• Login
Monday, July 28, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਡਿਪਟੀ ਕਮਿਸ਼ਨਰ ਵੱਲੋਂ ਅੰਤਰ-ਰਾਜੀ ਨਾਕਿਆਂ ਰਾਹੀਂ ਨਾਗਰਿਕਾਂ ਦੇ ਦਾਖਲੇ ਮੌਕੇ ਮੈਡੀਕਲ ਸਕਰੀਨਿੰਗ ਯਕੀਨੀ ਬਣਾਉਣ ਦੇ ਆਦੇਸ਼

Subash Bharti by Subash Bharti
in PUNJAB
0
ਡਿਪਟੀ ਕਮਿਸ਼ਨਰ ਵੱਲੋਂ ਅੰਤਰ-ਰਾਜੀ ਨਾਕਿਆਂ ਰਾਹੀਂ ਨਾਗਰਿਕਾਂ ਦੇ ਦਾਖਲੇ ਮੌਕੇ ਮੈਡੀਕਲ ਸਕਰੀਨਿੰਗ ਯਕੀਨੀ ਬਣਾਉਣ ਦੇ ਆਦੇਸ਼

ਕੈਪਸ਼ਨ: ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ।

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਆਈਸੋਲੇਸ਼ਨ ਸੈਂਟਰਾਂ, ਇਕਾਂਤਵਾਸ ਕੇਂਦਰਾਂ, ਹੋਰਨਾਂ ਰਾਜਾਂ ਦੇ ਨੋਡਲ ਅਧਿਕਾਰੀਆਂ ਨਾਲ ਰਾਬਤਾ ਰੱਖਣ ਸਬੰਧੀ ਪ੍ਰਕਿਿਰਆ ਦਾ ਜਾਇਜ਼ਾ
*ਲੋਕਾਂ ਨੂੰ ਸਿਹਤ ਸਲਾਹਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਆਦੇਸ਼
ਸੰਗਰੂਰ, 5 ਮਈ (ਸੁਭਾਸ਼ ਭਾਰਤੀ):
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਸੰਗਰੂਰ ਦੀਆਂ ਹਰਿਆਣਾ ਸੂਬੇ ਨਾਲ ਲਗਦੀਆਂ ਹੱਦਾਂ ਅਤੇ ਪੰਜਾਬ ਦੇ ਹੋਰਨਾ ਜ਼ਿਿਲਆਂ ਰਾਹੀਂ ਜ਼ਿਲ੍ਹਾ ਸੰਗਰੂਰ ਵਿੱਚ ਦਾਖਲ ਹੋਣ ਦੇ ਰਸਤਿਆਂ ‘ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਸਥਾਪਤ ਕੀਤੇ ਗਏ ਅੰਤਰਰਾਜੀ ਨਾਕਿਆਂ ਰਾਹੀਂ ਜ਼ਿਲ੍ਹੇ ਵਿੱਚ ਕਿਤੋਂ ਵੀ ਦਾਖਲ ਹੋਣ ਵਾਲੇ ਵਿਅਕਤੀਆਂ ਵਿੱਚੋਂ ਸ਼ੱਕੀ ਮਾਮਲਿਆਂ ਦੀ ਮੈਡੀਕਲ ਸਕਰੀਨਿੰਗ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੰਤਰਰਾਜੀ ਨਾਕਿਆਂ ਰਾਹੀਂ ਰੋਜ਼ਾਨਾ ਆਉਣ ਤੇ ਜਾਣ ਵਾਲੇ ਨਾਗਰਿਕਾਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਸਮੀਖਿਆ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਖੇ ਪਾਜ਼ੀਟਿਵ ਮਾਮਲਿਆਂ ਦੀ ਵਧ ਰਹੀ ਗਿਣਤੀ ਬਹੁਤ ਚਿੰਤਾ ਦਾ ਵਿਸ਼ਾ ਹੈ ਇਸ ਲਈ ਆਉਣ ਜਾਣ ਸਬੰਧੀ ਨਾਗਰਿਕਾਂ ਦੀ ਸਮੁੱਚੀ ਪ੍ਰਕਿਿਰਆ ‘ਤੇ ਚੌਕਸੀ ਰੱਖੇ ਜਾਣਾ ਸਮੇਂ ਦੀ ਅਹਿਮ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਹਰਿਆਣੇ ਨਾਲ ਲਗਦੀਆਂ ਹੱਦਾਂ ‘ਤੇ ਸਥਾਪਤ ਪੰਜ ਵਿਸ਼ੇਸ ਨਾਕਿਆਂ ‘ਤੇ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਸਮੁੱਚੇ ਰਿਕਾਰਡ ਦੀ ਸਾਂਭ ਸੰਭਾਲ ਯਕੀਨੀ ਬਣਾਉਣਗੀਆਂ। ਉਨ੍ਹਾਂ ਦੱਸਿਆ ਕਿ ਜਾਖਲ ਰੋਡ ਚੂੜਲ ਕਲਾਂ, ਜਾਖਲ ਤੋਂ ਬਰੇਟਾ ਰੋਡ ਟੀ ਪੁਆਇੰਟ ਕਾਲੀਆ ਮੇਨ ਰੋਡ, ਜਾਖਲ ਰੋੜ ਕੜੈਲ, ਟੋਹਾਣਾ ਰੋਡ ਰਾਮਪੁਰਾ ਪਿਕਟ ਅਤੇ ਡਰੇਨ ਪੁਲ ਕੈਥਲ ਰੋਡ, ਖਨੌਰੀ ਵਿਖੇ ਨਾਕੇ ਲਗਾਏ ਗਏ ਹਨ। ਜਿਥੇ ਕਿ ਸ਼ੱਕੀ ਜਾਂ ਰੈਡ ਜ਼ੋਨ ਵਿੱਚੋਂ ਆਉਣ ਵਾਲੇ ਵਿਅਕਤੀਆਂ ਦਾ ਟੈਸਟਿੰਗ ਪੋਡ ਰਾਹੀਂ ਸੈਂਪਲ ਲੈਣ ਦੀ ਪ੍ਰਕਿਿਰਆ ਜਾਰੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਅੰਤਰ ਰਾਜੀ ਨਾਕਿਆਂ, ਹੋਰਨਾਂ ਰਾਜਾਂ ਵਿੱਚੋਂ ਪਰਤਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਵਸਨੀਕਾਂ, ਵੱਖ ਵੱਖ ਰਾਜਾਂ ਨੂੰ ਸੰਗਰੂਰ ਤੋਂ ਵਾਪਸ ਪਰਤਣ ਵਾਲੇ ਨਾਗਰਿਕਾਂ, ਟੈਸਟਿੰਗ ਪ੍ਰਕਿਿਰਆ ਦੌਰਾਨ ਨੈਗੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਪਿੰਡ ਪੱਧਰ ‘ਤੇ ਜਾਂ ਸ਼ਹਿਰੀ ਖੇਤਰਾਂ ਵਿੱਚ ਸਥਾਪਤ ਇਕਾਂਤਵਾਸ ਕੇਂਦਰਾਂ, ਨਾਗਰਿਕ ਦੇ ਪਾਜ਼ੀਟਿਵ ਪਾਏ ਜਾਣ ਦੀ ਸਥਿਤੀ ਵਿੱਚ ਆਈਸੋਲੇਸ਼ਨ ਸੈਂਟਰਾਂ ਵਿੱਚ ਤੁਰੰਤ ਐਂਬੂਲੈਂਸਾਂ ਤੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਭਿਜਵਾਉਣ, ਹੋਰਨਾਂ ਰਾਜਾਂ ਦੇ ਨੋਡਲ ਅਧਿਕਾਰੀਆਂ ਨਾਲ ਲੋੜ ਪੈਣ ‘ਤੇ ਤਾਲਮੇਲ ਕਰਨ ਸਬੰਧੀ ਅਪਣਾਈ ਜਾ ਰਹੀ ਪ੍ਰਕਿਿਰਆ ਦੀ ਸਮੀਖਿਆ ਕੀਤੀ।
ਥੋਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਹੋਣ ਵਾਲੇ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ, ਮਾਸਕ ਤੇ ਸੈਨੀਟਾਈਜੇਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਕਾਂਤਵਾਸ ਕੇਂਦਰਾਂ ਵਿੱਚ ਰਹਿੰਦੇ ਨਾਗਰਿਕਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਸਰਕਾਰ ਦੇ ਆਦੇਸ਼ਾਂ ਮੁਤਾਬਕ ਸਿਹਤ ਸਮੇਤ ਹੋਰ ਸੁਵਿਧਾਵਾਂ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੀ ਜਾਇਜ਼ਾ ਲਿਆ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਬੱਤਰਾ, ਉਪ ਮੰਡਲ ਮੈਜਿਸਟਰੇਟ ਬਬਨਦੀਪ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਸਿਵਲ ਸਰਜਨ ਡਾ. ਰਾਜ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਗਗਨਦੀਪ ਸਿੰਘ ਬਰਾੜ, ਵਣ ਮੰਡਲ ਅਫ਼ਸਰ ਵਿਿਦਆ ਸਾਗਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਐਸਸੀ ਕਮਿਸ਼ਨ ਮੈਂਬਰ ਪੂਨਮ ਕਾਂਗੜਾ ਨੇ ਮੁੱਖਮੰਤਰੀ ਫੰਡ ਲਈ ਦਿੱਤੀ ਤਿੰਨ ਮਹੀਨਿਆਂ ਦੀ ਤਨਖ਼ਾਹ

Next Post

ਸਰਕਾਰ ਮੰਡੀਆਂ ਨਾਲ ਜੁੜੇ ਵਰਗ ਨੂੰ ਅਣਗੌਲਿਆਂ ਨਾ ਕਰੇ – ਚੀਮਾ

Next Post
ਸਰਕਾਰ ਮੰਡੀਆਂ ਨਾਲ ਜੁੜੇ ਵਰਗ ਨੂੰ ਅਣਗੌਲਿਆਂ ਨਾ ਕਰੇ – ਚੀਮਾ

ਸਰਕਾਰ ਮੰਡੀਆਂ ਨਾਲ ਜੁੜੇ ਵਰਗ ਨੂੰ ਅਣਗੌਲਿਆਂ ਨਾ ਕਰੇ - ਚੀਮਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In