ਚੰਡੀਗੜ੍ਹ, 4 ਸਤੰਬਰ (ਪੀਤੰਬਰ ਸ਼ਰਮਾ) : ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵੱਡੇ ਪ੍ਰੋਜੈਕਟ ਹੁਣ ਸਪੀਡ ਫੜਨਗੇ| ਕੰਮ ਵਿਚ ਸੁਸਤੀ ਵਰਤਨ ਵਾਲੀ ਨਿਰਮਾਣ ਏਜੰਸੀਆਂ ਨੂੰ ਜਿੱਥੇ ਕੜੀ ਚੇਤਾਵਨੀ ਦਿੱਤੀ ਗਈ ਹੈ ਉੱਥੇ ਅਧਿਕਾਰੀਆਂ ਨੂੰ ਵੀ ਆਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਿਆਉਣ ਦੇ ਲਈ ਕਿਹਾ ਗਿਆ ਹੈ|
ਅੱਜ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਿਨ੍ਹਾਂ ਦੇ ਕੋਲ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਵਿਭਾਗ ਦੇ 100 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਪ੍ਰੋਜੈਕਟਸ ਦੀ ਸਮੀਖਿਆ ਕੀਤੀ ਅਤੇ ਕ੍ਰਮਵਾਰ ਇਕ-ਇਕ ਪ੍ਰੋਜੈਕਟ ਦੇ ਬਾਰੇ ਵਿਚ ਗੰਭੀਰਤਾ ਨਾਲ ਚਰਚਾ ਕੀਤੀ| ਇਸ ਮੌਕੇ ‘ਤੇ ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਤੇ ਨਿਰਮਾਣ ਏਜੰਸੀਆਂ ਦੇ ਪ੍ਰਤੀਨਿਧੀ ਮੌਜੂਦ ਸਨ|
ਡਿਪਟੀ ਸੀਐਮ ਨੇ ਕਿਹਾ ਕਿ ਜੋ ਵੀ ਨਿਰਮਾਣ ਏੰਜਸੀ ਕਿਸੇ ਪ੍ਰੋਜੈਕਟ ਦੇ ਲਈ ਨਿਰਧਾਰਿਤ ਸਮੇਂ ਵਿਚ ਕਾਰਜ ਪੂਰਾ ਕਰਨ ਵਿਚ ਢਿੱਲ ਵਰਤਦੀ ਹੈ ਤਾਂ ਉਸ ਨੂੰ ਪੈਨੇਲਟੀ ਲਗਾਈ ਜਾਵੇਗੀ| ਉਨ੍ਹਾਂ ਨੇ ਅਜਿਹੇ ਅਧਿਕਾਰੀਆਂ ਨੂੰ ਵੀ ਕੜੀ ਚੇਤਾਵਨੀ ਦਿੱਤੀ ਜੋ ਪ੍ਰੋਜੈਕਟ ਵਿਚ ਆੜੇ ਆਉਣ ਵਾਲੀ ਸਮਸਿਆਵਾਂ ਨੂੰ ਨਿਪਟਾਉਣ ਵਿਚ ਲਾਪ੍ਰਵਾਹੀ ਦਾ ਰਵੇਇਆ ਰੱਖਦੇ ਹਨ| ਡਿਪਟੀ ਮੁੱਖ ਮੰਤਰੀ ਨੇ ਰਾਜ ਸਰਕਾਰ ਵੱਲੋਂ ਭਰੇਸਾ ਦਿੱਤਾ ਕਿ ਕਿਸੇ ਵੀ ਪ੍ਰੋਜੈਕਟ ਲਈ ਧਨ ਦੀ ਕਮੀ ਅੱਗੇ ਨੀਂ ਆਉਣ ਦਿੱਤੀ ਜਾਵੇਗੀ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਜੋੜਨ ਵਾਲਾ ਯਮੁਨਾ ਬ੍ਰਿਜ, ਜੋ ਫਰੀਦਾਬਾਦ-ਗ੍ਰੇਟਰ ਨੋਇਡਾ ਰੋਡ ‘ਤੇ ਬਣ ਰਿਹਾ ਹੈ, ਦੇ ਬਨਣ ਵਿਚ ਦੇਰੀ ਦਾ ਕਾਰਣ ਪੁਛਿਆ ਤਾਂ ਉਨ੍ਹਾਂ ਨੂੰ ਦਸਿਆ ਗਿ ਕਿ ਸਮੇਂ-ਸਮੇਂ ‘ਤੇ ਨੈਸ਼ਨਲ ਗ੍ਰੀਨਰੀ ਟ੍ਰਿਬਿਯੂਨਲ ਵੱਲੋਂ ਨਿਰਮਾਣ ਗਤੀਵਿਧੀਆਂ ‘ਤੇ ਰੋਕ ਲਗਾਏ ਜਾਣ ਦੇ ਕਾਰਣ ਕਾਰਜ ਪੂਰਾ ਕਰਨ ਵਿਚ ਅੜਚਨ ਆਈ ਹੈ| ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਚਿੜਾਵ ਮੋੜ ਤੋਂ ਕੈਥਲ ਤਕ ਕੁੰਜਪੁਰਾ-ਕਰਨਾਲ-ਕੈਥਲ-ਖਨੌਰੀ ਰੋਡ ਨੂੰ ਦੋ-ਲੇਨ ਤੋਂ ਚਾਰ-ਲੇਨ ਦੇ ਤੌਰ ‘ਤੇ ਚੌੜਾ ਕੀਤਾ ਜਾਵੇਗਾ, ਜਿਸ ਦਾ 21 ਮਾਰਚ-2021 ਤਕ ਕਾਰਜ ਪੂਰਾ ਹੋਣ ਦਾ ਟੀਚਾ ਰੱਖਿਆ ਗਿਆ ਹੈ| ਇਸ ਤਰ੍ਹਾ, ਕਰਨਾਲ-ਮੇਰਠ ਰੋਡ ਨੂੰ 6-ਲੇਨ/4-ਲੇਨ ਦੇ ਤੌਰ ‘ਤੇ ਚੌੜਾ ਕੀਤਾ ਜਾਵੇਗਾ, ਇਸ ਵਿਚ ਰਸਤੇ ਵਿਚ ਪੈਣ ਵਾਲੇ ਪੁੱਲਾਂ ਦਾ ਵੀ ਮੁੜ ਨਿਰਮਾਣ ਕੀਤਾ ਜਾਣਾ ਹੈ|
ਡਿਪਟੀ ਮੁੱਖ ਮੰਤਰੀ ਨੇ ਖਰਕ ਤੋਂ ਭਿਵਾਨੀ ਤਕ 4-ਲੇਨ ਰੋਡ ਅਤੇ ਰੋਹਤਕ ਰੋਡ ਤੋਂ ਚਰਖੀ ਦਾਦਰੀ ਰੋਡ ਨੂੰ ਜੋੜਨ ਵਾਲੇ ਭਿਵਾਨੀ ਬਾਈਪਾਸ ਦੇ ਨਿਰਮਾਣ ਵਿਚ ਹੋ ਰਹੀ ਦੇਰੀ ‘ਤੇ ਨਾਰਾਜਗੀ ਜਾਹਿਰ ਕੀਤੀ ਅਤੇ ਕਿਹਾ ਕਿ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇ| ਇਸ ਤਰ੍ਹਾ, 4-ਲੇਨ ਪਿੰਜੌਰ ਬਾਈਪਾਸ ਦੇ ਨਿਰਮਾਣ, ਨਾਂਰਨੌਲ ਖੇਤਰ ਵਿਚ ਸਰਕਾਰੀ ਮੈਡੀਕਲ ਕਾਲਜ ਕੋਰਿਆਵਾਸ ਦਾ ਨਿਰਮਾਣ ਅਤੇ ਡਾ.ਬੀ.ਆਰ. ਅੰਬੇਦਕਰ ਨੈਸ਼ਨਲ ਲਾ ਯੂਨੀਵਰਸਿਟੀ, ਸੋਨੀਪਤ ਦੇ ਪ੍ਰੋਜੈਕਟ ਨੂੰ ਨਿਰਧਾਰਿਤ ਸਮੇਂ ਤੋਂ ਕਾਫੀ ਵੱਧ ਸਮੇਂ ਲੈਣ ‘ਤੇ ਉਨ੍ਹਾਂ ਨੇ ਨਿਰਮਾਣ ਏੰਜਸੀਆਂ ਨੂੰ ਚਤਾਵਨੀ ਦਿੱਤੀ ਕਿਜੇਕਰ ਇਸ ਵਾਰ ਯਮੀਨੀ ਕੀਤਾ ਗਿਆ ਸਮੇਂ ਵਿਚ ਕਾਰਜ ਪੂਰਾ ਨਹੀਂ ਕੀਤਾ ਗਿਆ ਤਾਂ ਉਨ੍ਹਾਂ ‘ਤੇ ਪੈਨਲਟੀ ਲਗਾਈ ਜਾਸਕਦੀ ਹੈ|
ਡਿਪਟੀ ਮੁੱਖ ਮੰਤਰੀ ਨੇ ਅੱਜ 100 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਕਰੀਬ ਇਕ ਦਰਜਨ ਪ੍ਰੋਜੈਕਟ ਦੇ ਨਿਰਮਾਣ ਕੰਮਾਂ ਦੀ ਸਮੀਖਿਆ ਕਰਨ ਦੇ ਬਾਅਦ ਕਿਹਾ ਕਿ ਹੁਣ ਕੋਰੋਨਾ ਮਹਾਮਾਰੀ ਦੇ ਕਾਰਣ ਕੰਮ ਵਿਚ ਦੇਰੀ ਦਾ ਬਹਾਨਾ ਨਹੀਂ ਚੱਲੇਗਾ, ਸਥਿਤੀਆਂ ਆਮ ਹੋ ਚੁੱਕੀਆਂ ਹਨ, ਇਸ ਲਈ ਸਾਰੇ ਅਧਿਕਾਰੀ ਤੇ ਨਿਰਮਾਣ ਏੰਜਸੀਆਂ ਕਾਰਜ ਵਿਚ ਜੁਟ ਜਾਣ ਤਾਂ ਜੋ ਸੂਬੇ ਦੇ ਲੋਕਾਂ ਨੂੰ ਇੰਨ੍ਹਾਂ ਪ੍ਰੋਜੈਕਟ ਦਾ ਲਾਭ ਮਿਲ ਸਕੇ|