਇਸ ਮਾਮਲੇ *ਤੇ ਉਹ ਹਾਈਕੋਰਟ ਜਾਣਗੇ।