ਪਟਿਆਲਾ, 14 ਮਾਰਚ (ਡਾ.ਜਗਮੋਹਨ ਸ਼ਰਮਾ)- ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਵਿਖੇ ਐਲੂਮਨੀ ਮੀਟ ਦਾ ਸਫਲ ਆਯੋਜਨ ਕੀਤਾ ਗਿਆ l ਇਸ ਆਯੋਜਨ ਵਿੱਚ ਕਾਲਜ ਤੋਂ ਪੜ੍ਹ ਕੇ ਗਈਆਂ ਵਿਦਿਆਰਥਣਾਂ ਨੇ , ਜੋ ਇਸ ਸਮੇਂ ਸਰਕਾਰੀ, ਗੈਰ ਸਰਕਾਰੀ ਵਿਭਾਗਾਂ ਵਿੱਚ ਵੱਖ ਵੱਖ ਅਹੁਦਿਆਂ ਤੇ ਕਾਰਜਸ਼ੀਲ ਹਨ ,ਸਭ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ l ਐਲੂਮਨੀ ਕਾਰਜਸ਼ੀਲ ਕਮੇਟੀ ਵੱਲੋਂ ਕਾਲਜ ਦੇ ਹੁਣ ਤੱਕ ਹੋਏ ਸਰਬ ਪੱਖੀ ਵਿਕਾਸ ਸੰਬੰਧੀ ਜਾਣਕਾਰੀ ਦਿੱਤੀ ਗਈ , ਜਿਸ ਦੀ ਕਿ ਸਭ ਨੇ ਭਰਪੂਰ ਪ੍ਰਸੰਸਾ ਕੀਤੀ l ਕਾਲਜ ਤੋਂ ਪੜ੍ਹ ਕੇ ਗਈਆਂ ਵਿਦਿਆਰਥਣਾਂ ਨੇ ਆਪਣੀ ਨਿੱਘੀਆਂ ਅਤੇ ਮਿੱਠੀਆਂ ਯਾਦਾਂ ਸਭ ਨਾਲ ਸਾਂਝੀਆਂ ਕੀਤੀਆਂ l ਕਾਲਜ ਵਾਈਸ ਪ੍ਰਿੰਸੀਪਲ ਪ੍ਰੋ. ਚਰਨਜੀਤ ਕੌਰ ਵੱਲੋਂ ਕਾਲਜ ਵਿਚ ਨਵੇਂ ਕੋਰਸਾਂ ਨੂੰ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੋਰਸ ਵਿਦਿਆਰਥਣਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਵਿਚ ਵੀ ਬਹੁਤ ਲਾਹੇਵੰਦ ਸਿੱਧ ਹੋਣਗੇ l ਪ੍ਰੋ. ਚਰਨਜੀਤ ਵੱਲੋਂ ਐਲੂਮਨੀ ਮੀਟ ਵਿਚ ਭਾਗ ਲੈਣ ਆਏ ਮੈਂਬਰਾਂ ਨੂੰ, ਆਪਣੇ ਇਲਾਕੇ ਦੇ ਸਕੂਲਾਂ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਸਰਕਾਰੀ ਕਾਲਜ ਲੜਕੀਆਂ ਵਿਖੇ ਦਾਖਲਾ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਵੀ ਕੀਤੀ l ਇਸ ਮੌਕੇ ਕਾਲਜ ਸਮੂਹ ਕੌਂਸਲ ਮੈਂਬਰਾਂ ਤੋੰ ਇਲਾਵਾ ਓ.ਐੱਸ. ਏ. ਦੇ ਮੈਂਬਰ ਪ੍ਰੋ. ਪ੍ਰੀਤਇੰਦਰ ਕੌਰ, ਪ੍ਰੋ,ਰਣਜੀਤ ਕੌਰ, ਪ੍ਰੋ, ਪੁਸ਼ਪਿੰਦਰ ਕੌਰ, ਪ੍ਰੋ.ਸੀਮਾ ਸ਼ਰਮਾ, ਪ੍ਰੋ,ਜਸਰੀਨ ਮਨਚੰਦਾ, ਪ੍ਰੋ. ਪੂਜਾ ਬੰਸਲ, ਪ੍ਰੋ.ਰਿਚਾ ਬੰਸਲ ਆਦਿ ਮੌਜੂਦ ਰਹੇ l