• Login
Tuesday, February 10, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

2021 ਵਿੱਚ ਸਥਾਨਕ ਸਰਕਾਰ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਲੋਕਤੰਤਰ ਦੀ ਮਜ਼ਬੂਤੀ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਹਰ ਨਾਗਰਿਕ ਨੂੰ ਜਾਗਰੂਕ ਰਹਿਣ ਦੀ ਲੋੜ

Subash Bharti by Subash Bharti
in PUNJAB
0
2021 ਵਿੱਚ ਸਥਾਨਕ ਸਰਕਾਰ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਲੋਕਤੰਤਰ ਦੀ ਮਜ਼ਬੂਤੀ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਹਰ ਨਾਗਰਿਕ ਨੂੰ ਜਾਗਰੂਕ ਰਹਿਣ ਦੀ ਲੋੜ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link
(ਸੁਭਾਸ਼ ਭਾਰਤੀ)

(ਸੁਭਾਸ਼ ਭਾਰਤੀ): ਪੰਜਾਬ ਸੂਬੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਜਿੱਥੇ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੀ ਕਮਰ ਕਸਦੇ ਹੋਏ ਸਰਗਰਮੀਆਂ ਸ਼ੁਰੂ ਕਰਨ ਦੇ ਨਾਲ-ਨਾਲ ਆਪਣੀ ਦਾਅਵੇਦਾਰੀ ਅਤੇ ਜਨਤਾ ਨਾਲ ਵਾਅਦਿਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ, ਇਸ ਲਈ ਜਨਤਾ ਨੂੰ ਜਾਗਰੂਕ ਰਹਿੰਦੇ ਹੋਏ ਆਪਣੇ ਇਲਾਕੇ ਵਿੱਚ ਚੋਣ ਲੜਣ ਵਾਲੇ ਉਮੀਦਵਾਰ ਤੋਂ ਆਪਣੇ ਕਾਰਜਕਾਲ ਦੌਰਾਨ ਉਸ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਲਿਖਤੀ ਤੌਰ ਤੇ ਲੈਣ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰ ਸਕਣ ਦੀ ਸੂਰਤ ਵਿੱਚ ਸਬੰਧਤ ਉਮੀਦਵਾਰ ਵੱਲੋਂ ਆਪਣੇ ਆਹੁਦੇ ਤੋਂ ਤਿਆਗ ਪੱਤਰ ਦੇਣ ਦੀ ਸਮਰੱਥਾ ਰੱਖਦਾ ਹੋਵੇ।
ਅਕਸਰ ਦੇਖਿਆ ਗਿਆ ਹੈ ਕਿ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਅਤੇ ਨਾ ਹੀ ਲੋਕਾਂ ਵਿੱਚ ਈਮਾਨਦਾਰੀ ਨਾਲ ਵਿਚਰਦਾ ਹੈ ਇਹਨਾਂ ਕਾਰਨਾਂ ਕਰਕੇ ਸਬੰਧਤ ਇਲਾਕੇ ਦੇ ਵਿਕਾਸ ਕਾਰਜਾਂ ਦਾ ਪ੍ਰਭਾਵਿਤ ਹੋਣਾ ਵੀ ਸੁਭਾਵਿਕ ਹੈ। ਇਹ ਵੀ ਦੇਖਿਆ ਗਿਆ ਹੈ ਕਿ ਚੋਣਾਂ ਹੋਣ ਤੋਂ ਪਹਿਲਾਂ ਹਰ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਤੋਂ ਵੋਟਾਂ ਦੀ ਮੰਗ ਕਰਨ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ-ਦਾਅਵੇ ਅਤੇ ਹਰ ਦੁੱਖ-ਸੁੱਖ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਕਰਦਾ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਕਾਫੀ ਹੱਦ ਤੱਕ ਇਹ ਉਮੀਦਵਾਰ ਕਿਧਰੇ ਵੀ ਦਿਖਾਈ ਨਹੀਂ ਦਿੰਦੇ ਜਦਕਿ ਹਰ ਇਲਾਕਾ ਵਾਸੀ ਦਾ ਇਹ ਸੁਪਨਾ ਹੁੰਦਾ ਹੈ ਕਿ ਜਿੱਥੇ ਉਹ ਰਹਿੰਦਾ ਹੈ ਉਸਦਾ ਇਲਾਕਾ ਸਾਫ-ਸੁਥਰਾ, ਪਾਣੀ ਦੀ ਸਹੀ ਵਿਵਸਥਾ ਅਤੇ ਲਾਈਟਾਂ, ਗਲੀਆਂ-ਨਾਲੀਆਂ ਦਾ ਸਹੀ ਪ੍ਰਬੰਧ ਹੋਵੇ ਪਰ ਅਜਿਹਾ ਕੁਝ ਨਾ ਹੋ ਕੇ ਕਈ ਇਲਾਕਿਆਂ ਵਿੱਚ ਲੋਕ ਮਾੜੇ ਹਾਲਾਤਾਂ ਵਿੱਚ ਆਪਣਾ ਜੀਵਨ-ਬਸਰ ਕਰਦੇ ਦਿਖਾਈ ਦਿੰਦੇ ਹਨ ਅਤੇ ਕਈ ਵਾਰ ਸਬੰਧਤ ਇਲਾਕੇ ਦੇ ਲੋਕਾਂ ਨੂੰ ਆਪਣੇ ਛੋਟੇ-ਮੋਟੇ ਕੰਮਾਂ ਲਈ ਵੀ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਖੱਜਲ-ਖੁਆਰੀ ਤੋਂ ਪ੍ਰਰੇਸ਼ਾਨ ਹੋਏ ਲੋਕਾਂ ਨੂੰ ਵੀ ਇੰਝ ਜਾਪਦਾ ਹੈ ਕਿ ਹਰ ਵਾਰ ਉਹਨਾਂ ਨਾਲ ਵਾਅਦਾਖਿਲਾਫੀ ਹੀ ਹੁੰਦੀ ਹੈ ਪਰ ਸਮੇਂ ਦੇ ਨਾਲ-ਨਾਲ ਹੁਣ ਲੋਕ ਵੀ ਜਾਗਰੂਕ ਹੋ ਚੁੱਕੇ ਹਨ ਅਤੇ ਹੁਣ ਜਨਤਾ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜਾਗਰੂਕ ਹੋਣਾ ਪਵੇਗਾ। ਜੇਕਰ ਲੋਕ ਆਪਣੇ ਇਲਾਕੇ ਵਿੱਚ ਸਹੀ ਨੁਮਾਇੰਦੇ ਦੀ ਚੋਣ ਕਰਦੇ ਹਨ ਜੋ ਉਹਨਾਂ ਦੇ ਹਰ ਕੰਮ ਦੇ ਵਿੱਚ ਸਹਿਯੋਗੀ ਹੋਵੇ ਅਤੇ ਉਹਨਾਂ ਨਾਲ ਕੀਤੇ ਵਾਅਦਿਆਂ ਉਪਰ ਖਰਾ ਉਤਰਦਾ ਹੋਵੇ ਉਹ ਉਮੀਦਵਾਰ ਹੀ ਆਪਣੇ ਇਲਾਕੇ ਦੀ ਸਹੀ ਨੁਮਾਇੰਦਗੀ ਕਰ ਸਕਦਾ ਹੈ।
ਚੋਣਾਂ ਸਮੇਂ ਵੋਟਰ ਇਸ ਗੱਲ ਵੱਲ ਵੀ ਗੌਰ ਕਰਨ ਕਿ ਜੇਕਰ ਉਹਨਾਂ ਦਾ ਉਮੀਦਵਾਰ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ ਤਾਂ ਸਬੰਧਤ ਇਲਾਕੇ ਦੇ ਸਮੂਹ ਵੋਟਰ ਇਕੱਠੇ ਹੋ ਕੇ ਚੋਣ ਜਿੱਤਣ ਵਾਲੇ ਉਮੀਦਵਾਰ ਨੂੰ ਆਪਣੀ ਕਚਿਹਰੀ ਵਿੱਚ ਬੁਲਾ ਕੇ ਉਸ ਵੱਲੋਂ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਅਤੇ ਜੇਕਰ ਫਿਰ ਵੀ ਨਾ ਜਾਗੇ ਤਾਂ ਵੋਟਰ ਉਸ ਖਿਲਾਫ ਜਨਤਾ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਵਾਉਣ ਦੇ ਨਾਲ-ਨਾਲ ਉਸ ਤੋਂ ਅਸਤੀਫਾ ਦੇਣ ਦੀ ਮੰਗ ਕਰਨ। ਹੁਣ ਸਵਾਲ ਇਹ ਹੈ ਕਿ ਕੀ ਨਿਜੀ ਸੁਆਰਥਾਂ ਕਾਰਨ ਇਲਾਕੇ ਲਈ ਮਨਜ਼ੂਰ ਵਿਕਾਸ ਕਾਰਜਾਂ ਉਪਰ ਪਹਿਲਾਂ ਰੋਕ ਲਾਉਣ ਤੋਂ ਬਾਅਦ ਉਹਨਾਂ ਕੰਮਾਂ ਨੂੰ ਹੀ ਚੋਣਾਂ ਸਮੇਂ ਸ਼ੁਰੂ ਕਰਵਾ ਕੇ ਜਨਤਾ ਨਾਲ ਧੋਖਾ ਕਰਨ ਵਾਲੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਉਣਾ ਸਹੀ ਹੈ?

ਨੋਟ: ਜਦੋਂ ਜਨਤਾ ਨੂੰ ਆਪਣੀ ਵੋਟ ਦੇ ਬਦਲੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਾ ਉਤਰਨ ਵਾਲੇ ਨੁਮਾਇੰਦੇ ਨੂੰ ਬਦਲਣ ਲਈ ਮਜ਼ਬੂਰ ਕਰਨ ਦਾ ਅਧਿਕਾਰ ਮਿਲੇਗਾ ਅਤੇ ਜਦ ਤੱਕ ਨੁਮਾਇੰਦੇ ਵੱਲੋਂ ਜਨਤਾ ਨੂੰ ਲਿਖਤੀ ਰੂਪ ਵਿੱਚ ਦਿੱਤੇ ਵਾਅਦਿਆਂ ਦਾ ਪੱਤਰ ਦਾ ਡਰ ਰਹੇਗਾ ਤਦ ਹਰ ਜਨਤਾ ਦਾ ਨੁਮਾਇੰਦਾ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਉਪਰਾਲੇ ਕਰਦਾ ਰਹੇਗਾ ਇਹ ਡਰ ਇਲਾਕੇ ਦੀ ਬਿਹਤਰੀ, ਖੁਸ਼ਹਾਲੀ ਅਤੇ ਵੋਟਰਾਂ ਦੇ ਜੀਵਨ ਦਾ ਪੱਧਰ ਉਚਾ ਚੁੱਕਣ ਦੇ ਨਾਲ-ਨਾਲ ਲੋਕਤੰਤਰ ਦੀ ਮਜ਼ਬੂਤੀ ਲਈ ਵੀ ਇੱਕ ਕਦਮ ਹੈ।

Post Views: 48
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਕੇਜਰੀਵਾਲ ਸਭ ਤੋਂ ਵੱਡਾ ਪਾਖੰਡੀ, ਉਸਦੀ ਕਥਨੀ ਤੇ ਕਰਨੀ ਵਿੱਚ ਕੋਹਾਂ ਦਾ ਫਰਕ : ਧਰਮਸੋਤ

Next Post

ਐਸ.ਸੀ. ਕਮਿਸ਼ਨ ਦੇ ਦਖ਼ਲ ਨਾਲ ਡੀਮ ਡੇਟ ਤੋਂ ਮਿਲੀ ਤਰੱਕੀ

Next Post
ਐਸ.ਸੀ. ਕਮਿਸ਼ਨ ਦੇ ਦਖ਼ਲ ਨਾਲ ਡੀਮ ਡੇਟ ਤੋਂ ਮਿਲੀ ਤਰੱਕੀ

ਐਸ.ਸੀ. ਕਮਿਸ਼ਨ ਦੇ ਦਖ਼ਲ ਨਾਲ ਡੀਮ ਡੇਟ ਤੋਂ ਮਿਲੀ ਤਰੱਕੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.