ਪਟਿਆਲਾ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਦੇ ਰਾਜਿਦੰਰਾ ਹਸਪਤਾਲ ਵਿਚ ਕੱਲ ਸ਼ੁਰੂ ਹੋਏ ਪਲਾਜਮਾ ਬੈਂਕ ਵਿਚ ਠੀਕ ਹੋਏ ਮਰੀਜਾਂ ਵਲੋਂ ਪਲਾਜਮਾ ਦੇਣਾ ਸ਼ੁਰੂ ਕਰ ਦਿਤਾ ਗਿਆ ਹੈ ਇਸੇ ਲੜੀ ਵਿਚ ਹਰੀ ਉਮ ਸੇਵਾ ਮੰਡਲ ਦੇ ਫਾਉਂਡਰ ਚੈਅਰਮੈਨ ਅਤੇ ਸ਼ਿਵ ਸੈਨਾ ਹਿੰਦੂਸਤਾਨ ਦੇ ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਗਾਬਾ ਜਿਹਨਾਂ ਨੂੰ 2 ਮਹੀਨੇ ਪਹਿਲਾਂ ਕਰੋਨਾਂ ਹੋਇਆ ਸੀ ਵਲੋਂ ਪਲਾਜਮਾ ਦਾਨ ਕੀਤਾ ਗਿਆ ਤਾਂ ਜ਼ੋ ਕਰੋਨਾ ਨਾਲ ਲੜ ਰਹੇ ਹੋਰ ਮਰੀਜ ਛੇਤੀ ਤੋਂ ਛੇਤੀ ਠੀਕ ਹੋ ਸਕਣ।