• Login
Thursday, May 22, 2025
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਲੀ ਕੇ ਪਿੰਡ ਵਿਚ ਡੇਰਾ ਬਾਬਾ ਜੱਸਾ ਰੋਡ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੀਤਾ ਉਦਘਾਟਨ

admin by admin
in BREAKING, PUNJAB
0
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਲੀ ਕੇ ਪਿੰਡ ਵਿਚ ਡੇਰਾ ਬਾਬਾ ਜੱਸਾ ਰੋਡ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੀਤਾ ਉਦਘਾਟਨ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਲੀ ਕੇ ਪਿੰਡ ਵਿਚ ਡੇਰਾ ਬਾਬਾ ਜੱਸਾ ਰੋਡ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਉਦਘਾਟਨ ਕਰਨ ਦੌਰਾਨ

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

Web Desk -Harsimranjit Kaur

ਫਿਰੋਜ਼ਪੁਰ 11 ਅਕਤੂਬਰ (ਸੰਦੀਪ ਟੰਡਨ)- ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕੇ ਦੇ ਪਿੰਡ ਅਲੀ ਕੇ ਰੋਡ ਵਾਰਡ ਨੰਬਰ ਇਕ ਵਿੱਚ ਇੰਟਰ ਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ। ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਉਨ੍ਹਾਂ ਦਾ ਮੁੱਖ ਉਦੇਸ ਆਪਣੀ ਜਨਮ ਭੂਮੀ ਨੂੰ ਕਰਮਭੂਮੀ ਵਿਚ ਬਦਲਣਾ ਹੈ। ਉਨ੍ਹਾਂ ਦੱਸਿਆ ਕਿ ਅਲੀ ਕੇ ਰੋਡ ਵਾਰਡ ਨੰਬਰ ਇਕ ਸਥਿਤ ਡੇਰਾ ਬਾਬਾ ਜੱਸਾ ਸਿੰਘ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।  ਜਿਸ ਕਰਕੇ ਪਿੰਡ ਅਲੀ ਕੇ, ਹਬੀਬ ਕੇ ਦੇ ਕਰੀਬ ਦਸ ਹਜਾਰਾਂ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਕਮ ਕਰੇਗਾ। ਇਸ ਮੌਕੇ ਸੀਨੀਅਰ ਐਡਵੋਕੇਟ ਗੁਲਸ਼ਨ ਮੌਂਗਾ ਅਤੇ ਡੇਰਾ ਮੁਖੀ ਬਾਬਾ ਜੱਸਾ ਸਿੰਘ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਵੱਖ-ਵੱਖ ਪਾਰਟੀਆਂ ਦੀ ਸਰਕਾਰ ਦੇ ਆਗੂਆਂ ਵੱਲੋਂ ਫਿਰੋਜ਼ਪੁਰ ਦੇ ਸ਼ਹਿਰੀ ਹਲਕੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਪਰ ਜਦੋਂ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕਾ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ ਹੈ, ਉਦੋਂ ਤੋਂ ਹੀ ਹਲਕਾ ਸਹਿਰੀ ਵਿਕਾਸ ਦੀ ਲੀਹ ‘ਤੇ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਉਨ੍ਹਾਂ ਨੇ ਇੱਕ-ਇੱਕ ਕਰਕੇ ਪੂਰੇ ਕੀਤੇ ਭਾਵੇਂ ਇਹ ਲੋਕਾਂ ਦੀਆਂ ਸਿਹਤ ਸਹੂਲਤਾਂ ਦੀ ਗੱਲ ਹੋਵੇ ਜਾਂ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ। ਇਸ ਮੌਕੇ ਵਿਜੇ ਗੋਰੀਆ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਾਸਟਰ ਗੁਲਜਾਰ, ਕੌਂਸਲਰ ਬੋਹੜ ਸਿੰਘ, ਕੌਂਸਲਰ ਨਵਜੋਤ ਸਿੰਘ, ਕੌਂਸਲਰ ਪਰਮਿੰਦਰ ਹਾਂਡਾ, ਗੁਰਮੀਤ ਕੰਬੋਜ਼, ਦਲਬੀਰ ਸਿੰਘ, ਕਾਲਾ ਸਿੰਘ, ਬਲੀ ਸਿੰਘ, ਮਾਰਕਸ ਭੱਟੀ ਆਦਿ ਹਾਜ਼ਰ ਸਨ।

 

Post Views: 78
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Dera Baba Jassa RoadFerozepurFerozpur NewsInauguration of Interlocking Tileslatest newslatest news on punjablatest updateslatest updates on punjabMLA Parminder Singh Pinkipress ki taquat newspunjab newstop 10 news
Previous Post

ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਲੌਂਗ ਦੇ ਸਿੱਖਾਂ ਦੇ ਉਜਾੜੇ ਖਿਲਾਫ ਆਵਾਜ਼ ਬੁਲੰਦ ਕੀਤੀ, ਉਪ ਮੁੱਖ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਤੇ ਮੇਘਾਲਿਆ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰੋਸ ਪ੍ਰਗਟਾਉਣ ਦਾ ਫੈਸਲਾ

Next Post

ਜੂਨੀਅਰ ਵਰਗ ਚੈਂਪੀਅਨਸ਼ਿਪ ਦੌਰਾਨ ਫਿਰੋਜ਼ਪੁਰ ਦੇ ਨਿਸ਼ਾਨੇਬਾਜ਼ ਨੇ ਡਬਲ ਟਰੇਪ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਦੇਸ ਦੀ ਝੋਲੀ ਪਾਇਆ।

Next Post
ਜੂਨੀਅਰ ਵਰਗ ਚੈਂਪੀਅਨਸ਼ਿਪ ਦੌਰਾਨ ਫਿਰੋਜ਼ਪੁਰ ਦੇ ਨਿਸ਼ਾਨੇਬਾਜ਼ ਨੇ ਡਬਲ ਟਰੇਪ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਦੇਸ ਦੀ ਝੋਲੀ ਪਾਇਆ।

ਜੂਨੀਅਰ ਵਰਗ ਚੈਂਪੀਅਨਸ਼ਿਪ ਦੌਰਾਨ ਫਿਰੋਜ਼ਪੁਰ ਦੇ ਨਿਸ਼ਾਨੇਬਾਜ਼ ਨੇ ਡਬਲ ਟਰੇਪ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਦੇਸ ਦੀ ਝੋਲੀ ਪਾਇਆ।

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In