ਪਟਿਆਲਾ(ਪ੍ਰੈਸ ਕੀ ਤਾਕ਼ਤ ਬਿਊਰੋ): ਵਿਕਰਮ ਜੀਤ ਦੁੱਗਲ , IPS ਸੀਨੀਅਰ ਕਪਤਾਨ ਪੁਲਿਸ , ਪਟਿਆਲਾ ਨੇ ਇਸ ਪ੍ਰੈਸ ਨੋਟ ਰਾਹੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸ੍ਰੀ ਜਸਵਿੰਦਰ ਸਿੰਘ ਪੀ.ਪੀ.ਐਸ , ਉਪ ਕਪਤਾਨ ਪੁਲਿਸ , ਸਰਕਲ ਘਨੌਰ ਦੀ ਯੋਗ ਅਗਵਾਈ ਹੇਠ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਨੇ ਦੋਰਾਨੇ ਨਾਕਾਬੰਦੀ ਮੁਹਮੰਦ ਜਾਵੇਦ ਪੁੱਤਰ ਦੀਨ ਮੁਹਮੰਦ ਵਾਸੀ ਸੂਫੀਟੋਲਾ , ਪੁਰਾਣਾ ਸ਼ਹਿਰ ਬਰੇਲੀ ਥਾਣਾ ਬਾਰਾਂਦਰੀ , ਜਿਲਾ ਬਰੇਲੀ , ਉੱਤਰ ਪ੍ਰਦੇਸ਼ ਨੂੰ ਸਮੇਤ ਇੱਕ ਕਿਲੋ ਗ੍ਰਾਮ ਅਫੀਮ ਦੇ ਕਾਬੂ ਕੀਤਾ ਹੈ , ਜਿਸ ਪਾਸੋਂ 1,37,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਮੁਕੱਦਮਾ ਨੰਬਰ 16 ਮਿਤੀ 24/01/2021 ਅ / ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਸ਼ੰਭੂ ਦਰਜ ਰਜਿਸਟਰ ਕੀਤਾ ਗਿਆ ਹੈ । ਮੁਹਮੰਦ ਜਾਵੇਦ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ , ਉਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।