• Login
Wednesday, June 4, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਮਾਈਕਰੋ ਤੇ ਸੀਮਤ ਜ਼ੋਨਾਂ ਅੰਦਰ 100 ਫੀਸਦੀ ਟੈਸਟਿੰਗ ਦੇ ਨਿਰਦੇਸ਼

admin by admin
in INDIA, PUNJAB
0
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 13 ਅਗਸਤ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਵਿਡ-19 ਦੇ ਹੋਰ ਫੈਲਾਓ ਨੂੰ ਰੋਕਣ ਲਈ ਮਾਈਕਰੋ ਜ਼ੋਨਾਂ ਅਤੇ ਸੀਮਤ ਜ਼ੋਨਾਂ ਵਿੱਚ ਰੈਪਿਡ ਐਂਟੀਜਨ ਟੈਸਟ ਵਿਧੀ ਦੀ ਵਰਤੋਂ ਕਰਕੇ 100 ਫੀਸਦ ਟੈਸਟਿੰਗ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।
ਸੂਬੇ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਜ਼ਿਲ÷ ਾ ਪੁਲਿਸ ਮੁਖੀਆਂ ਅਤੇ ਸਿਵਲ ਸਰਜਨਾਂ ਨੂੰ ਪੂਰੀ ਤਵੱਜੋ ਦੇ ਕੇ ਸੰਪਰਕ ਵਾਲੇ ਵਿਅਕਤੀਆਂ ਖਾਸਕਰ ਹਰ ਕੋਵਿਡ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਘੱਟੋ-ਘੱਟ 10 ਵਿਅਕਤੀਆਂ ਦਾ ਪਤਾ ਲਗਾਉਣ ਲਈ ਆਖਿਆ ਗਿਆ। ਉਨ੍ਹ÷ ਾਂ ਜ਼ਿਆਦਾ ਮੇਲ ਮਿਲਾਪ ਵਾਲੇ ਕਿੱਤਿਆਂ/ਪੇਸ਼ਿਆਂ ਵਾਲੇ ਵਿਅਕਤੀਆਂ, ਜਿਵੇਂ ਦੁਕਾਨਦਾਰ, ਮੰਡੀਆਂ ਵਿਚਲੇ ਕਾਮੇ ਅਤੇ ਮੂਹਰਲੀ ਕਤਾਰ ਵਾਲੇ ਮੁਲਾਜ਼ਮਾਂ ਦੇ ਇਸੇ ਹਫਤੇ ਦੇ ਅੰਦਰ-ਅੰਦਰ ਟੈਸਟ ਕਰਨ ਲਈ ਨਿਰਦੇਸ਼ ਦਿੱਤੇ ਅਤੇ ਇਸਨੂੰ ਟੈਸਟਿੰਗ ਹਫਤੇ ਵੱਜੋਂ ਐਲਾਨਿਆ।
ਮੁੱਖ ਮੰਤਰੀ ਵੱਲੋਂ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਸਮੁੱਚੇ ਦਫਤਰਾਂ, ਵਪਾਰਕ ਅਦਾਰਿਆਂ, ਉਦਯੋਗਿਕ ਯੂਨਿਟਾਂ ਅਤੇ ਮੈਰਿਜ ਪੈਲੇਸਾਂ ਆਦਿ ਜਿੱਥੇ 10 ਤੋਂ ਵਧੇਰੇ ਵਿਅਕਤੀ ਇਕੱਠੇ ਹੁੰਦੇ ਹਨ, ਵਿਖੇ ਸਿਹਤ ਅਤੇ ਸੁਰੱਖਿਆ ਉਪਾਵਾਂ ਦੀ ਪੂਰੀ ਬਾਰੀਕੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ‘ਕੋਵਿਡ ਮੋਨੀਟਰਾਂ’ ਦੀ ਲਾਜ਼ਮੀ ਨਿਯੁਕਤੀ ਕੀਤੇ ਜਾਵੇ। ਇਹ ਮੋਨੀਟਰ ਕੰਮ ਵਾਲੀਆਂ ਥਾਵਾਂ ਨੂੰ ਸਾਫ ਤੇ ਕੀਟਾਣੂੰ ਰਹਿਤ ਰੱਖੇ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ ਸਥਾਪਤ ਪਲਾਜ਼ਮਾ ਬੈਂਕਾਂ ਵਿਖੇ ਪਲਾਜ਼ਮਾ ਦੇਣ ਲਈ ਅੱਗੇ ਆਉਣ ਤਾਂ ਜੋ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ।
ਲੋਕਾਂ ਵਿੱਚ ਕੋਰੋਨਾਵਾਇਰਸ ਨਾਲ ਜੁੜੀਆਂ ਨਾਂਹ-ਪੱਖੀ ਆਮ ਧਾਰਨਾਵਾਂ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਲੋਕ ਸੰਪਰਕ ਵਿਭਾਗ ਨੂੰ ਲੋਕਾਂ ਨੂੰ ਕੋਰੋਨਾ ਟੈਸਟਿੰਗ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪੂਰੀ ਤਨਦੇਹੀ ਨਾਲ ਮੁਹਿੰਮ ਵਿੱਢਣ ਲਈ ਨਿਰਦੇਸ਼ ਦੇਣ ਲਈ ਆਖਿਆ ਕਿਉਂ ਜੋ ਮੌਜੂਦਾ ਸਮੇਂ ਲੋਕ ਇਸ ਨਾਲ ਜੁੜੀਆਂ ਨਾਂਹ ਪੱਖੀ ਧਾਰਨਾਵਾਂ ਕਰਕੇ ਟੈਸਟ ਕਰਵਾਉਣ ਤੋਂ ਝਿਜਕਦੇ ਹਨ। ਆਪਣੀ ਖੁਦ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ÷ ਾਂ ਨੂੰ ਅਜਿਹੀਆਂ ਨਾਂਹ-ਪੱਖੀ ਧਾਰਨਾਵਾਂ ਦਾ ਕੋਈ ਡਰ ਨਹੀਂ ਅਤੇ ਟੈਸਟ ਕਰਵਾਏ ਜਾਣ ਸਬੰਧੀ ਉਹ ਖੁਸ਼ੀ ਨਾਲ ਆਪਣੀ ਵੀਡੀਓ ਵੱਖ-ਵੱਖ ਮੀਡੀਆ ਪਲੈਟਫਾਰਮਾਂ ‘ਤੇ ਸਾਂਝੀ ਕਰਨਗੇ ਤਾਂ ਜੋ ਲੋਕਾਂ ਵਿਚ ਟੈਸਟਿੰਗ ਕਰਵਾਉਣ ਸਬੰਧੀ ਸਵੈ-ਭਰੋਸਾ ਭਰਿਆ ਜਾ ਸਕੇ ਕਿਉਂਕਿ ਟੈਸਟਿੰਗ ਦੀ, ਖਾਸਕਰ ਮੌਜੂਦਾ ਸਮੇਂ ਕੇਸਾਂ ਵਿਚ ਹੋਏ ਵਾਧੇ ਦੌਰਾਨ, ਬਹੁਤ ਮਹੱਤਤਾ ਹੈ।
ਇਸ ਤੋਂ ਪਹਿਲਾਂ ਕੋਰੋਨਾ ਨਾਲ ਬੁਰੀ ਤਰ÷ ੍ਹਾਂ ਪ੍ਰਭਾਵਿਤ 4 ਜ਼ਿਲ੍ਹਿ÷ ਆਂ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸ.ਐਸ.ਪੀਜ਼ ਅਤੇ ਸਿਵਲ ਸਰਜਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਨ੍ਹ÷ ਾਂ ਅਧਿਕਾਰੀਆਂ ਨੂੰ ਜ਼ਿਲ੍ਹਿ÷ ਆਂ ਨੂੰ ਸੈਕਟਰਾਂ ਵਿੱਚ ਵੰਡਣ ਲਈ ਕਿਹਾ ਤਾਂ ਜੋ ਕੋਵਿਡ ਦੀ ਸਥਿਤੀ ‘ਤੇ ਤਿੱਖੀ ਨਿਗਰਾਨੀ ਰੱਖੀ ਜਾ ਸਕੇ ਅਤੇ 100 ਫੀਸਦੀ ਟੈਸਟਿੰਗ, ਨਿਗਰਾਨੀ ਅਤੇ ਸੰਪਰਕ ਟਰੇਸਿੰਗ ਯਕੀਨੀ ਬਣਾਉਣ ਲਈ ਕਿਹਾ। ਹਰੇਕ ਸੈਕਟਰ ਦੀ ਨਿਗਰਾਨੀ ਗਜ਼ਟਿਡ ਰੈਂਕ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਕਰੇਗੀ, ਜੋ ਉਪਰੋਕਤ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨਾ ਯਕੀਨੀ ਬਣਾਏਗੀ। ਉਨ੍ਹ÷ ਾਂ ਵਿਸ਼ੇਸ਼ ਤੌਰ ‘ਤੇ ਇਨ੍ਹ÷ ਾਂ ਸ਼ਹਿਰਾਂ ਦੇ ਪੁਰਾਣੇ ਇਲਾਕਿਆਂ ਵਿਚ ਜੰਗੀ ਪੱਧਰ ‘ਤੇ ਟੈਸਟਿੰਗ ਸ਼ੁਰੂ ਕਰਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੋਜ਼ਾਨਾ ਆਧਾਰ ‘ਤੇ ਕੋਵਿਡ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਗਿਆਨ ਸਾਗਰ ਹਸਪਤਾਲ ਅਤੇ ਸਿਵਲ ਹਸਪਤਾਲ ਮੁਹਾਲੀ ਵਿੱਚ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੂੰ ਮੌਜੂਦਾ ਕੋਵਿਡ ਸਥਿਤੀ ਬਾਰੇ ਜਾਣੂੰ ਕਰਵਾਉਣ ਲਈ ਇਕ ਸੰਖੇਪ ਪੇਸ਼ਕਾਰੀ ਦਿੰਦਿਆਂ ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਕੋਵਿਡ ਦੇ ਮਾਮਲਿਆਂ ਦੇ ਵਧਣ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਸਾਰੇ ਮੈਡੀਕਲ ਕਾਲਜ ਅਤੇ ਸਰਕਾਰੀ ਹਸਪਤਾਲ ਮਜ਼ਬੂਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਸਿੱਖਿਅਤ ਡਾਕਟਰਾਂ ਅਤੇ ਪੈਰਾ-ਮੈਡਿਕਸ ਨਾਲ ਲੈਸ ਹਨ।
ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਧਾਰਮਿਕ ਸੰਸਥਾਵਾਂ ਦੇ ਹੋਰ ਮੁਖੀਆਂ ਨੂੰ ਬੇਨਤੀ ਕਰਨ ਕਿ ਉਹ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਇਸ ਜਾਨਲੇਵਾ ਵਾਇਰਸ ਤੋਂ ਸੁਰੱਖਿਆ ਲਈ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕਰਨ। ਉਨ੍ਹ÷ ਾਂ ਇਹ ਵੀ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਸ਼ਾਮਲ ਕਰਦਿਆਂ ਤਾਲਮੇਲ ਆਧਾਰਤ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਸ ਵਿੱਚ ਸੀਮਤ ਜ਼ੋਨਾਂ ‘ਚ ਰੈਪਿਡ ਐਂਟੀਜਨ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਨੂੰ ਤੇਜ਼ ਕਰਨਾ ਚਾਹੀਦਾ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਪੂਰੀ ਪੁਲਿਸ ਫੋਰਸ ਕੋਵਿਡ ਦੀਆਂ ਬੰਦਿਸ਼ਾਂ ਨੂੰ ਲਾਗੂ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਆਮ ਤੌਰ ‘ਤੇ ਲੋਕ ਇਸ ਦਾ ਪਾਲਣ ਕਰ ਰਹੇ ਹਨ।

Post Views: 56
  • Facebook
  • Twitter
  • WhatsApp
  • Telegram
  • Facebook Messenger
  • Copy Link
Tags: #IndiaFightsCorona COVID-19 in India#PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghcarona cerfew updates in punjabCarona Virus Cases in India : LIVE UPDATESchandigarh newsCHIEF MINISTER OFFICE PUNJABcorona virus in punjabcorona virus latest figures news in punjabCorona Virus Trackers appCoronavirus (COVID-19) News: Find Latest News Update information Outbreak Cases Death Rate of Coronavirus I Raftaar newscoronavirus in punjab: Latest News & VideosCoronaVirus is easier to avoid in punjabCoronavirus positive cases in India continuecoronavirus rumors in punjabCoronavirus Update (Live)Coronavirus Updates Worldometer - real time world statisticsCoronavirus updates: Latest Coronavirus NewsCoronavirus world-o-meter update live: Country-wise total number of carona casesCoronavirus Worldometer 5 countries with the highestcovid 19 Coronavirus Live UpdatesCovid-19 cases in the last 24 hourscrime news in punjabcriminal newscriminal storyDr Senu Duggal additional director department of information and public relations PunjabDr Senu Duggal DPR Punjab latest news and videosHow To Prevent Coronavirus In punjabINDIA Breaking News TodayIndia Coronavirus Map and Case CountINDIA Latest News HeadlinesIndia's COVID-19 casesInformation & Public Relations Department Punjabinternational latest news channelJUST NOW INDIA BREAKING : TOP 10 HEADLINES news todayjust now india newsLatest National News Headlines and Breaking News in IndiaLatest News and Updates on PunjabLatest News Breaking News TodayLATEST NEWS IN INDIA : CORONA VIRUS UPDATESLatest News Today From IndiaLatest News: top news headlines videos and updateslive #Ask Captain Facebook interactionlive updateslive viral newslive viral videoLock Down PunjabOfficial Updates Coronavirus - World Health OrganizationOfficial Updates Coronavirus | COVID-19 in India |OMG : Today Carona Virus Cases in India : LIVE UPDATESpb govt. newspress ki takatpress ki taquatpunjab congress akali dal newspunjab congress newspunjab Coronavirus Live Updatespunjab Coronavirus rumour-mongersPunjab coronavirus symptomspunjab crime newsPunjab government latest newsPunjab Live latest newspunjab politicsPunjabi khabranpunjabi latest newsSenu Duggal pro chandigarh latest news and videosSuspected Of Corona Virus Found In Punjabtop 10 newspaperstop ten patiala daily punjabi newspapers listसूचना एवं लोक संपर्क विभाग पंजाब Punjab coronavirus symptomsਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਅਮਰਿੰਦਰ ਵੱਲੋਂ ਨਕਲੀ ਸ਼ਰਾਬ ਮਾਮਲੇ ਵਿੱਚ ਡੀ.ਜੀ.ਪੀ. ਨੂੰ ਕੋਝੇ ਢੰਗ ਨਾਲ ਨਿਸ਼ਾਨਾ ਬਣਾਉਣ ਲਈ ਮਜੀਠੀਆ ਦੀ ਕਰੜੀ ਆਲੋਚਨਾ

Next Post

ਮਿਸ਼ਨ ਤੰਦਰੁਸਤ ; ਪੰਜਾਬ ‘ਚ ਚੈਕਿੰਗ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ ਨਸ਼ਟ ਕਰਵਾਏ : ਪੰਨੂ

Next Post

ਮਿਸ਼ਨ ਤੰਦਰੁਸਤ ; ਪੰਜਾਬ 'ਚ ਚੈਕਿੰਗ ਦੌਰਾਨ 55.34 ਕੁਇੰਟਲ ਫਲ ਤੇ ਸਬਜੀਆਂ ਨਸ਼ਟ ਕਰਵਾਏ : ਪੰਨੂ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In