ਬਰਨਾਲਾ, 17 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸਾਲ 2020 – 21 ਲਈ 01 ਅਗਸਤ 2020 ਤੋਂ ਲੈ ਕੇ 31 ਜੁਲਾਈ 2021 ਤਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੀ ਤੀਸਰੀ ਮੰਜ਼ਿਲ ਤੇ ਸਥਿਤ ਚਾਹ – ਦੁੱਧ ਦੀ ਕੰਟੀਨ ਦੀ ਬੋਲੀ ਸਹਾਇਕ ਕਮਿਸ਼ਨਰ (ਜਨਰਲ ) ਦੀ ਪ੍ਰਧਾਨਗੀ ਹੇਠ ਕਮਰਾ ਨੰਬਰ 24 ਵਿਚ ਕੀਤੀ ਜਾਣੀ ਹੈ।
ਇਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ / ਰਿਹਾਇਸ਼ੀ ਸਬੂਤ ਸਮੇਤ ਰੁਪਏ 20000/- ਰੁਪਏ ਦਾ ਡਰਾਫਟ ਓਪਰੇਸ਼ਨ ਐਂਡ ਮੇਨਟੀਨੈਂਸ ਸੁਸਾਇਟੀ ਬਰਨਾਲਾ ਦੇ ਨਾਂ ਬਤੌਰ ਪੇਸ਼ਗੀ ਰਕਮ ਜਮਾ ਕਰਵਾਉਣ ਉਪਰੰਤ ਹੀ ਬੋਲੀ ਵਿਚ ਹਿੱਸਾ ਲੈ ਸਕਦਾ ਹੈ। ਪੇਸ਼ਗੀ ਰਕਮ ਜ਼ਿਲ੍ਹਾ ਨਾਜਰ ( ਡੀ. ਸੀ. ਦਫਤਰ) ਪਾਸ ਕਮਰਾ ਨੰਬਰ 78 , ਪਹਿਲੀ ਮੰਜ਼ਿਲ ਵਿਖੇ ਮਿਤੀ 19 ਜੁਲਾਈ 2020 ਨੂੰ ਸ਼ਾਮ 5 ਵਜੇ ਤਕ ਜਮਾ ਕਰਵਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਹ ਰਕਮ ਸਫ਼ਲ ਬੋਲੀਕਾਰ ਤੋਂ ਇਲਾਵਾ ਅਸਫ਼ਲ ਬੋਲੀਕਾਰਾਂ ਨੂੰ ਵਾਪਸ ਕਰਨ ਯੋਗ ਹੋਵੇਗੀ ਅਤੇ ਸਫ਼ਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਅਡਜਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾਂ ਸ਼ਰਤਾਂ ਮੌਕੇ ਤੇ ਦੱਸੀਆ ਜਾਣਗੀਆਂ ਜਾਂ ਸ਼ਰਤਾਂ ਸਬੰਧੀ ਜ਼ਿਲ੍ਹਾ ਨਜ਼ਾਰਤ ਸ਼ਾਖਾ (ਡੀ.ਸੀ. ਦਫ਼ਤਰ ) ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਚਾਹ-ਦੁੱਧ ਦੀ ਕੰਟੀਨ ਤੀਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਸਥਿੱਤ ਹੈ ਅਤੇ ਇਸ ਦੀ ਬੋਲੀ ਦਾ ਠੇਕਾ ਸਾਲ 2020-21 ਮਿਤੀ 01-08-2020 ਤੋਂ 31-07-2020 ਤੱਕ ਹੋਵੇਗਾ। ਉਹਨਾਂ ਕਿਹਾ ਕਿ ਬੋਲੀ ਦੀ ਰਾਖਵੀਂ ਕੀਮਤ 2,20,000/- ਰੁਪਏ ਹੋਵੇਗੀ ਅਤੇ ਇਹ ਬੋਲੀ ਮਿਤੀ 20-07-2020 ਨੂੰ ਸਵੇਰੇ 11 ਵਜੇ ਡੀ.ਸੀ. ਦਫ਼ਤਰ, ਕਮਰਾ ਨੰ: 24 ਵਿਖੇ ਹੋਵੇਗਾ।