ਬਰਨਾਲਾ, 17 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅੱਜ ਫੇਸਬੁੱਕ ‘ਤੇ ਜ਼ਿਲ•ਾ ਬਰਨਾਲਾ ਵਾਸੀਆਂ ਦੇ ਮੁਖਾਤਿਬ ਹੋਏ ਅਤੇ ਜ਼ਿਲ•ੇ ਵਿਚ ਕਰੋਨਾ ਵਾਇਰਸ ਤੋਂ ਬਚਾਅ ਲਈ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਜ਼ਿਲ•ਾ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਨ•ਾਂ ਨਾਲ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਜ਼ਿਲ•ਾ ਵਾਸੀਆਂ ਦੇ ਰੂ-ਬ-ਰੂ ਹੋਏ ਅਤੇ ਜ਼ਿਲ••ੇ ਵਿਚ ਕੋਵਿਡ ਦੀ ਸਥਿਤੀ ਤੋਂ ਜਾਣੂ ਕਰਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਰੋਨਾ ਨੂੰ ਹਰਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਲੜੀ ਤਹਿਤ ਵੱਖ ਵੱਖ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਨਾਲ ਹੀ ਆਮ ਜਨਤਾ ਨੂੰ ਇਸ ਮਹਾਮਾਰੀ ਤੋਂ ਬਚਾਅ ਕਰਨ ਦੇ ਤਰੀਕੇ ਦੱਸੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਘਰ ਤੋਂ ਬਾਹਰ ਸਿਰਫ ਲੋੜ ਪੈਣ ‘ਤੇ ਜਾਓ। ਵਾਰ ਵਾਰ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ ਤੇ ਸਮਾਜਿਕ ਦੂਰੀ ਬਣਾਏ ਰੱਖੋ ਅਤੇ ਮਾਸਕ ਨਾਲ ਆਪਣਾ ਮੂੰਹ ਢੱਕ ਕੇ ਰੱਖੋ।
ਉਨ•ਾਂ ਪੁੱਛੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਜ਼ਿਲ•ਾ ਬਰਨਾਲਾ ‘ਚ 2 ਆਈਸੋਲੇਸ਼ਨ ਸੈਂਟਰ, 2 ਕੁਆਰਨਟੀਨ ਸੈਂਟਰ ਤੇ ਇਕ ਕੋਵਿਡ ਕੇਅਰ ਸੈਂਟਰ ਹੈ। ਇਸੇ ਤਰ•ਾਂ ਜਵਾਬ ‘ਚ ਦੱਸਿਆ ਕਿ ਜ਼ਿਲ•ੇ ਵਿਚ ਰੋਜ਼ਾਨਾ 150 ਤੋਂ 200 ਤੱਕ ਸੈਂਪਲ ਲਏ ਜਾਂਦੇ ਹਨ। ਚਲਾਨਾਂ ਅਤੇ ਸਮਾਜਿਕ ਦੂਰੀ ਯਕੀਨੀ ਬਣਾਉਣ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿਚ ਦੱਸਿਆ ਗਿਆ ਕਿ ਪੁਲੀਸ ਵੱਲੋਂ 5063 ਤੋਂ ਵੱਧ ਚਲਾਨ ਕੀਤੇ ਗਏ ਹਨ ਅਤੇ 23 ਲੱਖ ਦੇ ਕਰੀਬ ਜੁਰਮਾਨਾ ਕੀਤਾ ਗਿਆ ਹੈ। ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਸਾਰੀਆਂ ਦੁਕਾਨਾਂ ਅੱਗੇ ਸਟੀਕਰ ਲਗਵਾਏ ਜਾ ਰਹੇ ਹਨ।
ਉਨ•ਾਂ ਜ਼ਿਲ•ਾ ਬਰਨਾਲਾ ‘ਚ ਬਾਹਰ ਤੋਂ ਆਉਣ ਵਾਲੇ ਅਤੇ ਬਰਨਾਲਾ ਤੋਂ ਜਾਣੇ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਫੋਨ ‘ਚ ਕੋਵਾ ਐਪ ਡਾਊਨਲੋਡ ਕਰਨ। ਇਸ ਤੋਂ ਆਵਾਜਾਈ ਲਈ ਕੋਵਾ ਐਪ ‘ਤੇ ਹੀ ਈ-ਪਾਸ ਜਨਰੇਟ ਕੀਤਾ ਜਾਵੇ। ਇਸ ਦੇ ਨਾਲ ਹੀ ਉਨ•ਾਂ ਸਾਰੇ ਜ਼ਿਲ•ਾ ਵਾਸੀਆਂ ਨੂੰ ਕੋਵਾ ਐਪ ‘ਤੇ ਮਿਸ਼ਨ ਫਤਿਹ ਜੁਆਇਨ ਕਰਨ ਦੀ ਅਪੀਲ ਕੀਤੀ। ਉਨ•ਾਂ ਦੱੱਸਿਆ ਕਿ ਜ਼ਿਲ•ਾ ਬਰਨਾਲਾ ‘ਚ ਹੁਣ ਤੱਕ 7914 ਲੋਕਾਂ ਨੇ ਮਿਸ਼ਨ ਫਤਿਹ ਜੁਆਇੰਨ ਕੀਤਾ ਹੈ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਨੇ ਜ਼ਿਲ•ਾ ਬਰਨਾਲਾ ਦਾ ਪਹਿਲਾ ਗੋਲਡ ਸਰਟੀਫਿਕੇਟ ਜਿੱਤਿਆ ਹੈ। ਉਨ•ਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਹੁਣ ਡਾਇਮੰਡ ਸਰਟੀਫਿਕੇਟ ਵੀ ਐਲਾਨੇ ਗਏ ਹਨ। ਉਨ•ਾਂ ਸਾਰੇ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਾ ਸਾਥ ਦੇ ਕੇ ਕਰੋਨਾ ਵਾਇਰਸ ਖਿਲਾਫ ਮਿਸ਼ਨ ਫਤਿਹ ਕੀਤਾ ਜਾਵੇ।