ਪਟਿਆਲਾ (ਪ੍ਰੈਸ ਕਿ ਤਾਕਤ ਬਿਊਰੋ) ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਜਿਲਾ ਸਦਰ ਮੁਕਾਮਾ ਤੇ ਦੋ ਰੋਜਾ ਸਮੂੰਹਕ ਭੁੱਖ ਹੜਤਾਲਾਂ ਸ਼ੂਰੂ ਕਰਕੇ ਜਿੱਥੇ ਕਿਸਾਨ ਤੇ ਮਜਦੂਰਾਂ ਦੇ ਸੰਘਰਸ਼ਾਂ ਦੀ ਹਮਾਇਤ ਕੀਤੀ ਗਈ, ਇਸ ਦੌਰਾਨ ਭੁੱਖ ਹੜਤਾਲੀ ਕੈਂਪਾਂ ਤੇ “ਤਿਰੰਗੇ, ਕਿਸਾਨੀ ਤੇ ਲਾਲ ਝੰਡੇ” ਲਾ ਕੇ ਰੈਲੀਆਂ ਕੀਤੀਆਂ ਗਈਆਂ ਅਤੇ ਪੰਜਾਬ ਸਰਕਾਰ ਵਲੋਂ ਮੁਲਾਜਮਾਂ—ਪੈਨਸ਼ਨਰਾਂ ਦੀਆਂ ਮੰਗਾਂ ਸਮੇਤ ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼ ਪਾਰਟ ਟਾਇਮ ਤੇ ਕਰੋਨਾ ਯੋਧੇ ਪੱਕੇ ਕਰਨ ਦੀ ਮੰਗ ਇੱਕ ਜੋਰਦਾਰ ਢੰਗ ਨਾਲ ਉਠਾਈ ਗਈ, ਕਿਉਂ ਜੋ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਚੁੱਪ ਧਾਰੀ ਬੈਠੀ ਅਤੇ 12 ਜਨਵਰੀ 2021 ਨੂੰ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਆਪਣੇ ਦਸਖਤਾਂ ਹੇਠ ਪੱਤਰ ਕਰਕੇ ਕੰਟਰੈਕਟ ਕਾਮਿਆਂ ਵਿੱਚ ਖਲਬਲੀ ਪੈਦਾ ਕਰ ਦਿੱਤੀ ਹੈ, ਇਸ ਪੱਤਰ ਅਨੁਸਾਰ ਕੰਟਰੈਕਟ ਕਰਮੀ ਰੈਗੂਲਰ ਹੋਣ ਦੀ ਦੌੜ ਤੋਂ ਬਾਹਰ ਕੱਢ ਦਿੱਤਾ ਹੈ।