ਫਿਰੋਜ਼ਪੁਰ, 1 ਅਕਤੂਬਰ (ਸੰਦੀਪ ਟੰਡਨ)- ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਿਰੋਜ਼ਪੁਰ ਵੱਲੋਂ ਐੱਚਐੱਮਡੀਏਵੀ ਸੀਨੀਅਰ ਸੈਕੰਡਰੀ ਸਕੂਲ ਅਤੇ ਐੱਚਐੱਮ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਵਿਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਮਨੋਉਂਦਿਆਂ ਹੋਇਆ ਮਿਨਿਸਟ੍ਰੀ ਆਫ ਆਯੂਸ਼ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਵਿਦਿਆਰਥੀਆਂ ਨੂੰ ਆਯੁਰਵੇਦ ਦੇ ਅਨੁਸਾਰ ਸਵਾਸਥ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਸ਼ਾਸਤਰਾਂ ਮੁਤਾਬਿਕ ਕਿਸ ਤਰ੍ਹਾਂ ਆਪਣੇ ਆਪ ਨੂੰ ਠੀਕ ਰੱਖਿਆ ਜਾ ਸਕਦਾ ਹੈ, ਉਸ ਉਤੇ ਵਿਚਾਰ ਪ੍ਰਗਟ ਕੀਤੇ ਗਏੇ। ਦੋਵਾਂ ਸਕੂਲਾਂ ਦੇ ਵਿਚ ਡਾ. ਪ੍ਰਵੀਨ ਗੋਇਲ, ਡਾ. ਚੰਦਨ ਗੱਖੜ, ਡਾ. ਨੇਹਾ ਠਾਕੁਰ, ਡਾ. ਦੀਕਸ਼ਾ ਅਤੇ ਬੀਏਐੱਮਐੱਸ ਚੋਥੇ ਸਾਲ ਦੇ ਵਿਦਿਆਰਥੀ ਮੁਕੁਲ, ਆਰਜ਼ੂ, ਅੰਕੁਸ਼ ਅਤੇ ਅਕਸ਼ੇ ਸੋਨੀ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਤੇ ਐੱਚਐੱਮਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਨੂਪ ਚੌਹਾਨ ਅਤੇ ਐੱਚਐੱਮ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਜੀਤ ਕੁਮਾਰ ਵੱਲੋਂ ਵੀ ਵਿਦਿਆਰਥੀਆਂ ਨੂੰ ਆਯੁਰਵੇਦ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਹਾਰਮਨੀ ਕਾਲਜ ਵੱਲੋਂ ਆਈ ਟੀਮ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ।