ਭਿੱਖੀਵਿੰਡ/ਖਾਲੜਾ, 06 ਸਿਤੰਬਰ (ਰਣਬੀਰ ਸਿੰਘ)- ਦਿਲ, ਸ਼ੂਗਰ, ਛਾਤੀ ,ਗੁਰਦੇ ਅਤੇ ਪੇਟ ਦੇ ਮਾਹਿਰ ਡਾ ਐੱਚ.ਪੀ.ਐੱਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਅਹੁਦਾ ਸੰਭਾਲ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਮਰਨ ਹਸਪਤਾਲ ਦੇ ਡਾ ਗੁਰਮੇਜ ਸਿੰਘ ਨੇ ਦੱਸਿਆ ਕਿ ਡਾ ਐੱਚ.ਪੀ.ਐੱਸ ਭਿੰਡਰ 3 ਵਜੇ ਤੋਂ 5 ਵਜੇ ਤੱਕ ਰੋਜ਼ਾਨਾ ਮਰੀਜ਼ਾਂ ਨੂੰ ਚੈੱਕ ਕਰਨਗੇ । ਉਨ੍ਹਾਂ ਕਿਹਾ ਕਿ ਡਾ ਭਿੰਡਰ ਫੋਰਟਿਸ ਹਸਪਤਾਲ ਮੋਹਾਲੀ ਅੰਮ੍ਰਿਤਸਰ ਅਤੇ ਆਈ.ਵੀ.ਵਾਈ ਹਸਪਤਾਲ ਮੋਹਾਲੀ ਅਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਤਰਨਤਾਰਨ ਵਿਖੇ ਸੇਵਾਵਾਂ ਦੇ ਚੁੱਕੇ ਹਨ । ਇਸ ਮੌਕੇ ਸਿਮਰਨ ਹਸਪਤਾਲ ਦੇ ਐੱਮ.ਡੀ ਡਾ ਗੁਰਮੇਜ ਸਿੰਘ ਵੀਰਮ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਡਾ ਗੁਰਮੇਜ ਨੇ ਕਿਹਾ ਕਿ ਉਨਾ ਨੂੰ ਪੂਰਨ ਵਿਸ਼ਵਾਸ਼ ਹੈ ਕਿ ਡਾ ਐੱਚ.ਪੀ.ਐੱਸ ਭਿੰਡਰ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਾਲ ਇਲਾਕੇ ਭਰ ਨੂੰ ਫਾਇਦਾ ਹੋਏਗਾ