ਰਾਜਪੁਰਾ, 23 ਅਕਤੂਬਰ (ਗੁਰਪ੍ਰੀਤ ਧੀਮਾਨ)ਸਦਰ ਪੁਲਿਸ ਰਾਜਪੁਰਾ ਨੇ ਨਾਕਾਬੰਦੀ ਦੋਰਾਨ ਇੱਕ ਵਿਦੇਸ਼ੀ ਨਾਗਿਰਕ ਨੂੰ 500 ਗ੍ਰਾਮ ਹੈਰੋਿੲਨ ਅਤੇ 400 ਗ੍ਰਾਮ ਆਈਸ ਡਰੱਗ ਸਮੇਤ ਗਿਰਫ਼ਤਾਰ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ ।ਡੀਐਸਪੀ ਦਫਤਰ ਰਾਜਪੁਰਾ ਵਿਖੇ ਕੀਤੀ ਪ੍ਰੈੱਸਕਾਨਫਰੰਸ ਦੋਰਾਨ ਡੀਐਸਪੀ ਰਾਜਪੁਰਾ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਨੈਸ਼ਨਲ ਹਾਈਵੇ ਬਸੰਤਪੁਰਾ ਨਜਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੋਰਾਨ ਦਿੱਲੀ ਵੱਲੋਂ ਆ ਰਹੀ ਬੱਸ ਜੋ ਕਿ ਬਸੰਤਪੁਰਾ ਅੱਡੇ ਨੇੜੇ ਰੁਕੀ ਅਤੇ ਉਸ ਿਵੱਚੋਂ ਿੲਕ ਿਵਦੇਸੀ ਨਾਗਿਰਕ ਉਤਿਰਆ ਜੋ ਕਿ ਬੇਸ਼ਾਖੀਆਂ ‘ਤੇ ਸੀ ਅਤੇ ਜਿਸ ‘ਤੇ ਪੁਲਿਸ ਨੂੰ ਸ਼ੱਕ ਪੈਣ ‘ਤੇ ਉਸ ਤੋਂ ਪੁੱਛਿਗੱਛ ਕੀਤੀ ਤਾਂ ਪਿਹਲਾ ਉਸਨੇ ਪੁਲਿਸ ਨੂੰ ਮਿਸ ਗਾਈਡ ਕਰਨ ਦੀ ਕੋਸ਼ਿਸ ਕੀਤੀ ਅਤੇ ਦੱਸਿਆ ਕਿ ਉਹ ਅੰਬਾਲਾ ਤੋਂ ਆ ਰਿਹਾ ਹੈ ਪਰ ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਹੈ ਕਿ ਉਹ ਦਿੱਲੀ ਤੋਂ ਆ ਰਿਹਾ ਹੈ ਅਤੇ ਜਦੋਂ ਉਸਦੇ ਪਿਠੂ ਬੈਗ ਦੀ ਤਲਾਸੀ ਲਈ ਤਾ 500 ਗ੍ਰਾਮ ਹੈਰੋਿੲਨ ਅਤੇ 400 ਗ੍ਰਾਮ ਆਈਸ ਜੋ ਿਕ ਹਾਈ ਐਂਡ ਸਨਥੈਿਟਕ ਨਸ਼ਾ ਹੈ ਬਰਾਮਦ ਹੋਿੲਆ ਜੋ ਿਕ ਕੁੱਲ 900 ਗ੍ਰਾਮ ਹੈ ।ਉਨਾਂ ਦੱਸਿਆ ਕਿ ਦੋਸ਼ੀ ਪਿਹਚਾਣ ਸਿਡਨੀ ਚਾਮਾ ਪੁੱਤਰ ਜੋਸ਼ਪ ਚਾਮਾ ਵਾਸੀ ਜਾਂਬੀਆ ਦੇਸ਼ ਦਾ ਰਿਹਣ ਵਾਲਾ ਹੈ ਅਤੇ ਹੁਣ ਇਹ ਲਵਲੀ ਪ੍ਰੌਫੈਸ਼ਨਲ ਯੂਨੀਵਰਿਸਟੀ ਨੇੜੇ ਰਹਿ ਰਿਹਾ ਸੀ ।ਉਨ੍ਹਾਂ ਦਸਿਆ ਕਿ ਉਕਤ ਦੋਸ਼ੀ ਨੇ ਮੁੱਢਲੀ ਪੁੱਛਿਗੱਛ ਵਿੱਚ ਮੰਨਿਆ ਹੈ ਕਿ ਇਹ ਉਸਦਾ ਚੋਥਾ ਗੇੜਾ ਸੀ ਅਤੇ ਦਿੱਲੀ ਤੋਂ ਲਿਆ ਕੇ ਲੁਧਿਆਣਾ ਵਿਖੇ ਵੇਚਦਾ ਸੀ ।ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ 2014 ਤੋਂ ਭਾਰਤ ਵਿੱਚ ਰਹਿ ਰਿਹਾ ਹੈ ਅਤੇ ਲਵਲੀ ਯੂਨੀਵਰਿਸਟੀ ਵਿੱਚ ਵੀ ਪੜਾਈ ਕੀਤੀ ਹੈ ਅਤੇ ਹੁਣ ਇਸ ਦਾ ਵੀਜਾ ਵੀ ਖਤਮ ਹੋ ਗਿਆ ਹੈ ਗੈਰਕਾਨੂੰਨੀ ਢੰਗ ਨਾਲ ਇੱਥੇ ਰਹਿ ਰਿਹਾ ਹੈ ਇਸ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ।ਡੀਐਸਪੀ ਬੈਂਸ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਐਨ.ਡੀ.ਪੀ.ਐਸ ਐਕਤ ਤਿਹਤ ਮਾਮਲਾ ਦਰਜ ਦੋਸ਼ੀ ਨੂੰ ਮੋਕੇ ‘ਤੇ ਗਿਰਫ਼ਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਿਦੱਤੀ ਹੈ ।ਡੀਐਸਪੀ ਬੈਂਸ ਨੇ ਦੱਸਿਆ ਕਿ ਉਕਤ ਦੋਸ਼ੀ ਬਰਾਮਦ ਕੀਤੀ ਗਈ ਡਰੱਗਜ ਨੂੰ ਕਿਥੋ ਲੈ ਕੇ ਆਇਆ ਹੈ ਅਤੇ ਕਿਸਨੂੰ ਦੇਣੀ ਸੀ ਇਸ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ।ਦੱਸਿਆ ਜਾ ਰਿਹਾ ਹੈ ਕਿ ਸਦਰ ਪੁਲਿਸ ਰਾਜਪੁਰਾ ਵੱਲੋਂ ਬਰਾਮਦ ਕੀਤੀ ਗਈ ਡਰੱਗ ਦੀ ਅੰਤਰਰਾਸਟਰੀ ਕੀਮਤ ਕਰੋੜਾਂ ਰੁਪਏ ਦੀ ਹੋ ਸਕਦੀ ਹੈ ।