ਪਟਿਆਲਾ, 10 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ): ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜਰ ਕੈਬਨਿਟ ਮੰਤਰੀ ਬ੍ਰ਼ਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਪਟਿਆਲਾ ਦਿਹਾਤੀ ਹਲਕੇ ਦੇ ਸਾਰੇ ਵਾਰਡਾਂ ਵਿੱਚ ਵੈਕਸੀਨੇਸ਼ਨ ਤੁਹਾਡੇ ਦੁਆਰ ਮੁਹਿੰਮ ਦਾ ਆਗਾਜ ਜ਼ੋਰਾਂ ਸ਼ੋਰਾਂ ਨਾਲ ਕਰ ਦਿੱਤਾ।ਇਸ ਮੌਕੇ ਇੰਪਰੂਪਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਤੇ ਕਈ ਵਾਰਡਾਂ ਦੇ ਕੋਂਸਲਰ ਵਿਸ਼ੇਸ਼ ਤੋਰ ਤੇ ਹਾਜਰ ਸਨ।ਜਿਸ ਦੇ ਤਹਿਤ ਵਾਰਡ ਨੰ. 22,23 ਅਤੇ 24 ਵਿੱਚ ਕੋਂਸਲਰਾਂ ਨੂੰ ਨਾਲ ਜ਼ੋੜ ਕੇ ਲੋਕਾਂ ਨੂੰ ਵੈਕਸਿਨ ਦੇ ਫਾਇਦੇ ਦੱਸਦੇ ਹੋਏ ਅਲੱਗ ਅਲੱਗ ਕੈਂਪ ਲਗਾਏ ਗਏ।ਜਿਸ ਦੇ ਤਹਿਤ 490 ਦੇ ਕਰੀਬ ਕਰੋਨਾ ਵੈਕਸਿਨ ਦੇ ਟੀਕੇ ਮੁਫਤ ਲਗਾਏ ਗਏ।ਇਸ ਮੌਕੇ ਮੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਪੰਜਾਬ ਅਤੇ ਸ੍ਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਦਿਹਾਤੀ ਹਲਕੇ ਵਿੱਚ ਟੀਕਾਕਰਨ ਦੀ ਕਮਾਨ ਸੰਭਾਲੀ ਹੋਈ ਹੈ ਤਾਂ ਜ਼ੋ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਟੀਕਾ ਮੁਹਿੰਮ ਹਰ ਰੋਜ਼ ਜਾਰੀ ਰਹੇਗੀ ਜਿਸ ਦੇ ਤਹਿਤ ਪਟਿਆਲਾ ਦਿਹਾਤੀ ਦੇ 26 ਵਾਰਡਾਂ ਨੂੰ ਕਵਰ ਕੀਤਾ ਜਾਵੇਗਾ।ਇਸ ਮੌਕੇ ਮੌਕੇ ਬਲਾਕ ਪ੍ਰਧਾਨ ਅਤੇ ਕੌੌਂਸਲਰ ਅਨਿਲ ਮੋਦਗਿੱਲ, ਕੋਂਸਲਰ ਭੁੱਟੋ ਬਾਜਵਾ, ਕੋਂਸਲਰ ਰੇਖਾ ਰਾਣਾ ਤੋਂ ਇਲਾਵਾ ਵਾਰਡਾਂ ਦੇ ਪਤਵੰਤੇ ਸੱਜਣ ਹਾਜਰ ਸਨ।
ਫੋਟੋ ਕੈਪਸ਼ਨ—ਮੋਹਿਤ ਮਹਿੰਦਰਾ ਅਤੇ ਸੰਤ ਬਾਂਗਾ ਵੈਕਸੀਨੇਸ਼ਨ ਤੁਹਾਡੇ ਦੁਆਰ ਮੁਹਿੰਮ ਦਾ ਆਗਾਜ ਕਰਦੇ ਹੋਏੇ।